ਝੂਠ ਬੋਲ ਕੇ ਫਸੀ ਪੰਜਾਬਣ, ਹੋਈ ਪੰਜ ਸਾਲ ਦੀ ਜੇਲ
Published : Sep 9, 2018, 10:31 am IST
Updated : Sep 9, 2018, 10:31 am IST
SHARE ARTICLE
Handcuffed Lady
Handcuffed Lady

ਲੰਡਨ 'ਚ ਇਕ ਪੰਜਾਬਣ ਝੂਠ ਬੋਲਣ ਕਰ ਕੇ ਫਸ ਗਈ ਅਤੇ ਅਦਾਲਤ ਨੇ ਉਸ ਨੂੰ 5 ਸਾਲ ਲਈ ਜੇਲ ਦੀ ਸਜ਼ਾ ਸੁਣਾਈ ਹੈ..............

ਲੰਡਨ : ਲੰਡਨ 'ਚ ਇਕ ਪੰਜਾਬਣ ਝੂਠ ਬੋਲਣ ਕਰ ਕੇ ਫਸ ਗਈ ਅਤੇ ਅਦਾਲਤ ਨੇ ਉਸ ਨੂੰ 5 ਸਾਲ ਲਈ ਜੇਲ ਦੀ ਸਜ਼ਾ ਸੁਣਾਈ ਹੈ। ਇਸ ਪੰਜਾਬਣ ਦਾ ਨਾਂ ਹੈ ਹਰਵਿੰਦਰ ਕੌਰ ਠੇਠੀ। ਜ਼ਾਅਲੀ ਵਕੀਲ, ਕੌਂਸਲ ਜਰਨਲ, ਗ੍ਰਹਿ ਵਿਭਾਗ ਦਾ ਅਧਿਕਾਰੀ ਹੋਣ ਅਤੇ ਇਮੀਗ੍ਰੇਸ਼ਨ ਅਰਜ਼ੀਆਂ ਮਨਜ਼ੂਰ ਕਰਵਾਉਣ ਦੇ ਨਕਲੀ ਦਾਅਵੇ ਕਰਨ ਵਾਲੀ ਹਰਵਿੰਦਰ ਕੌਰ ਨੂੰ 5 ਸਾਲ ਜੇਲ ਦੀ ਸਜ਼ਾ ਸੁਣਾਈ ਹੈ। 46 ਸਾਲਾ ਹਰਵਿੰਦਰ 'ਤੇ ਵੈਸਟ ਮਿਡਲੈਂਡਜ਼ ਦੇ ਟਾਊਨ ਸੋਲੀਹੋਲ ਦੀ ਰਹਿਣ ਵਾਲੀ ਹੈ।

ਉਸ 'ਤੇ ਸਾਊਥਵਾਰਕ ਕਰਾਊਨ ਕੋਰਟ ਨੇ 6 ਵਾਰ ਧੋਖਾਧੜੀ ਅਤੇ ਝੂਠੀ ਨੁਮਾਇੰਦਗੀ ਕਰਨ ਦੇ ਦੋਸ਼ ਲਾਏ ਗਏ। ਹਰਵਿੰਦਰ ਨੇ ਲੋਕਾਂ ਨਾਲ ਧੋਖਾਧੜੀ ਦੇ ਕੰਮ 1 ਜੂਨ 2013 ਅਤੇ 8 ਸਤੰਬਰ 2014 'ਚ ਪੱਛਮੀ ਲੰਡਨ ਦੇ ਹੌਨਸਲੋ 'ਚ ਕੀਤੇ ਸਨ। ਹਰਵਿੰਦਰ ਨੇ ਇਮੀਗ੍ਰੇਸ਼ਨ ਨਾਲ ਸਬੰਧਤ ਕੰਮਾਂ ਨੂੰ ਕਰਾਉਣ ਲਈ ਲੋਕਾਂ ਤੋਂ 68,000 ਡਾਲਰ ਲਏ ਸਨ।  ਵੀਰਵਾਰ ਨੂੰ ਅਦਾਲਤ 'ਚ ਸੁਣਵਾਈ ਦੌਰਾਨ ਨਿਕੋਲਸ ਲੋਰਿਨ ਸਮਿੱਥ ਨੇ 46 ਸਾਲਾ ਹਰਵਿੰਦਰ ਨੂੰ 5 ਸਾਲ ਜੇਲ ਦੀ ਸਜ਼ਾ ਸੁਣਾਈ।

ਜੱਜ ਨੇ ਕਿਹਾ ਕਿ ਹਰਵਿੰਦਰ ਲੋਕਾਂ ਨੂੰ ਗੁਮਰਾਹ ਕਰਦੀ ਰਹੀ। ਉਸ ਨੇ ਵੱਡੀ ਆਮਦਨੀ ਕਮਾਉਣ ਲਈ ਇਕ ਸਫਲ ਵਕੀਲ ਹੋਣ ਦਾ ਦਾਅਵਾ ਕੀਤਾ। ਉਹ ਇਹ ਸਾਰੀ ਸ਼ੌਹਰਤ ਥੋੜ੍ਹੇ ਸਮੇਂ 'ਚ ਕਮਾਉਣਾ ਚਾਹੁੰਦੀ ਸੀ। ਇਸ ਕੇਸ ਦੀ ਪੂਰੀ ਜਾਂਚ ਸਕੋਟਲੈਂਡ ਯਾਰਡ, ਇਮੀਗ੍ਰੇਸ਼ਨ ਅਧਿਕਾਰੀਆਂ ਅਤੇ ਇਮੀਗ੍ਰੇਸ਼ਨ ਸਰਵਿਸ ਕਮਿਸ਼ਨਰ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਸੀ। (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement