ਜਸਟਿਸ ਟਰੂਡੋ ਵਲੋਂ ਕੈਬਨਿਟ 'ਚ ਫੇਰਬਦਲ, ਅਮਰਜੀਤ ਸੋਹੀ ਨੂੰ ਮਿਲਿਆ ਨਵਾਂ ਵਿਭਾਗ
Published : Jul 20, 2018, 3:28 pm IST
Updated : Jul 20, 2018, 3:28 pm IST
SHARE ARTICLE
Amarjit Sohi
Amarjit Sohi

2019 ਵਿਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ ਵਿਚ ਕੁਝ ਫੇਰਬਦਲ ਕੀਤਾ ਹੈ। ਜਿਸ ਤਹਿਤ ਉਨ੍ਹਾਂ...

ਟੋਰਾਂਟੋ : 2019 ਵਿਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ ਵਿਚ ਕੁਝ ਫੇਰਬਦਲ ਕੀਤਾ ਹੈ। ਜਿਸ ਤਹਿਤ ਉਨ੍ਹਾਂ ਨੇ ਕੁੱਝ ਮੰਤਰੀਆਂ ਦੇ ਵਿਭਾਗ ਬਦਲੇ ਹਨ। ਜਸਟਿਨ ਟਰੂਡੋ ਨੇ ਅਪਣੀ ਕੈਬਨਿਟ ਵਿਚ ਪੰਜ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਨਵੇਂ ਕੈਬਨਿਟ ਵਿਚ ਹੁਣ ਮੰਤਰੀਆਂ ਦੀ ਗਿਣਤੀ 34 ਹੋ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਨ੍ਹਾਂ ਮੰਤਰੀਆਂ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਹੈ, ਉਨ੍ਹਾਂ ਵਿਚ ਮੈਰੀ ਐੱਨਜੀ, ਜੋਨਾਥਨ ਵਿਲਕਿਨਸਨ, ਫਿਲੋਮੇਨਾ ਟਾਸੀ, ਬਿੱਲ ਬਲੇਅਰ ਅਤੇ ਪਾਬਲੋ ਰੋਡਰਿਗਜ਼ ਦੇ ਨਾਮ ਸ਼ਾਮਲ ਹਨ।

Amarjeet Sohi With Other MinistersAmarjeet Sohi With Other Ministersਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 6 ਮੰਤਰੀਆਂ ਦੇ ਵਿਭਾਗਾਂ ਵਿਚ ਵੀ ਫੇਰਬਦਲ ਕੀਤਾ ਹੈ।  ਟਰੂਡੋ ਨੇ ਪੰਜਾਬੀ ਮੂਲ ਦੇ ਮੰਤਰੀ ਅਮਰਜੀਤ ਸੋਹੀ ਨੂੰ ਲੋਕ ਨਿਰਮਾਣ ਮੰਤਰਾਲੇ ਤੋਂ ਬਦਲ ਕੇ ਕੁਦਰਤੀ ਸਾਧਨ ਦਾ ਮੰਤਰਾਲਾ ਦੇ ਦਿਤਾ ਹੈ, ਜਦਕਿ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਅਤੇ ਅਹਿਮਦ ਹੁਸੈਨ (ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ) ਦੇ ਮੰਤਰਾਲਿਆਂ ਵਿਚ ਬਦਲਾਅ ਨਹੀਂ ਕੀਤਾ ਗਿਆ। ਬਿੱਲ ਬਲੇਅਰ ਨੂੰ ਸਰਹੱਦੀ ਸੁਰੱਖਿਆ ਅਤੇ ਸੰਗਠਿਤ ਅਪਰਾਧ ਘਟਾਉਣ ਵਾਲਾ ਮੰਤਰਾਲਾ ਸੌਂਪਿਆ ਗਿਆ ਹੈ।

Amarjit Sohi with Other MinistersAmarjit Sohi with Other Ministersਅਮਰਜੀਤ ਸੋਹੀ ਨੂੰ ਤੇਲ, ਗੈਸ ਅਤੇ ਹੋਰ ਕੁਦਰਤੀ ਸਾਧਨਾਂ ਦਾ ਅਹੁਦਾ ਮਿਲਣ 'ਤੇ ਇੰਡੋ-ਕੈਨੇਡੀਅਨ ਨੇਤਾ ਅਤੇ ਵਪਾਰੀ ਹਰਬ ਧਾਲੀਵਾਲ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਨਵਾਂ ਵਿਭਾਗ ਮਿਲਣ 'ਤੇ ਹਰਬ ਧਾਲੀਵਾਲ ਨੇ ਅਮਰਜੀਤ ਸੋਹੀ ਦਾ ਨਿੱਘਾ ਸਵਾਗਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਉਮੀਦ ਕੀਤੀ ਕਿ ਸੋਹੀ ਭਾਰਤ ਨਾਲ ਕੁਦਰਤੀ ਸਾਧਨਾਂ ਸਬੰਧੀ ਪ੍ਰੋਗਰਾਮ 'ਤੇ ਵਧੇਰੇ ਧਿਆਨ ਕੇਂਦਰਤ ਕਰਨਗੇ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਇਸ 'ਤੇ ਵਧੇਰੇ ਧਿਆਨ ਦੇਣ। 

Amarjeet Sohi With Other MinistersAmarjeet Sohi With Other Ministersਦਸ ਦਈਏ ਕਿ 2019 ਦੀਆਂ ਚੋਣਾਂ ਤੋਂ 15 ਮਹੀਨੇ ਪਹਿਲਾਂ ਟਰੂਡੋ ਨੇ ਆਪਣੀ ਕੈਬਨਿਟ ਵਿਚ ਇਹ ਕੁਝ ਬਦਲਾਅ ਕੀਤੇ ਹਨ ਅਤੇ ਸਭ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਫ਼ੈਸਲਾ ਸਕਾਰਾਤਮਕ ਰੰਗ ਲਿਆਵੇਗਾ। ਭਾਵੇਂ ਕਿ ਅਮਰਜੀਤ ਸੋਹੀ ਨੂੰ ਹੁਣ ਕੁਦਰਤੀ ਸਾਧਨ ਦਾ ਮੰਤਰਾਲਾ ਦੇ ਦਿਤਾ ਗਿਆ ਹੈ ਪਰ ਉਨ੍ਹਾਂ ਲਈ 'ਟਰਾਂਸ ਮਾਊਂਟੇਨ ਐਕਸਪੈਨਸ਼ਨ ਪ੍ਰੋਜੈਕਟ' ਨੂੰ ਅੱਗੇ ਵਧਾਉਣਾ ਵੱਡੀ ਚੁਣੌਤੀ ਹੋਵੇਗੀ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿਚਕਾਰ ਕਾਫੀ ਸਮੇਂ ਤੋਂ ਪਾਈਪਲਾਈਨ ਨੂੰ ਲੈ ਕੇ ਤਣਾਅ ਰਿਹਾ ਹੈ। ਦਸ ਦਈਏ ਕਿ ਅਮਰਜੀਤ ਸੋਹੀ ਪੰਜਾਬ ਦੇ ਪਿੰਡ ਬਨਭੌਰਾ ਦੇ ਜੰਮਪਲ ਹਨ।  

Amarjit Sohi With Justin TrudeoAmarjit Sohi With Justin Trudeoਅਮਰਜੀਤ ਸਿੰਘ ਸੋਹੀ ਨੇ ਮੁਢਲੀ ਸਿੱਖਿਆ ਪਿੰਡ ਬਨਭੋਰਾ ਦੇ ਸਕੂਲ ਵਿੱਚ ਪ੍ਰਾਪਤ ਕੀਤੀ ਤੇ ਪ੍ਰੈਪ ਵਿਚ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਦਾਖ਼ਲਾ ਲੈ ਲਿਆ ਸੀ। ਇਸ ਮਗਰੋਂ ਉਹ ਆਪਣੇ ਪਿਤਾ ਗੁਰਬਖ਼ਸ਼ ਸਿੰਘ ਨਾਲ ਕੈਨੇਡਾ ਚਲੇ ਗਏ ਸਨ। ਉਹ ਪੰਜ ਭੈਣ ਭਰਾ ਹਨ। ਉਨ੍ਹਾਂ ਦੇ ਭਰਾ ਜਗਦੇਵ ਸਿੰਘ ਸੋਹੀ ਤੇ ਹਰਕੇਸ਼ ਸਿੰਘ ਸੋਹੀ ਦੋਵੇਂ ਹੀ ਕੈਨੇਡਾ ਰਹਿੰਦੇ ਹਨ।

Justice Trudeo New Cabinet MinistersJustice Trudeo New Cabinet Ministersਇਕ ਭੈਣ ਗੁਰਦੇਵ ਕੌਰ ਅਮਰੀਕਾ ਵਿਚ ਹੈ ਤੇ ਇਕ ਭੈਣ ਰਾਜਿੰਦਰ ਕੌਰ ਪਿੰਡ ਰੌਣੀ ਵਿਖੇ ਵਿਆਹੀ ਹੋਈ ਹੈ। ਅਮਰਜੀਤ ਸਿੰਘ ਦੀ ਵਿਆਹ ਪਿੰਡ ਸੇਖਾ (ਫ਼ਰੀਦਕੋਟ) ਦੀ ਸਰਬਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਇਕਲੌਤੀ ਲੜਕੀ ਸੀਰਤ ਸੋਹੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਅਮਰਜੀਤ ਸੋਹੀ ਤਿੰਨ ਵਾਰ ਕੌਂਸਲਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਪਰਿਵਾਰ ਦੇ 37 ਜੀਅ ਕੈਨੇਡਾ ਵਿੱਚ ਪੱਕੇ ਤੌਰ 'ਤੇ ਰਹਿ ਰਹੇ ਹਨ।

Location: Canada, Ontario, Toronto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement