Nangal School Bus Accident: ਬੱਚਿਆਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਕਰਵਾਇਆ ਭਰਤੀ
Nangal School Bus Accident: ਨੰਗਲ ਵਿਚ ਭਾਖੜਾ ਡੈਮ ਦੇਖਣ ਗਏ ਸਕੂਲੀ ਬੱਚਿਆਂ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਸੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟ ਗਈ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਬ੍ਰੇਕ ਫ਼ੇਲ ਹੋਣ ਕਾਰਨ ਵਾਪਰਿਆ ਹੈ। ਇਹ ਬੱਸ ਪਿੰਡ ਓਲਿੰਡਾ ਨੇੜੇ ਪਲਟੀ ਹੈ।
ਇਹ ਵੀ ਪੜ੍ਹੋ: Rahul Gandhi viral photo: ਇਸ ਫੋਟੋ 'ਤੇ ਰਾਹੁਲ ਨੂੰ ਕੀਤਾ ਜਾ ਰਿਹਾ ਟ੍ਰੋਲ, ਕਾਂਗਰਸ ਬੁਲਾਰੇ ਨੇ ਤੋੜੀ ਚੁੱਪੀ ਦੱਸਿਆ ਕੌਣ ਹੈ ਉਹ ਕੁੜੀ?
ਬੱਸ ਵਿਚ ਸਰਕਾਰੀ ਸਕੂਲ ਰਾਮਪੁਰਾ ਫੂਲ ਬਠਿੰਡਾ ਦੇ ਬੱਚੇ ਸਨ। ਬੱਸ ਪਲਟਣ ਵਨਾਲ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋੋਣ ਤੋਂ ਬਚਾ ਰਿਹਾ ਹੈ।
ਇਹ ਵੀ ਪੜ੍ਹੋ: Italy Timing News: 31 ਅਕਤੂਬਰ ਤੋਂ ਇਟਲੀ ਦੀਆਂ ਘੜ੍ਹੀਆਂ ਹੋ ਜਾਣਗੀਆਂ ਤੜਕੇ 3 ਵਜੇ ਤੋਂ ਇਕ ਘੰਟਾ ਪਿੱਛੇ
ਬਠਿੰਡੇ ਦੇ ਰਾਮਪੁਰਾ ਫੂਲ ਤੋਂ 50 ਦੇ ਕਰੀਬ ਬੱਚਿਆਂ ਦਾ ਟੂਰ ਭਾਖੜਾ ਦੇਖਣ ਲਈ ਆਇਆ ਸੀ। ਭਾਖੜਾ ਤੋਂ ਕੁਝ ਹੀ ਦੂਰੀ ਤੇ ਇਕ ਮੋੜ ਦੇ ਕੋਲ ਮੋੜ ਮੁੜਦਿਆਂ ਹੋਇਆ ਬੱਸ ਦੀ ਬਰੇਕ ਅਚਾਨਕ ਫੇਲ ਹੋ ਗਈ ਜਿਸ ਨਾਲ ਬੱਸ ਪਲਟ ਗਈ। ਇਸ ਹਾਦਸੇ ਵਿਚ ਬੱਚਿਆਂ ਨੂੰ ਸੱਟਾਂ ਜ਼ਰੂਰ ਲੱਗੀਆਂ, ਪਰ ਜ਼ਿਆਦਾ ਗੰਭੀਰ ਸੱਟਾਂ ਤੋਂ ਬਚਾਅ ਰਿਹਾ ਤੇ ਸਾਰੇ ਬੱਚਿਆਂ ਨੂੰ ਨੇੜਲੇ ਹਸਪਤਾਲ ਵਿਚ ਜ਼ੇਰੇ ਇਲਾਜ ਲਿਆਂਦਾ ਗਿਆ। ਜਿਥੇ ਡਾਕਟਰਾਂ ਦੀ ਪੂਰੀ ਟੀਮ ਨੇ ਇਹਨਾਂ ਬੱਚਿਆਂ ਦਾ ਇਲਾਜ ਕੀਤਾ। ਜਿਨ੍ਹਾਂ ਵਿਚੋਂ ਦੱਸਿਆ ਜਾ ਰਿਹਾ ਹੈ ਕਿ ਦੋ ਤਿੰਨ ਬੱਚੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਬਾਕੀ ਸਾਰੇ ਬੱਚੇ ਠੀਕ ਹਨ।