Abohar Missing News : ਅਬੋਹਰ 'ਚ 3 ਦਿਨਾਂ ਤੋਂ ਲਾਪਤਾ ਅੰਗਰੇਜ਼ੀ ਦਾ ਲੈਕਚਰਾਰ, ਨਹਿਰ 'ਚ ਛਾਲ ਮਾਰਨ ਦਾ ਸ਼ੱਕ

By : BALJINDERK

Published : Apr 25, 2024, 2:02 pm IST
Updated : Apr 25, 2024, 3:49 pm IST
SHARE ARTICLE
ਲੈਕਚਰਾਰ ਸੁਧੀਰ ਬਿਸ਼ਨੋਈ ਫ਼ਾਇਲ ਫੋਟੋ
ਲੈਕਚਰਾਰ ਸੁਧੀਰ ਬਿਸ਼ਨੋਈ ਫ਼ਾਇਲ ਫੋਟੋ

Abohar Missing News : ਮੋਟਰਸਾਈਕਲ ਗਿੱਦੜਬਾਹਾ ਸਰਹਿੰਦ ਫੀਡਰ 'ਤੇ ਖੜ੍ਹਾ ਮਿਲਿਆ, ਪਰਵਾਰਕ ਮੈਂਬਰ ਭਾਲ ਲਈ ਰਾਜਸਥਾਨ ਪਹੁੰਚੇ

Abohar Missing News : ਅਬੋਹਰ ਦੀ ਗੰਗਾ ਵਿਹਾਰ ਕਲੋਨੀ ਦਾ ਰਹਿਣ ਵਾਲਾ ਅਤੇ ਪਿੰਡ ਪੰਚਕੋਸੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਅੰਗਰੇਜ਼ੀ ਦਾ ਲੈਕਚਰਾਰ ਸੁਧੀਰ ਬਿਸ਼ਨੋਈ ਪਿਛਲੇ 3 ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੈ। ਉਸ ਦਾ ਮੋਟਰਸਾਈਕਲ ਗਿੱਦੜਬਾਹਾ ਨੇੜੇ ਸਰਹਿੰਦ ਫੀਡਰ 'ਤੇ ਖੜ੍ਹਾ ਮਿਲਿਆ, ਜਿਸ ਕਾਰਨ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸੁਧੀਰ ਬਿਸ਼ਨੋਈ ਨੇ ਨਹਿਰ 'ਚ ਛਾਲ ਮਾਰ ਦਿੱਤੀ ਹੋ ਸਕਦੀ ਹੈ। ਇਸ ਦੌਰਾਨ ਲੈਕਚਰਾਰ ਦੇ ਪਰਿਵਾਰਕ ਮੈਂਬਰ ਅਤੇ ਗੋਤਾਖੋਰ ਉਸ ਦੀ ਨਹਿਰ ਵਿਚ ਭਾਲ ਕਰ ਰਹੇ ਹਨ।

ਇਹ ਵੀ ਪੜੋ:Dinanagar News : ਦਾਦਾ-ਦਾਦੀ ਨਾਲ ਜਾ ਰਹੇ ਚਾਰ ਸਾਲਾ ਬੱਚੇ ਦੀ ਸਕੂਟਰੀ ਤੇ ਬੁਲਟ ਦੀ ਟੱਕਰ ਨਾਲ ਦਰਦਨਾਕ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਸੁਧੀਰ ਬਿਸ਼ਨੋਈ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਕਿਉਂਕਿ ਉਸ ਦੀ ਬੇਟੀ ਕੈਂਸਰ ਤੋਂ ਪੀੜਤ ਸੀ। ਇਸ ਕਾਰਨ ਉਹ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਨੇ ਛਾਲ ਮਾਰਨ ਵਰਗਾ ਕਦਮ ਨਾ ਚੁੱਕਿਆ ਹੋਵੇ। ਫ਼ਿਲਹਾਲ ਅਧਿਆਪਕ ਦੀ ਭਾਲ ਜਾਰੀ ਹੈ। 

ਇਹ ਵੀ ਪੜੋ:Punjab News: ਭਾਰਤੀ ਹਵਾਈ ਸੈਨਾ 'ਚ ਫਲਾਇੰਗ ਅਫ਼ਸਰ ਬਣ ਡਾ.ਅਰਮਿਸ਼ ਅਸੀਜਾ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ

ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਵੀ ਸਰਕਾਰੀ ਸਕੂਲ ਵਿੱਚ ਲੈਕਚਰਾਰ ਵਜੋਂ ਕੰਮ ਕਰ ਰਹੀ ਹੈ। ਉਧਰ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਤੀਜੇ ਦਿਨ ਵੀ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਵਿਚ ਰਾਜਸਥਾਨ ਦੇ ਲੋਹਗੜ੍ਹ ਪੁੱਜੇ ਹਨ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।
ਸੂਤਰਾਂ ਨੇ ਦੱਸਿਆ ਕਿ ਸੁਧੀਰ ਬਿਸ਼ਰੋਈ ਦੇ ਦਾਦਾ ਅਤੇ ਪਿਤਾ ਨੂੰ ਵੀ ਕੈਂਸਰ ਸੀ। ਹੁਣ ਉਨ੍ਹਾਂ ਦੀ ਬੇਟੀ ਵੀ ਇਸ ਬੀਮਾਰੀ ਤੋਂ ਪੀੜਤ ਹੈ। ਹਾਲਾਂਕਿ ਉਨ੍ਹਾਂ ਦੀ ਬੇਟੀ ਕਾਫ਼ੀ ਹੱਦ ਤੱਕ ਠੀਕ ਹੈ ਪਰ ਫਿਰ ਵੀ ਉਹ ਤਣਾਅ 'ਚ ਰਹਿੰਦੀ ਹੈ।

ਇਹ ਵੀ ਪੜੋ:Chandigarh News : ਵਾਰੰਟੀ ਮਿਆਦ ਦੌਰਾਨ ਫਰਿੱਜ ਦੀ ਸਹੀ ਮੁਰੰਮਤ ਨਾ ਕਰਨ ’ਤੇ ਕੰਪਨੀ ’ਤੇ 10 ਹਜ਼ਾਰ ਰੁਪਏ ਜੁਰਮਾਨਾ 

(For more news apart from  English lecturer missing for 3 days in Abohar News in Punjabi, stay tuned to Rozana Spokesman)

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement