
ਭਾਰਤ ਨੇ ਤਿਰੁਵਨੰਤਪੁਰਮ ਵਨਡੇ ਵਿਚ ਵੈਸਟ ਇੰਡੀਜ਼ ਨੂੰ 9 ਵਿਕੇਟ ਨਾਲ ਮਾਤ ਦੇ ਕੇ ਪੰਜ ਮੈਚਾਂ ਦੀ ਵਨਡੇ ਸੀਰੀਜ ‘ਤੇ 3-1 ਨਾਲ ਕਬਜ਼ਾ ਕਰ...
ਤਿਰੁਵਨੰਤਪੁਰਮ (ਭਾਸ਼ਾ) : ਭਾਰਤ ਨੇ ਤਿਰੁਵਨੰਤਪੁਰਮ ਵਨਡੇ ਵਿਚ ਵੈਸਟ ਇੰਡੀਜ਼ ਨੂੰ 9 ਵਿਕੇਟ ਨਾਲ ਮਾਤ ਦੇ ਕੇ ਪੰਜ ਮੈਚਾਂ ਦੀ ਵਨਡੇ ਸੀਰੀਜ ‘ਤੇ 3-1 ਨਾਲ ਕਬਜ਼ਾ ਕਰ ਲਿਆ ਹੈ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੈਸਟ ਇੰਡੀਜ਼ ਨੂੰ 31.5 ਓਵਰਾਂ ਵਿਚ ਸਿਰਫ਼ 104 ਦੌੜਾਂ ‘ਤੇ ਹੀ ਢੇਰ ਕਰ ਦਿਤਾ ਸੀ। ਇਸ ਆਸਾਨ ਜਿਹੇ ਟੀਚੇ ਨੂੰ ਭਾਰਤ ਨੇ 14.5 ਓਵਰਾਂ ਵਿਚ ਇਕ ਵਿਕੇਟ ਗਵਾ ਕੇ ਹਾਸਲ ਕਰ ਲਿਆ। ਇਸ ਤਰ੍ਹਾਂ ਇਹ ਵਨਡੇ ਮੈਚ ਜੋ ਕੁਲ 100 ਓਵਰ ਦਾ ਹੁੰਦਾ ਹੈ।
India Winsਉਹ 50 ਓਵਰ ਦੇ ਅੰਦਰ ਹੀ ਖ਼ਤਮ ਹੋ ਗਿਆ। ਇਹ ਵਨਡੇ ਓਵਰ ਵਿਚ ਹੀ ਖਤਮ ਹੋ ਗਿਆ। ਸੀਰੀਜ਼ ਦਾ ਦੂਜਾ ਮੈਚ ਟਾਈ ਰਿਹਾ ਸੀ ਜਦੋਂ ਕਿ ਤੀਜੇ ਮੈਚ ਵਿਚ ਵਿੰਡੀਜ਼ ਨੂੰ ਜਿੱਤ ਮਿਲੀ ਸੀ। ਭਾਰਤੀ ਟੀਮ ਨੇ 211 ਗੇਂਦਾਂ ਬਾਕੀ ਰਹਿੰਦੇ ਮੈਚ ਜਿੱਤਿਆ। ਵਨਡੇ ਵਿਚ ਸਭ ਤੋਂ ਜ਼ਿਆਦਾ ਗੇਂਦਾਂ ਬਾਕੀ ਰਹਿੰਦੇ ਮੈਚ ਜਿੱਤਣ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਦੀ ਇਹ ਦੂਜੀ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੇ 2001 ਵਿਚ ਕੇਨੀਆ ਨੂੰ ਬਲੋਮਫੋਂਟੇਨ ਵਿਚ 231 ਗੇਂਦਾਂ ਬਾਕੀ ਰਹਿੰਦੇ ਮਾਤ ਦਿਤੀ ਸੀ।
ਭਾਰਤ ਲਈ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 55 ਗੇਂਦਾਂ ਵਿਚ ਪੰਜ ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਨਾਬਾਦ 63 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਵਿਰਾਟ ਕੋਹਲੀ ਨੇ ਨਾਬਾਦ 33 ਦੌੜਾਂ ਦੀ ਪਾਰੀ ਖੇਡੀ। ਸ਼ਿਖਰ ਧਵਨ (6) ਦੇ ਰੂਪ ਵਿਚ ਭਾਰਤ ਨੇ ਅਪਣਾ ਇਕ ਮਾਤਰ ਵਿਕੇਟ ਗਵਾਇਆ। 105 ਦੌੜਾਂ ਦਾ ਟੀਚਾ ਹਾਸਲ ਕਰਨ ਲਈ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਭਾਰਤੀ ਪਾਰੀ ਦੀ ਸ਼ੁਰੂਆਤ ਕੀਤੀ। ਧਵਨ (6) ਜ਼ਿਆਦਾ ਕੁਝ ਨਹੀਂ ਕਰ ਸਕੇ ਅਤੇ ਓਸ਼ਾਨੇ ਥਾਮਸ ਦੇ ਸ਼ਿਕਾਰ ਹੋਏ।
India attained big winਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟ ਇੰਡੀਜ਼ ਦੀ ਟੀਮ 31.5 ਓਵਰਾਂ ‘ਚ 104 ਦੌੜਾਂ ‘ਤੇ ਹੀ ਢੇਰ ਹੋ ਗਈ ਅਤੇ ਟੀਮ ਇੰਡੀਆ ਨੂੰ ਜਿੱਤ ਲਈ 105 ਦੌੜਾਂ ਦਾ ਟਾਰਗੇਟ ਮਿਲਿਆ। ਵੈਸਟ ਇੰਡੀਜ਼ ਦੇ ਸਿਰਫ਼ 3 ਹੀ ਬੱਲੇਬਾਜ਼ ਦੋਹਰੇ ਅੰਕਾਂ ਤੱਕ ਪਹੁੰਚ ਪਾਏ ਹਨ। ਵਿੰਡੀਜ਼ ਟੀਮ ਲਈ ਕਪਤਾਨ ਜੇਸਨ ਹੋਲਡਰ ਨੇ ਸਭ ਤੋਂ ਜ਼ਿਆਦਾ 25 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਮਾਰਲੋਨ ਸੈਮੁਅਲਸ 24 ਦੌੜਾਂ ਅਤੇ ਰੋਵਮੈਨ ਪਾਵੇਲ 16 ਦੌੜਾਂ ਹੀ ਬਣਾ ਸਕੇ।
ਇਹ ਵੈਸਟ ਇੰਡੀਜ਼ ਦਾ ਭਾਰਤ ਦੇ ਖਿਲਾਫ਼ ਵਨਡੇ ਵਿਚ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਉਸ ਦਾ ਭਾਰਤ ਦੇ ਖਿਲਾਫ਼ ਸਭ ਤੋਂ ਘੱਟ ਸਕੋਰ 121 ਸੀ ਜੋ ਉਸ ਨੇ 27 ਅਪ੍ਰੈਲ 1997 ਨੂੰ ਪੋਰਟ ਆਫ਼ ਸਪੇਨ ਵਿਚ ਬਣਾਇਆ ਸੀ। ਭਾਰਤੀ ਗੇਂਦਬਾਜ਼ਾਂ ਖ਼ਾਸ ਕਰ ਕੇ ਰਵਿੰਦਰ ਜਡੇਜਾ ਦੇ ਅੱਗੇ ਵਿੰਡੀਜ਼ ਦੇ ਬੱਲੇਬਾਜ ਕੁਝ ਵੀ ਨਹੀਂ ਸਨ। ਜਡੇਜਾ ਸਭ ਤੋਂ ਸਫ਼ਲ ਗੇਂਦਬਾਜ਼ ਸਾਬਤ ਹੋਏ, ਉਨ੍ਹਾਂ ਨੇ ਅਪਣੀ ਫਿਰਕੀ ਦੇ ਸਹਾਰੇ 9.5 ਓਵਰਾਂ ਵਿਚ ਇਕ ਮੇਡਨ ਦੇ ਨਾਲ 34 ਦੌੜਾਂ ਦੇ ਕੇ 4 ਵਿਕੇਟ ਕੱਢੇ।
Indian Teamਰਵਿੰਦਰ ਜਡੇਜਾ ਨੇ ਚਾਰ ਵਿਕੇਟ ਅਪਣੇ ਨਾਮ ਕੀਤੇ। ਜਸਪ੍ਰੀਤ ਬੁਮਰਾਹ ਅਤੇ ਖਲੀਲ ਅਹਿਮਦ ਨੂੰ ਦੋ-ਦੋ ਵਿਕੇਟ ਮਿਲੇ। ਭੁਵਨੇਸ਼ਵਰ ਕੁਮਾਰ ਅਤੇ ਕੁਲਦੀਪ ਯਾਦਵ ਨੇ ਇਕ-ਇਕ ਵਿਕੇਟ ਲਿਆ।