
ਕਿਹਾ : ਪੰਜਾਬ ਪੁਲਿਸ ਨੇ ਕੋਈ ਗਲਤ ਕਾਰਵਾਈ ਨਹੀਂ ਕੀਤੀ
ਮਹਿੰਦਪੁਰ (ਲੰਕੇਸ਼ ਤ੍ਰਿਖਾ, ਕਮਲਜੀਤ ਕੌਰ): ਬਸੀ ਪਠਾਣਾ ਵਿਚ ਬੀਤੇ ਦਿਨ ਤੇਜਿੰਦਰ ਸਿੰਘ ਉਰਫ ਤੇਜਾ ਮਹਿੰਦਪੁਰੀ ਦਾ ਐਨਕਾਊਂਟਰ ਹੋਇਆ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਤੇਜਿੰਦਰ ਤੇਜਾ ਦੇ ਮਾਤਾ ਦੀ ਭਾਵੁਕ ਵੀਡੀਓ ਸਾਹਮਣੇ ਆਈ। ਇਸ ਵਿਚ ਉਹਨਾਂ ਨੇ ਪੁਲਿਸ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹਨਾਂ ਦੇ ਪੁੱਤਰ ਵਿਚ ਕੋਈ ਐਬ ਨਹੀਂ ਸੀ, ਉਸ ਨੂੰ ਨਾਜਾਇਜ਼ ਮਾਰਿਆ ਗਿਆ। ਦੂਜੇ ਪਾਸੇ ਇਕ ਭਾਵਨਾ ਇਹ ਵੀ ਜੁੜਦੀ ਹੈ ਕਿ 9 ਜਨਵਰੀ ਨੂੰ ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਬਾਜਵਾ ਨੂੰ ਸ਼ਹੀਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਅਤਹਿਮਾਚਲ ਪ੍ਰਦੇਸ਼ ਦੇ DGPs ਨੇ ਕੀਤੀ ਤਾਲਮੇਲ ਮੀਟਿੰਗ, ਨਸ਼ਿਆਂ ਤੇ ਸ਼ਰਾਬ ਦੀ ਤਸਕਰੀ ਨਾਲ ਨਜਿੱਠਣ ਲਈ ਮਿਲ ਕੇ ਕੀਤਾ ਜਾਵੇਗਾ ਕੰਮ
ਤੇਜਾ ਸਿੰਘ ਦੇ ਪਰਿਵਾਰ ਵੱਲੋਂ ਲਗਾਏ ਗਏ ਇਲਜ਼ਾਮਾ ਨੂੰ ਲੈ ਕੇ ਐਸ.ਐਸ.ਪੀ. ਰਵਜੋਤ ਗਰੇਵਾਲ ਨੇ ਕਿਹਾ ਕਿ ਤੇਜਿੰਦਰ ਤੇਜਾ ਖ਼ਿਲਾਫ਼ ਪੰਜਾਬ ਭਰ ਵਿਚ ਯੂਏਪੀਏ ਸਣੇ 34 ਐਫਆਈਆਰਜ਼ ਦਰਜ ਸਨ। ਇਹਨਾਂ ਵਿਚੋਂ 11 ਮਾਮਲਿਆਂ ਵਿਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ 18 ਮਾਮਲੇ ਜਾਂਚ ਅਧੀਨ ਸਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਤੇਜਾ ਦਾ ਅਪਰਾਧਿਕ ਪਿਛੋਕੜ ਰਿਹਾ ਹੈ।
ਇਹ ਵੀ ਪੜ੍ਹੋ : ਕਾਂਗਰਸ ਆਗੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ, ਦਿੱਤੀ ਅੰਤਰਿਮ ਜ਼ਮਾਨਤ
ਰਵਜੋਤ ਗਰੇਵਾਲ ਨੇ ਦੱਸਿਆ ਕਿ ਸ਼ਹੀਦ ਕੁਲਦੀਪ ਬਾਜਵਾ ਦੇ ਮਾਮਲੇ ਵਿਚ ਤੇਜਿੰਦਰ ਜੇਤਾ ਲੋੜੀਂਦਾ ਸੀ। ਕੁਲਦੀਪ ਬਾਜਵਾ ਵੀ ਪੰਜਾਬ ਦਾ ਪੁੱਤ ਸੀ, ਉਸ ਨੇ ਸਭ ਤੋਂ ਵੱਡੀ ਸ਼ਹਾਦਤ ਦਿੱਤੀ ਹੈ। ਪੰਜਾਬ ਪੁਲਿਸ ਵੱਲੋਂ ਕੋਈ ਗਲਤ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਨੇ ਬਣਦੀ ਕਾਰਵਾਈ ਕੀਤੀ ਹੈ। ਬੀਤੇ ਦਿਨ ਜੋ ਵੀ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੋਇਆ। ਉਹਨਾਂ ਕਿਹਾ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਠਿੰਡਾ ਰਿਸ਼ਵਤਖੋਰੀ ਮਾਮਲਾ: 27 ਫਰਵਰੀ ਤੱਕ ਵਿਜੀਲੈਂਸ ਦੇ ਰਿਮਾਂਡ ’ਤੇ ਵਿਧਾਇਕ ਅਮਿਤ ਰਤਨ
ਰਵਜੋਤ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਅਪਰਾਧ ਮੁਕਤ ਪੰਜਾਬ ਸਿਰਜਣ ਲਈ ਹਰ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ। ਜਿਨ੍ਹਾਂ ਨੇ ਸ਼ਹਾਦਤ ਦਿੱਤੀ, ਉਹ ਵੀ ਸਾਡੇ ਮੁੰਡੇ ਸੀ। ਉਹਨਾਂ ਨੇ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਦਿਆਂ ਜਾਨ ਕੁਰਬਾਨ ਕੀਤੀ। ਉਧਰ ਮੀਡੀਆ ਰਿਪੋਰਟਾਂ ਮੁਤਾਬਕ ਤੇਜਾ ਆਪਣੀ ਪ੍ਰੇਮਿਕਾ ਨੂੰ ਗ੍ਰਿਫਤਾਰ ਕੀਤੇ ਜਾਣ ਕਾਰਨ ਪੁਲਿਸ ਤੋਂ ਬਦਲਾ ਲੈਣ ਦੀ ਤਾਕ ਵਿਚ ਸੀ। ਇਸ ਸਬੰਧੀ ਐਸ.ਐਸ.ਪੀ ਨੇ ਕਿਹਾ ਕਿ ਉਹ ਕਾਰਵਾਈ ਕਰ ਰਹੇ ਹਨ, ਇਹ ਸਾਰੇ ਪਹਿਲੂ ਕਾਰਵਾਈ ਦਾ ਹਿੱਸਾ ਹੈ। ਪੂਰੀ ਜਾਂਚ ਹੋਣ ਤੋਂ ਬਾਅਦ ਸਾਰੀ ਜਾਣਕਾਰੀ ਜਨਤਕ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Invest Punjab : ਕਾਰੋਬਾਰੀਆਂ ਨੇ ਪੰਜਾਬ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਪ੍ਰਤੀ ਭਰਿਆ ਹਾਂ-ਪੱਖੀ ਹੁੰਗਾਰਾ
ਦੱਸ ਦੇਈਏ ਕਿ ਬੀਤੇ ਦਿਨ ਤੇਜਿੰਦਰ ਤੇਜਾ ਦੀ ਮਾਂ ਮਨਦੀਪ ਕੌਰ ਨੇ ਕਿਹਾ ਸੀ ਕਿ ਮੇਰਾ ਪੁੱਤ 2 ਮਹੀਨੇ ਪਹਿਲਾਂ ਜੇਲ੍ਹ 'ਚੋਂ ਆਇਆ ਸੀ। ਪੁਲਿਸ ਵਾਲਿਆਂ ਨੇ ਉਸ ਨੂੰ ਗੈਂਗਸਟਰ ਬਣਾ ਕੇ ਨਾਜਾਇਜ਼ ਮਾਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਤੇਜਾ ਸਾਰੇ ਕੇਸਾਂ ਵਿਚੋਂ ਬਰੀ ਹੋ ਗਿਆ ਸੀ, ਇਕ ਹੀ ਕੇਸ ਸੀ ਜਿਸ ਵਿਚ ਉਹ ਜ਼ਮਾਨਤ ’ਤੇ ਸੀ। ਮਨਦੀਪ ਕੌਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਕੋਈ ਨਸ਼ਾ ਨਹੀਂ ਕਰਦਾ ਸੀ। ਉਸ ਵਿਚ ਕੋਈ ਐਬ ਨਹੀਂ ਸੀ, ਉਸ ਨੂੰ ਜੇਲ੍ਹ ਵਿਚ ਬੈਠੇ ਨੂੰ ਹੀ ਗੈਂਗਸਟਰ ਬਣਾ ਦਿੱਤਾ।