
ਸਤਨਾਮ ਸਿੰਘ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ
ਗੋਇੰਦਵਾਲ ਸਾਹਿਬ: ਕੇਂਦਰੀ ਜੇਲ੍ਹ ਗੋਇੰਦਵਾਲ ਵਿਚ ਇਕ ਵਾਰੀ ਮੁੜ ਹਵਾਲਾਤੀਆਂ ਵਿਚਾਲੇ ਖੂਨੀ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਜੇਲ ਵਿਚ ਦੋ ਹਵਾਲਾਤੀ ਤਲਵਿੰਦਰ ਸਿੰਘ ਜੱਸੀ ਪੁੱਤਰ ਸੁਰਜੀਤ ਸਿੰਘ ਵਾਸੀ ਕਾਜੀਕੋਟ, ਤਰਨਤਾਰਨ ਅਤੇ ਸਤਨਾਮ ਸਿੰਘ ਸੱਤੂ ਪੁੱਤਰ ਮਲਕੀਅਤ ਸਿੰਘ ਜੇਲ ਪਿੰਡ ਲੁਹਾਰਕਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝੜਪ ਹੋਈ।
ਇਹ ਵੀ ਪੜ੍ਹੋ: ਪਟਿਆਲਾ ਹਾਊਸ ਕੋਰਟ 'ਚ ਹੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੇਸ਼ੀ
ਇਸ ਦੌਰਾਨ ਸਤਨਾਮ ਸਿੰਘ ਦੇ ਹੱਥ ਦਾ ਅੰਗੂਠਾ ਤਿੱਖੀ ਚੀਜ਼ ਵੱਜਣ ਕਾਰਨ ਕੱਟਿਆ ਗਿਆ। ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵਲੋਂ ਤੁਰਤ ਕਾਰਵਾਈ ਕਰਦੇ ਹੋਏ ਝਗੜੇ ਨੂੰ ਰੋਕਿਆ ਗਿਆ। ਜ਼ਖ਼ਮੀ ਸਤਨਾਮ ਸਿੰਘ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।