
ਗਰਮ ਪਾਣੀ ਵਾਲੇ ਭਾਂਡੇ 'ਚ ਡਿੱਗਣ ਨਾਲ ਬੱਚਾ ਸੜ ਗਿਆ।
Punjab News: ਪਠਾਨਕੋਟ ਦੇ ਮਾਮੂਨ ਵਿਚ ਪਤੰਗ ਉਡਾਉਂਦੇ ਸਮੇਂ ਅਚਾਨਕ ਗਰਮ ਪਾਣੀ ਦੇ ਬਰਤਨ ਵਿਚ ਡਿੱਗਣ ਕਾਰਨ 5 ਸਾਲਾ ਮਾਸੂਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੁਦਰ ਸ਼ਰਮਾ ਵਜੋਂ ਹੋਈ ਹੈ। ਰੁਦਰ ਨਰਸਰੀ ਵਿਚ ਪੜ੍ਹਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮੌਕੇ 'ਤੇ ਖਾਣਾ ਪਕਾਉਣ ਵਾਲੇ ਮਜ਼ਦੂਰ ਨੇ ਰੌਲਾ ਪਾਇਆ, ਜਿਸ ਨੂੰ ਸੁਣ ਕੇ ਲੋਕ ਅਤੇ ਪਰਿਵਾਰਕ ਮੈਂਬਰ ਉਥੇ ਪਹੁੰਚ ਗਏ।
ਗਰਮ ਪਾਣੀ ਵਾਲੇ ਭਾਂਡੇ 'ਚ ਡਿੱਗਣ ਨਾਲ ਬੱਚਾ ਸੜ ਗਿਆ। ਪਰਿਵਾਰਕ ਮੈਂਬਰ ਬੱਚੇ ਨੂੰ ਨਿੱਜੀ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਨਾਜ਼ੁਕ ਹੋਣ ’ਤੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਡੀ.ਐਮ.ਸੀ. ਰੈਫਰ ਕਰ ਦਿਤਾ, ਜਿਥੇ ਉਸ ਦੀ ਮੌਤ ਹੋ ਗਈ।
(For more news apart from Child Falls Into Hot Water Bucket, stay tuned to Rozana Spokesman)