ਇਮਰਾਨ ਦੇ ਆਉਣ ਨਾਲ ਵਧ ਸਕਦੀਆਂ ਨੇ ਕਸ਼ਮੀਰ 'ਚ ਘੁਸਪੈਠ ਦੀਆਂ ਘਟਨਾਵਾਂ
Published : Jul 27, 2018, 5:36 pm IST
Updated : Jul 27, 2018, 5:36 pm IST
SHARE ARTICLE
Pakistan Army
Pakistan Army

ਪਾਕਿਸਤਾਨ ਦੀ ਸਿਆਸਤ ਵਿਚ ਇਮਰਾਨ ਖ਼ਾਨ ਨੂੰ ਅੱਗੇ ਲਿਆਉਣ ਦਾ ਸਾਰੀ ਯੋਜਨਾ ਫ਼ੌਜ ਵਲੋਂ ਤਿਆਰ ਕੀਤੀ ਗਈ। ਜਾਣਕਾਰਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੋਂ ਲੋਕਾਂ...

ਨਵੀਂ ਦਿੱਲੀ : ਪਾਕਿਸਤਾਨ ਦੀ ਸਿਆਸਤ ਵਿਚ ਇਮਰਾਨ ਖ਼ਾਨ ਨੂੰ ਅੱਗੇ ਲਿਆਉਣ ਦਾ ਸਾਰੀ ਯੋਜਨਾ ਫ਼ੌਜ ਵਲੋਂ ਤਿਆਰ ਕੀਤੀ ਗਈ। ਜਾਣਕਾਰਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੋਂ ਲੋਕਾਂ ਦੇ ਵਿਚਕਾਰ ਪੈਂਠ ਬਣਾਉਣ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਫ਼ੌਜ ਨੇ ਅਪਣੇ ਸਮਰਥਨ ਨਾਲ ਅੰਤਮ ਛੋਹ ਦਿਤੀ। ਦਰਅਸਲ ਨਵਾਜ਼ ਸਰੀਫ਼ ਦਾ ਕਈ ਵਾਰ ਫ਼ੌਜ ਨੂੰ ਚੁਣੌਤੀ ਦੇਣ ਦਾ ਅੰਦਾਜ਼ ਫ਼ੌਜ ਨੂੰ ਰਾਸ ਨਹੀਂ ਆ ਰਿਹਾ ਸੀ। ਜਦੋਂ-ਜਦੋਂ ਫ਼ੌਜ ਅਤੇ ਨਵਾਜ਼ ਸ਼ਰੀਫ਼ ਦੇ ਵਿਚਕਾਰ ਟਕਰਾਅ ਦੀਆਂ ਖ਼ਬਰਾਂ ਆਈਆਂ।

Imran Khan Imran Khanਇਮਰਾਨ ਖ਼ਾਨ ਪਾਕਿਸਤਾਨ ਦੀ ਸੜਕ 'ਤੇ ਵੱਡੇ ਅੰਦੋਲਨ ਦੀ ਅਗਵਾਈ ਕਰਦੇ ਨਜ਼ਰ ਆਏ। ਸੁਲ੍ਹਾ ਦੀਆਂ ਕਈ ਕੋਸ਼ਿਸ਼ਾਂ ਵੀ ਹੋਈਆਂ। ਨਵਾਜ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚਲਦੇ ਪਾਕਿਸਤਾਨ ਦੀ ਜਨਤਾ ਦੀ ਹਮਦਰਦੀ ਖੋ ਰਹੇ ਸਨ। ਇਸ ਦੇ ਚਲਦੇ ਫ਼ੌਜ ਨੂੰ ਨਵਾਜ਼ ਦੇ ਵਿਰੁਧ ਪੀਟੀਆਈ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਿਆ। ਸਾਬਕਾ ਵਿਦੇਸ਼ ਸਕੱਤਰ ਸ਼ੰਸ਼ਾਂਕ ਮੁਤਾਬਕ ਪਾਕਿਸਤਾਨ ਵਿਚ ਫ਼ੌਜ ਜਾਂ ਤਾਂ ਖ਼ੁਦ ਮੁੱਖ ਭੂਮਿਕਾ ਵਿਚ ਰਹਿੰਦੀ ਹੈ ਜਾਂ ਫਿਰ ਉਨ੍ਹਾਂ ਦਾ ਕੋਈ ਮੋਹਰਾ ਸੱਤਾ ਵਿਚ ਹੁੰਦਾ ਹੈ। 

Pakistan Army ChiefPakistan Army Chiefਜੇਕਰ ਦੋਵੇਂ ਸਥਿਤੀ ਨਹੀਂ ਹੈ ਤਾਂ ਪਾਕਿਸਤਾਨ ਵਿਚ ਅਸਥਿਰਤਾ ਦੇਖਣ ਨੂੰ ਮਿਲ ਸਕਦੀ ਹੈ। ਇਸ ਵਾਰ ਉਨ੍ਹਾਂ ਨੇ ਇਮਰਾਨ ਨੂੰ ਮੋਹਰਾ ਦਸਿਆ। ਉਨ੍ਹਾਂ ਦੀ ਸਕਰਾਤਮਕ ਛਵ੍ਹੀ ਲੋਕਾਂ ਦੇ ਸਾਹਮਣੇ ਪੇਸ਼ ਕਰਨ ਵਿਚ ਫ਼ੌਜ ਦੀ ਵੱਡੀ ਭੂਮਿਕਾ ਰਹੀ। ਇਮਰਾਨ ਆਧੁਨਿਕ ਕੱਟੜਪੰਥੀ ਚਿਹਰੇ ਦੇ ਤੌਰ 'ਤੇ ਫ਼ੌਜ ਦੀ ਪਸੰਦ ਬਣੇ ਸਨ। ਸ਼ੰਸ਼ਾਂਕ ਦਾ ਕਹਿਣਾ ਹੈ ਕਿ ਜੇਕਰ ਕੋਈ ਕਹਿੰਦਾ ਹੈ ਕਿ ਫ਼ੌਜ ਨੇ ਇਮਰਾਨ ਦਾ ਸਿੱਧਾ ਸਮਰਥਨ ਨਹੀਂ ਕੀਤਾ ਤਾਂ ਉਸ ਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਹੋਰ ਦਲਾਂ ਦਾ ਵਿਰੋਧ ਕਰ ਕੇ ਫ਼ੌਜ ਨੇ ਉਨ੍ਹਾਂ ਲਈ ਸਿਆਸੀ ਪਲੇਟਫਾਰਮ ਤਿਆਰ ਕੀਤਾ। 

Imran Imranਸ਼ੰਸ਼ਾਂਕ ਮੁਤਾਬਕ ਪਾਕਿਸਤਾਨ ਫ਼ੌਜ ਦੇ ਪ੍ਰਤੀ ਉਥੋਂ ਦੇ ਲੋਕਾਂ ਦੇ ਮਨ ਵਿਚ ਕਾਫ਼ੀ ਸਨਮਾਨ ਹੈ। ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਪਾਕਿ ਫ਼ੌਜ ਨੂੰ ਅਹਿਮ ਕਿਰਦਾਰ ਮੰਨਦੇ ਹਨ। ਫ਼ੌਜ ਨੇ ਗ਼ਰੀਬ ਤਬਕੇ ਵਿਚ ਕਾਫ਼ੀ ਪੈਂਠ ਬਣਾਈ ਹੈ। ਇਸ ਲਈ ਫ਼ੌਜ ਦਾ ਰਾਜਨੀਤੀ ਵਿਚ ਦਖ਼ਲ ਖ਼ੂਬ ਚਲਦਾ ਹੈ। ਸਾਬਕਾ ਵਿਦੇਸ਼ ਸਕੱਤਰ ਨੇ ਕਿਹਾ ਕਿ ਪਾਕਿ ਫ਼ੌਜ ਵਿਚ ਪੰਜਾਬ ਦਾ ਦਬਦਬਾ ਰਹਿੰਦਾ ਹੈ ਪਰ ਇਸ ਵਾਰ ਫ਼ੌਜ ਦੇ ਪਖ਼ਤੂਨਖਵਾ ਦੇ ਇਮਰਾਨ ਦਾ ਸਮਰਥਨ ਕੀਤਾ। 

Pakistan ArmyPakistan Armyਉਨ੍ਹਾਂ ਕਿਹਾ ਕਿ ਪਖਤੂਨਖਵਾ ਦੇ ਵੀ ਕਈ ਲੋਕ ਫ਼ੌਜ ਵਿਚ ਅਹਿਮ ਅਹੁਦਿਆਂ 'ਤੇ ਰਹੇ ਹਨ। ਜਾਣਕਾਰ ਅਸ਼ੋਕ ਮੇਹਤਾ ਨੇ ਕਿਹਾ ਕਿ ਉਸੇ ਸਮੇਂ ਇਹ ਸ਼ੱਕ ਹੋ ਗਿਆ ਸੀ ਕਿ ਨਵਾਜ਼ ਦੇ ਦਿਨ ਲੰਘਣ ਵਾਲੇ ਹਨ। ਮੇਹਤਾ ਨੇ ਕਿਹਾ ਕਿ ਇਮਰਾਨ ਪੂਰੀ ਤਰ੍ਹਾਂ ਨਾਲ ਫ਼ੌਜ ਦਾ ਮੋਹਰਾ ਹਨ। ਉਨ੍ਹਾਂ ਲਈ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ਾਂ ਵਿਚ ਮੇਹਤਾ ਦਮ ਮੰਨਦੇ ਹਨ। ਉਨ੍ਹਾਂ ਕਿਹਾ ਕਿ ਇਮਰਾਨ ਨੂੰ ਆਧੁਨਿਕ ਕੱਟੜਪੰਥੀ ਚਿਹਰੇ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਉਨ੍ਹਾਂ ਨੂੰ ਉਦਾਰਵਾਦੀ ਧੜਾ ਤਾਲਿਬਾਨ ਖ਼ਾਨ ਕਹਿੰਦਾ ਹੈ। ਮੇਹਤਾ ਨੇ ਸ਼ੱਕ ਜਤਾਇਆ ਕਿ ਇਮਰਾਨ ਦੇ ਆਉਣ 'ਤੇ ਕਸ਼ਮੀਰ ਵਿਚ ਪ੍ਰਾਕਸੀ ਵਾਰ ਅਤੇ ਘੁਸਪੈਠ ਵਧ ਸਕਦੀ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement