
ਹੁਸ਼ਿਆਰਪੁਰ ‘ਚ ਨਾਬਾਲਗ ਲੜਕੀ ਦਾ ਉਸ ਦੇ ਚਾਚੇ ਵਲੋਂ ਯੌਨ ਸ਼ੋਸ਼ਣ ਕਰਨ ਦਾ ਇਕ ਸ਼ਰਮਨਾਕ ਮਾਮਲਾ ਸਾਹਮਣੇ...
ਹੁਸ਼ਿਆਰਪੁਰ (ਸਸਸ) : ਹੁਸ਼ਿਆਰਪੁਰ ‘ਚ ਨਾਬਾਲਗ ਲੜਕੀ ਦਾ ਉਸ ਦੇ ਚਾਚੇ ਵਲੋਂ ਯੌਨ ਸ਼ੋਸ਼ਣ ਕਰਨ ਦਾ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਸੱਕੇ ਚਾਚੇ ਨੇ ਨਾਬਾਲਗ ਭਤੀਜੀ (17) ਨੂੰ ਪਹਿਲਾਂ ਡਰੱਗ ਐਡਿਕਟ ਬਣਾਇਆ ਅਤੇ ਫਿਰ ਬਲਾਤਕਾਰ ਕਰਨ ਲੱਗਾ। ਅਸ਼ਲੀਲ ਵੀਡੀਓ ਬਣਾ ਕੇ ਬਲੈਕਮੀਲ ਕਰ ਕੇ ਭਤੀਜੀ ਨੂੰ ਦੋਸਤਾਂ ਅਤੇ ਸਬੰਧੀਆਂ ਦੇ ਸਾਹਮਣੇ ਵੀ ਪਰੋਸ ਦਿਤਾ। ਪੀੜਿਤਾ ਨੇ ਕਿਸੇ ਤਰ੍ਹਾਂ ਵੀਡੀਓ ਬਰਾਮਦ ਕਰ ਲਈ ਅਤੇ ਐਸਐਸਪੀ ਨੂੰ ਸੌਂਪ ਦਿਤੀ।
22 ਅਕਤੂਬਰ 2018 ਨੂੰ ਲਿਖਤੀ ਸ਼ਿਕਾਇਤ ਵੀ ਦਿਤੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਲਗਭੱਗ ਇਕ ਮਹੀਨੇ ਤੋਂ ਬਾਅਦ ਦੋਸ਼ੀ ਚਾਚਾ ਰਾਕੇਸ਼ ਕੁਮਾਰ, ਸ਼ੁਭਮ ਉਰਫ਼ ਮਰਿਕੀ ਅਤੇ ਕੰਵਲ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੀੜਿਤਾ ਦਾ ਇਲਾਜ ਚੱਲ ਰਿਹਾ ਹੈ। 17 ਸਾਲ ਦੀ ਪੀੜਿਤਾ ਨੇ ਸ਼ਿਕਾਇਤ ਵਿਚ ਦੱਸਿਆ ਕਿ 2016 ਵਿਚ ਮੇਰੇ ਸਿਰ ਵਿਚ ਤੇਜ ਦਰਦ ਹੋਇਆ। ਮੈਂ ਚਾਚਾ ਰਾਕੇਸ਼ ਕੁਮਾਰ ਨੂੰ ਦੱਸਿਆ।
ਚਾਚਾ ਨੇ ਦਰਦ ਠੀਕ ਕਰਨ ਲਈ ਉਸ ਦੇ ਨੱਕ ਵਿਚ ਹੈਰੋਇਨ ਪਾਣੀ ਵਿਚ ਘੋਲ ਕੇ ਪਾ ਦਿਤੀ। ਇਸ ਤੋਂ ਬਾਅਦ ਜਦੋਂ ਵੀ ਮੇਰੇ ਸਿਰ ਵਿਚ ਦਰਦ ਹੁੰਦਾ ਚਾਚਾ ਮੈਨੂੰ ਚਿੱਟਾ ਦੇ ਦਿੰਦਾ। ਮੈਂ ਚਾਚਾ ‘ਤੇ ਭਰੋਸਾ ਕਰ ਕੇ ਚਿੱਟੇ ਤੋਂ ਅਣਜਾਣ ਇਹ ਦਵਾਈ ਸਮਝ ਕੇ ਲੈਂਦੀ ਰਹੀ ਪਰ ਹੌਲੀ-ਹੌਲੀ ਇਹ ਮੇਰੀ ਕਮਜ਼ੋਰੀ ਬਣ ਗਈ ਅਤੇ ਚਾਚਾ ਇਸ ਦਾ ਫ਼ਾਇਦਾ ਚੁੱਕਣ ਲੱਗਾ।
ਹੁਣ ਜਦੋਂ ਵੀ ਮੈਂ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਦੀ ਹਾਂ ਤਾਂ ਮੈਨੂੰ ਇਹੀ ਨਸ਼ੀਲਾ ਪਦਾਰਥ ਦੇ ਦਿਤਾ ਜਾਂਦਾ। ਚਿਟੇ ਦੀ ਪੂਰਤੀ ਲਈ ਉਸ ਨੇ ਮੈਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ।