
10 ਜੂਨ ਤੋਂ 3 ਜੁਲਾਈ ਤੱਕ ਹੋਵੇਗੀ ਕਾਊਂਸਲਿੰਗ
ਚੰਡੀਗੜ੍ਹ: ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਕਲਰਕਾਂ ਦੀ ਭਰਤੀ ਵਿਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿਤੀ ਹੈ। ਦਰਅਸਲ, ਅੱਜ ਪੰਜਾਬ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਨੇ ਕਲਰਕਾਂ ਨੂੰ ਵਿਭਾਗ ਦੀ ਵੰਡ ਲਈ ਕਾਊਂਸਲਿੰਗ ਸ਼ੈਡਿਊਲ ਜਾਰੀ ਕਰ ਦਿਤਾ ਹੈ। ਦੱਸਣਯੋਗ ਹੈ ਕਿ ਚੋਣ ਜ਼ਾਬਤਾ ਖ਼ਤਮ ਹੁੰਦਿਆਂ ਸਾਰ ਹੀ 27 ਮਈ ਨੂੰ ਕਲਰਕਾਂ ਦੀ ਭਰਤੀ ਦਾ ਫ਼ਾਈਨਲ ਨਤੀਜਾ ਐਲਾਨ ਦਿਤਾ ਗਿਆ ਸੀ।
PSSSB
ਕਲਰਕਾਂ ਦੀ ਕਾਊਂਸਲਿੰਗ 10 ਜੂਨ ਤੋਂ 3 ਜੁਲਾਈ ਤੱਕ ਚੱਲੇਗੀ। ਕਾਊਂਸਲਿੰਗ ਸ਼ੈਡਿਊਲ ਜਾਣਨ ਲਈ ਉਮੀਦਵਾਰ ਬੋਰਡ ਦੀ ਵੈੱਬਸਾਈਟ http://punjabsssb.gov.in ’ਤੇ ਚੈੱਕ ਕਰ ਸਕਦੇ ਹਨ।