'ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ'
Published : Jan 23, 2020, 9:39 am IST
Updated : Jan 23, 2020, 9:39 am IST
SHARE ARTICLE
File Photo
File Photo

ਪਿਤਾ ਦੀ ਲੰਮੀ ਉਮਰ ਲਈ ਅਪਣਾ ਗੁਰਦਾ ਦੇਵੇਗੀ ਗਗਨਦੀਪ ਕੌਰ

ਨੂਰਪੁਰਬੇਦੀ  (ਸਵਰਨ ਸਿੰਘ ਭੰਗੂ, ਬਲਵਿੰਦਰ ਸਿੰਘ ਬੰਟੀ): ਨਜ਼ਦੀਕੀ ਪਿੰਡ ਕੋਲਾਪੁਰ ਦੀ ਗਗਨਦੀਪ ਕੌਰ ਨੇ ਅਪਣੇ ਪਿਤਾ ਦੀ ਉਮਰ ਵਧਾਉਣ ਲਈ, ਇਕ ਗੁਰਦਾ ਦੇਣ ਦਾ ਮਿਸਾਲੀ ਫ਼ੈਸਲਾ ਲਿਆ ਹੈ। ਉਸਦੇ ਪਿਤਾ ਬਲਜੀਤ ਸਿੰਘ (48) ਜੋ ਪੇਸ਼ੇ ਵਜੋਂ ਡਰਾਇਵਰ ਸਨ, ਉਹ ਪਿਛਲੇ 7, 8 ਸਾਲ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹਨ। ਵਧਦੇ ਰੋਗ ਕਾਰਨ ਹੁਣ ਉਨ੍ਹਾਂ ਦੇ ਦੋਨੋ ਗੁਰਦੇ ਖ਼ਰਾਬ ਹੋ ਚੁੱਕੇ ਹਨ। ਉਹ ਡਾਇਲੇਸਿਜ਼ 'ਤੇ ਨਿਰਭਰ ਹਨ।

File PhotoFile Photo

ਜਦੋਂ ਮਾਹਿਰ ਡਾਕਟਰਾਂ ਨੇ ਪਰਵਾਰ ਨੂੰ ਸਮਝਾਇਆ ਕਿ ਇਸ ਰੋਗ ਦਾ ਇਕੋ ਇਕ ਹੱਲ, ਗੁਰਦਾ ਟਰਾਂਸਪਲਾਂਟੇਸ਼ਨ ਹੈ ਤਾਂ ਮਨੁੱਖੀ ਸਿਹਤ ਦੇ ਭੇਦ ਨੂੰ ਚੰਗੀ ਤਰ੍ਹਾਂ ਸਮਝਦੀ, ਪੀੜਤ ਦੀ ਨਰਸਿੰਗ ਕਰ ਚੁੱਕੀ ਬੇਟੀ ਗਗਨਦੀਪ ਕੌਰ ਨੇ ਅਪਣਾ ਗਰਦਾ ਦੇਣ ਦੀ ਹਾਮੀਂ ਭਰੀ। ਬੀਤੇ 3 ਮਹੀਨੇ ਤੋਂ ਸਮੁੱਚੀ ਕਾਗਜ਼ੀ ਅਤੇ ਗੁਰਦੇ ਦੀ ਮੈਚਿੰਗ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

KidneyKidney

ਸਿੱਟੇ ਵਜੋਂ ਡਾਕਟਰ ਜਲਦੀ ਹੀ ਟਰਾਂਸਪਲਾਂਟ ਕਰਨ ਦੇ ਨੇੜੇ ਪਹੁੰਚ ਗਏ ਹਨ। ਇਹ ਟਰਾਂਸਪਲਾਂਟੇਸ਼ਨ ਅਗਲੇ ਹੀ ਹਫ਼ਤੇ ਮੋਹਾਲੀ ਦੇ ਆਈ ਵੀ ਵਾਈ ਹਸਪਤਾਲ ਵਿਚ ਹੋਣਾ ਹੈ। ਗਗਨਦੀਪ ਕੌਰ ਇਹ ਕਹਾਵਤ ਸੱਚ ਕਰ ਰਹੀ ਹੈ ਕਿ 'ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ'। ਗਗਨਦੀਪ ਕੌਰ ਦੀ ਵੱਡੀ ਭੈਣ ਸ਼ਾਦੀ-ਸ਼ੁਦਾ ਹੈ, ਛੋਟੀ ਭੈਣ ਅਤੇ ਛੋਟਾ ਭਰਾ ਪੜ੍ਹ ਰਹੇ ਹਨ।

Kidney Transplant File Photo

ਸਮੁੱਚੀਆਂ ਪਰਵਾਰਕ ਸਥਿਤੀਆਂ ਨੂੰ ਸਮਝਦਿਆਂ, ਗਗਨਦੀਪ ਕੌਰ ਨੇ ਇਹ ਦੂਰ ਅੰਦੇਸ਼ ਫ਼ੈਸਲਾ ਲਿਆ ਹੈ। ਇਲਾਕਾ ਭਰ ਦੇ ਸਿਆਣੇ ਲੋਕ ਇਸ ਲੜਕੀ ਦੇ ਹੌਸਲੇ ਦੀ ਦਾਦ ਦੇ ਰਹੇ ਹਨ ਅਤੇ ਸਫ਼ਲ ਟਰਾਂਸਪਲਾਂਟੇਸ਼ਨ ਦੀ ਕਾਮਨਾ ਕਰਦੇ ਹਨ। ਇਲਾਕਾ ਨਿਵਾਸੀ ਇਸ ਪੱਖੋਂ ਵੀ ਫਿਕਰਮੰਦ ਜਾਪੇ ਕਿ ਨਿਹਾਇਤ ਗਰੀਬ ਪਰਵਾਰ ਲੱਖਾਂ ਰੁਪਏ ਦਾ ਖ਼ਰਚ ਕਿਵੇਂ ਕਰੇਗਾ। ਗਗਨਦੀਪ ਕੌਰ ਅਨੁਸਾਰ ਡਾਕਟਰਾਂ ਨੇ ਪਰਵਾਰ ਨੂੰ ਘੱਟੋ ਘੱਟ 7, 8 ਲੱਖ ਰੁਪਏ ਦਾ ਇੰਤਜ਼ਾਮ ਕਰਨ ਲਈ ਕਿਹਾ ਹੈ।

File PhotoFile Photo

ਉਸ ਅਨੁਸਾਰ ਪਰਵਾਰ ਦਾ ਫਿਕਰ ਇਹ ਰਾਸ਼ੀ ਜੁਟਾਉਣਾ ਹੀ ਨਹੀਂ ਸਗੋਂ ਬਾਅਦ ਵਿਚ ਪ੍ਰਤੀ ਮਹੀਨਾ 25, 30 ਹਜ਼ਾਰ ਰੁਪਏ ਲਾਗਤ ਦੀ ਦਵਾਈ ਦਾ ਫਿਕਰ ਵੀ ਹੈ। ਪਰਵਾਰ ਵਿਚ ਕੋਈ ਹੋਰ ਕਮਾਉਣ ਵਾਲਾ ਵੀ ਨਹੀਂ ਹੈ। ਗਗਨ ਦੀ ਮਾਤਾ ਵੀ ਦਮੇਂ ਦੀ ਮਰੀਜ਼ ਹੈ। ਗਗਨਦੀਪ ਕੌਰ ਅਤੇ ਉਸਦੇ ਪਰਵਾਰ ਨੇ ਸਮਾਜ-ਸੇਵੀ ਸੰਸਥਾਵਾਂ ਅਤੇ ਸਮਾਜ ਦੇ ਸਮਰੱਥ ਦਿਆਲੂਆਂ ਨੂੰ ਅਪੀਲ ਕੀਤੀ ਹੈ ਕਿ ਪਰਵਾਰ ਦੇ ਇਸ ਦੁੱਖ ਵਿਚ ਉਹਨਾਂ ਦੀ ਵੱਧ ਤੋਂ ਵੱਧ ਆਰਥਕ ਸਹਾਇਤਾ ਕੀਤੀ ਜਾਵੇ

File PhotoFile Photo

ਤਾਂ ਕਿ ਪਰਵਾਰ ਦੇ ਦੋਨੋ ਜੀਅ ਤੰਦਰੁਸਤ, ਜੀਵਨ ਜੀਅ ਸਕਣ। ਜ਼ਿਕਰਯੋਗ ਹੈ ਕਿ ਗਗਨਦੀਪ ਕੌਰ, ਜੀ ਐਨ ਐਮ ਕਰ ਕੇ ਪਟਿਆਲੇ ਦੇ ਇਕ ਨਿੱਜੀ ਹਸਪਤਾਲ ਵਿਚ ਨੌਕਰੀ ਕਰ ਰਹੀ ਹੈ। ਗਗਨਦੀਪ ਕੌਰ ਅਨੁਸਾਰ ਉਸਦੇ ਇਸ ਫ਼ੈਸਲੇ ਵਿਚ ਬਹੁਤ ਵੱਡਾ ਤਿਆਗ ਛੁਪਿਆ ਹੈ ਜਿਸਦਾ ਉਸਨੂੰ ਅਹਿਸਾਸ ਹੈ ਪਰ ਹਾਲ ਦੀ ਘੜੀ ਉਸਦਾ ਮੁੱਖ ਮਨੋਰਥ ਅਪਣੇ ਪਿਤਾ ਜੀ ਦੀ ਜਾਨ ਬਚਾਉਣਾ ਹੈ। '

kidneykidney

ਸਪੋਕਸਮੈਨ' ਨਾਲ ਉਕਤ ਦੁਖੀ ਵਾਰਤਾ ਸਾਂਝੀ ਕਰਦਿਆਂ ਉਸਨੇ ਕਿਹਾ ਕਿ ਨੂਰਪੁਰਬੇਦੀ ਦੇ ਸਟੇਟ ਬੈਂਕ ਆਫ਼ ਇੰਡੀਆ ਵਿਚ ਉਨ੍ਹਾਂ ਦੇ ਪਿਤਾ ਬਲਜੀਤ ਸਿੰਘ ਦਾ ਖਾਤਾ ਨੰ: 65144795056 ਹੈ ਜਿਸਦਾ ਆਈ ਆਈ ਐਫ਼ ਐਸ ਕੋਡ S29N0050166 ਹੈ। ਉਨ੍ਹਾਂ 2 ਜੀਵਨ ਬਚਾਉਣ ਲਈ ਦਾਨੀਆਂ ਨੂੰ ਵਾਰ ਵਾਰ ਅਪੀਲ ਕੀਤੀ ਹੈ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement