ਅੱਜ ਵੀ ਬੰਦ ਰਹੇਗਾ ਬੱਦੋਵਾਲ ਐਮੀਨੈਂਸ ਸਕੂਲ; ਦੂਜੀ ਥਾਂ ਸ਼ਿਫਟ ਕੀਤੇ ਜਾਣਗੇ ਵਿਦਿਆਰਥੀ
Published : Aug 28, 2023, 9:05 am IST
Updated : Aug 28, 2023, 9:05 am IST
SHARE ARTICLE
File Photo
File Photo

5 ਦਿਨ ਬਾਅਦ ਵੀ ਠੇਕੇਦਾਰ ਫਰਾਰ

 

ਲੁਧਿਆਣਾ: 5 ਦਿਨ ਪਹਿਲਾਂ ਲੁਧਿਆਣਾ ਦੇ ਪਿੰਡ ਬੱਦੋਵਾਲ ਦੇ ਸਰਕਾਰੀ ਐਮੀਨੈਂਸ ਸਕੂਲ ਦੀ ਛੱਤ ਡਿੱਗਣ ਤੋਂ ਬਾਅਦ ਅੱਜ ਵੀ ਸਕੂਲ ਬੰਦ ਰਹੇਗਾ। ਇਸ ਹਾਦਸੇ 'ਚ 3 ਅਧਿਆਪਕ ਜ਼ਖਮੀ ਹੋ ਗਏ, ਜਦਕਿ 1 ਅਧਿਆਪਕਾ ਰਵਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੇ 5 ਦਿਨ ਬਾਅਦ ਵੀ ਸਕੂਲ ਪੂਰੀ ਤਰ੍ਹਾਂ ਬੰਦ ਹੈ। ਉਮੀਦ ਸੀ ਕਿ ਸ਼ਾਇਦ ਅੱਜ ਸਕੂਲ ਖੁੱਲ੍ਹ ਜਾਵੇਗਾ ਪਰ ਡੀ.ਸੀ. ਸੁਰਭੀ ਮਲਿਕ ਦੇ ਹੁਕਮਾਂ ਅਨੁਸਾਰ ਅੱਜ ਵੀ ਸਕੂਲ ਬੰਦ ਰਹੇਗਾ।

ਇਹ ਵੀ ਪੜ੍ਹੋ: ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਨੀਰਜ ਚੋਪੜਾ

ਉਧਰ ਮੁਲਜ਼ਮ ਭਾਜਪਾ ਆਗੂ ਠੇਕੇਦਾਰ ਅਨਮੋਲ ਕਤਿਆਲ 5 ਦਿਨਾਂ ਤੋਂ ਫਰਾਰ ਹੈ। ਪੁਲਿਸ ਦੀਆਂ ਟੀਮਾਂ ਉਸ ਦੀ ਭਾਲ ਵਿਚ ਹਨ। ਥਾਣਾ ਦਾਖਾ ਮੁੱਲਾਂਪੁਰ ਦੀ ਪੁਲਿਸ ਮੁਲਜ਼ਮਾਂ ਦੇ ਮੋਬਾਈਲ ਦੀ ਲੋਕੇਸ਼ਨ ਲੱਭ ਰਹੀ ਹੈ। ਪੁਲਿਸ ਨੇ ਬੀਤੇ ਦਿਨ ਵੀ ਠੇਕੇਦਾਰ ਦੇ ਘਰ ਛਾਪਾ ਮਾਰਿਆ ਸੀ ਪਰ ਉਹ ਘਰ ਵਿਚ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ: ਬੇਕਾਬੂ ਟਿੱਪਰ ਨੇ ਰੇਹੜੀ ਵਾਲਿਆਂ ਨੂੰ ਦਰੜਿਆ; 3 ਲੋਕਾਂ ਦੀ ਮੌਤ ਅਤੇ 6 ਜ਼ਖ਼ਮੀ  

ਡੀ.ਸੀ. ਮਲਿਕ ਨੇ ਕਿਹਾ ਕਿ ਜਲਦੀ ਹੀ ਡੀ.ਈ.ਓ. ਦਫ਼ਤਰ ਵਿਚੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਂ ’ਤੇ ਤਬਦੀਲ ਕਰਕੇ ਉਨ੍ਹਾਂ ਦੀ ਪੜ੍ਹਾਈ ਮੁੜ ਸ਼ੁਰੂ ਕਰਵਾ ਦਿਤੀ ਜਾਵੇਗੀ। ਉਧਰ ਜ਼ਿਲ੍ਹੇ ਵਿਚ ਜਿਥੇ ਵੀ ਸਕੂਲਾਂ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਉਥੇ ਵਿਦਿਆਰਥੀਆਂ ਅਤੇ ਸਟਾਫ਼ ਦਾ ਦਾਖ਼ਲਾ ਪੂਰੀ ਤਰ੍ਹਾਂ ਬੰਦ ਹੈ। ਇਸ ਦੇ ਨਾਲ ਹੀ ਜੇਕਰ ਕਿਸੇ ਸਕੂਲ ਵਿਚ ਉਸਾਰੀ ਦਾ ਕੰਮ ਕਰਵਾਉਣਾ ਹੈ ਤਾਂ ਛੁੱਟੀ ਤੋਂ ਬਾਅਦ ਹੋਵੇਗਾ।

ਇਹ ਵੀ ਪੜ੍ਹੋ: ਵਿਧਾਇਕ ਸੰਦੀਪ ਜਾਖੜ ਦਾ ਰਾਜਾ ਵੜਿੰਗ ’ਤੇ ਤੰਜ਼, “ਲੱਗਦੈ ਅਜੇ ਤਕ ਕਾਂਗਰਸ ਜੋੜੋ ਦਾ ਖਾਕਾ ਨਹੀਂ ਮਿਲਿਆ” 

ਦੱਸ ਦੇਈਏ ਕਿ ਐਮੀਨੈਂਸ ਦੇ ਤਹਿਤ ਜ਼ਿਲ੍ਹੇ ਵਿਚ 9 ਸਕੂਲਾਂ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਿਚ ਤਬਦੀਲ ਕੀਤਾ ਗਿਆ ਹੈ, ਉਨ੍ਹਾਂ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਵਿਚ ਜਗਰਾਉਂ ਲੜਕੇ, ਮਾਡਲ ਟਾਊਨ, ਮੁੰਡੀਆਂ ਕਲਾਂ, ਖੰਨਾ ਆਦਿ ਸਕੂਲ ਮੁੱਖ ਤੌਰ ’ਤੇ ਸ਼ਾਮਲ ਹਨ। ਇਨ੍ਹਾਂ ਸਕੂਲਾਂ ਵਿਚ ਮੁਰੰਮਤ ਕਾਰਨ ਸਕੂਲ ਬੰਦ ਕਰ ਦਿਤੇ ਗਏ ਹਨ।

ਇਹ ਵੀ ਪੜ੍ਹੋ: ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ 

ਬੱਦੋਵਾਲ ਹਾਦਸੇ ਤੋਂ ਬਾਅਦ ਜਾਂਚ ਵਿਚ ਦੇਰੀ ਦਾ ਇਕ ਕਾਰਨ ਸਕੂਲ ਦਾ ਕੁੱਝ ਰਿਕਾਰਡ ਅਲਮਾਰੀਆਂ ਵਿਚ ਰੱਖਿਆ ਜਾਣਾ ਵੀ ਹੈ। ਦਸਿਆ ਜਾ ਰਿਹਾ ਹੈ ਕਿ ਅਲਮੀਰਾ ਨੂੰ ਸਟਾਫ ਰੂਮ ਵਿਚ ਰੱਖਿਆ ਗਿਆ ਸੀ, ਜੋ ਮਲਬੇ ਹੇਠਾਂ ਦੱਬੀ ਹੋਈ ਹੈ। ਮਲਬਾ ਪੂਰੀ ਤਰ੍ਹਾਂ ਹਟਾਏ ਜਾਣ ਤੋਂ ਬਾਅਦ ਹੀ ਜਾਂਚ ਕਮੇਟੀ ਰਿਕਾਰਡ ਇਕੱਠਾ ਕੀਤਾ ਜਾ ਸਕਦਾ ਹੈ। ਜਾਂਚ ਦੌਰਾਨ ਕਮੇਟੀ ਇਹ ਦੇਖੇਗੀ ਕਿ ਪਿਛਲੇ 3 ਸਾਲਾਂ ਵਿਚ ਸਕੂਲ ਨੂੰ ਜਾਰੀ ਕੀਤੀ ਗਈ 3 ਕਰੋੜ ਦੀ ਗ੍ਰਾਂਟ ਕਿਥੇ ਅਤੇ ਕਦੋਂ ਲਗਾਈ ਗਈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement