
ਜ਼ਿੰਦਗੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਨਿਕਲਿਆ ਇਕ ਹੋਰ 31 ਪੰਜਾਬੀ ਨੌਜਵਾਨ ਦਵਿੰਦਰ ਸਿੰਘ (ਸ਼ੇਰਗਿੱਲ) ਪੁੱਤਰ ਸਵ. ਸੁਖਵਿੰਦਰ ਸਿੰਘ ਤੇ ਮਾਤਾ ਨਰਿੰਦਰ ਕੌਰ............
ਆਕਲੈਂਡ : ਜ਼ਿੰਦਗੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਨਿਕਲਿਆ ਇਕ ਹੋਰ 31 ਪੰਜਾਬੀ ਨੌਜਵਾਨ ਦਵਿੰਦਰ ਸਿੰਘ (ਸ਼ੇਰਗਿੱਲ) ਪੁੱਤਰ ਸਵ. ਸੁਖਵਿੰਦਰ ਸਿੰਘ ਤੇ ਮਾਤਾ ਨਰਿੰਦਰ ਕੌਰ ਅੱਜ ਉਦੋਂ ਸਦਾ ਲਈ ਸੌਂ ਗਿਆ, ਜਦੋਂ ਉਸ ਨੂੰ ਪਿਆ ਦਿਲ ਦਾ ਦੌਰਾ ਜਾਨਲੇਵਾ ਸਾਬਤ ਹੋਇਆ। ਡਾਕਟਰਾਂ ਵਲੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ।
ਇਸ ਨੌਜਵਾਨ ਦਾ ਪਿੰਡ ਸਿਹੋੜਾ (ਨੇੜੇ ਖਰੜ) ਹੈ। ਇਸ ਨੌਜਵਾਨ ਦੀ ਥੋੜ੍ਹਾ ਸਮਾਂ ਪਹਿਲਾਂ ਹੀ ਰੈਜ਼ੀਡੈਂਸੀ ਹੋਈ ਸੀ ਤੇ ਉਸ ਦੀ ਪਤਨੀ ਕਿਰਨਦੀਪ ਕੌਰ (ਰਾਹੋਂ) ਅਤੇ ਇਕ ਡੇਢ ਕੁ ਸਾਲਾ ਛੋਟੀ ਬੱਚੀ ਵੀ ਇਥੇ ਹੈ। ਕਮਿਊਨਟੀ ਵਲੋਂ ਇਸ ਨੌਜਵਾਨ ਦੀ ਦੇਹ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।