
ਉਪ ਰਾਸ਼ਟਰਪਤੀ ਦੀ ਪ੍ਰਧਾਨਗੀ ਵਾਲੇ ਉਕਤ ਸਮਾਗਮ ਦੀ ਪ੍ਰਾਹੁਣਾ ਸੂਚੀ 'ਚ ਸਿੱਧੂ ਦਾ ਨਾਮ ਨਾ ਹੋਣ ਵਜੋਂ ਉਹ ਡੇਰਾ ਬਾਬਾ ਨਾਨਕ ਸਰਹੱਦ 'ਤੇ ਬੀਐਸਐਫ਼..........
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਉਪ ਰਾਸ਼ਟਰਪਤੀ ਦੀ ਪ੍ਰਧਾਨਗੀ ਵਾਲੇ ਉਕਤ ਸਮਾਗਮ ਦੀ ਪ੍ਰਾਹੁਣਾ ਸੂਚੀ 'ਚ ਸਿੱਧੂ ਦਾ ਨਾਮ ਨਾ ਹੋਣ ਵਜੋਂ ਉਹ ਡੇਰਾ ਬਾਬਾ ਨਾਨਕ ਸਰਹੱਦ 'ਤੇ ਬੀਐਸਐਫ਼ ਦੀ ਦੂਰਬੀਨ ਰਾਹੀਂ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰ ਕੇ ਵਾਪਸ ਪਾਰਟੀ ਦੇ ਚੋਣ ਪ੍ਰਚਾਰ ਲਈ ਮੱਧ ਪ੍ਰਦੇਸ਼ ਅਤੇ ਅੱਗੇ ਤੇਲੰਗਾਨਾ ਜਾ ਪੁੱਜੇ। ਸਿੱਧੂ ਨੇ 'ਸਪੋਕਸਮੈਨ ਟੀਵੀ' ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਦਸਿਆ ਕਿ ਉਹ ਸੋਮਵਾਰ ਰਾਤ ਹੀ ਉਸੇ ਚਾਰਟਰ ਜਹਾਜ਼ ਰਾਹੀਂ ਅੰਮ੍ਰਿਤਸਰ ਪਰਤ ਰਹੇ ਹਨ। ਨੀਂਹ ਪੱਥਰ ਸਮਾਗਮ ਦੀ ਪ੍ਰਾਹੁਣਾ ਸੂਚੀ 'ਚ ਨਾਮ ਨਾ ਹੋਣ 'ਤੇ ਸਿੱਧੂ ਨੇ ਮਸ਼ਹੂਰ ਪੰਜਾਬੀ ਸ਼ੇਅਰ ਬੋਲਿਆ,
Sidhu visits Sri Kartarpur Sahib
'ਏਨਾ ਹੀ ਬਹੁਤ ਕਿ ਮੇਰੇ ਖ਼ੂਨ ਨੇ ਰੁਖ ਸਿੰਜਿਆ, ਕੀ ਹੋਇਆ ਜੇ ਪੱਤਿਆਂ 'ਤੇ ਮੇਰਾ ਨਾਮ ਨਹੀਂ ਹੈ।' ਸਿੱਧੂ ਨੇ ਆਖਿਆ ਕਿ ਕਰਤਾਰਪੁਰ ਲਾਂਘਾ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਬਲਕਿ ਬਾਬਾ ਨਾਨਕ ਦੀ ਮਿਹਰ ਦ੍ਰਿਸ਼ਟੀ ਦੀ ਬਦੌਲਤ ਹੈ। ਉਹ ਨਾ ਤਾਂ ਕਿਸੇ ਕਰੈਡਿਟ ਵਾਰ (ਸਿਹਰਾ ਜਾਂ ਨਾਮਣਾ ਖੱਟੂ) ਜੰਗ 'ਚ ਪਹਿਲਾਂ ਕਦੇ ਸੀ, ਨਾ ਹੁਣ ਹਨ ਤੇ ਨਾ ਕਦੇ ਪੈਣਗੇ। ਉਨ੍ਹਾਂ ਦਸਿਆ ਕਿ 28 ਨਵੰਬਰ ਨੂੰ ਉਹ ਪਕਿਸਤਾਨ ਜਾ ਕੇ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਨਗੇ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸ਼ੁਕਰੀਆ ਕਰ ਕੇ 29 ਨਵੰਬਰ ਨੂੰ ਸਿੱਧਾ ਰਾਜਸਥਾਨ ਪੁੱਜ ਕੇ ਚੋਣ ਮੁਹਿੰਮ ਅੱਗੇ ਤੋਰਨਗੇ।