
ਪਾਕਿਸਤਾਨ ਦੇ ਯਾਸਿਰ ਸ਼ਾਹ ਨੇ ਵੀਰਵਾਰ ਨੂੰ ਟੈਸਟ ਵਿਚ ਅਪਣੇ 200 ਵਿਕੇਟ ਪੂਰੇ ਕੀਤੇ। ਉਹ ਸਭ ਤੋਂ ਘੱਟ 33 ਟੈਸਟ ਮੈਚਾਂ ਵਿਚ ਇਨ੍ਹੇ...
ਅਬੁ ਧਾਬੀ (ਭਾਸ਼ਾ) : ਪਾਕਿਸਤਾਨ ਦੇ ਯਾਸਿਰ ਸ਼ਾਹ ਨੇ ਵੀਰਵਾਰ ਨੂੰ ਟੈਸਟ ਵਿਚ ਅਪਣੇ 200 ਵਿਕੇਟ ਪੂਰੇ ਕੀਤੇ। ਉਹ ਸਭ ਤੋਂ ਘੱਟ 33 ਟੈਸਟ ਮੈਚਾਂ ਵਿਚ ਇਨ੍ਹੇ ਜ਼ਿਆਦਾ ਵਿਕੇਟ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਸ਼ਾਹ ਨੇ ਨਿਊਜ਼ੀਲੈਂਡ ਦੇ ਖਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਟੈਸਟ ਦੇ ਚੌਥੇ ਦਿਨ ਜਿਵੇਂ ਹੀ ਵਿਲੀਅਮ ਸੋਮਰਵਿਲੇ ਨੂੰ ਐਲਬੀਡਬਲਿਊ ਕੀਤਾ, 82 ਸਾਲ ਪੁਰਾਣਾ ਰਿਕਾਰਡ ਤੋੜ ਦਿਤਾ। ਸ਼ਾਹ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਕਲੇਰੇਂਸ ਵਿਕਟਰ ਗਰਿਮੇਟ ਦੇ ਨਾਮ ਸੀ।
Yasir Shah became fastest bowler to reach 200 Test Match wicketsਗਰਿਮੇਟ ਨੇ 15 ਫਰਵਰੀ 1936 ਨੂੰ ਅਪਣੇ 36ਵੇਂ ਟੈਸਟ ਵਿਚ 200 ਵਿਕੇਟ ਪੂਰੇ ਕੀਤੇ ਸਨ। 32 ਸਾਲ ਦੇ ਲੈੱਗ ਸਪਿਨਰ ਯਾਸਿਰ ਨੇ ਅਪਣਾ 100ਵਾਂ ਵਿਕੇਟ 13 ਅਕਤੂਬਰ 2016 ਨੂੰ 17ਵੇਂ ਟੈਸਟ ਅਤੇ 150ਵਾਂ ਵਿਕੇਟ 28 ਸਤੰਬਰ 2017 ਨੂੰ 27ਵੇਂ ਟੈਸਟ ਵਿਚ ਲਿਆ ਸੀ। ਉਹ ਸਭ ਤੋਂ ਘੱਟ ਟੈਸਟ ਵਿਚ 100 ਵਿਕੇਟ ਲੈਣ ਵਾਲੇ ਪਾਕਿਸਤਾਨੀ ਕ੍ਰਿਕੇਟਰ ਹਨ। ਹਾਲਾਂਕਿ, ਉਨ੍ਹਾਂ ਨੂੰ ਅਪਣੇ ਸ਼ੁਰੂਆਤੀ 50 ਵਿਕੇਟ ਲੈਣ ਵਿਚ ਨੌਂ ਟੈਸਟ ਖੇਡਣੇ ਪਏ ਸਨ। ਯਾਸਿਰ ਨੇ ਸੀਰੀਜ਼ ਦੇ ਪਹਿਲੇ ਦੋ ਟੈਸਟ ਮੈਚ ਵਿਚ 22 ਵਿਕੇਟ ਲਈ ਸਨ।
Yasir Shah Breaks 82-year-old recordਸੀਰੀਜ ਦਾ ਪਹਿਲਾ ਮੈਚ ਨਿਊਜ਼ੀਲੈਂਡ ਅਤੇ ਦੂਜਾ ਪਾਕਿਸਤਾਨ ਨੇ ਜਿੱਤਿਆ ਹੈ। ਇਸ ਮੈਚ ਵਿਚ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 274 ਦੌੜਾਂ ਬਣਾਈਆਂ। ਪਾਕਿਸਤਾਨ ਦੇ ਬਿਲਾਲ ਆਸਿਫ਼ ਨੇ ਸਭ ਤੋਂ ਜ਼ਿਆਦਾ ਪੰਜ ਵਿਕੇਟ ਲਏ ਸਨ। ਪਾਕਿਸਤਾਨ ਨੇ ਅਜਹਰ ਅਲੀ ਅਤੇ ਅਸਦ ਸ਼ਫੀਕ ਦੇ ਸ਼ਤਕ ਦੀ ਬਦੌਲਤ ਪਹਿਲੀ ਪਾਰੀ ਵਿਚ 348 ਦੌੜਾਂ ਬਣਾਈਆਂ। ਨਿਊਜ਼ੀਲੈਂਡ ਤੋਂ ਵਿਲੀਅਮ ਸੋਮਰਵਿਲੇ ਨੇ 75 ਦੌੜਾਂ ਦੇ ਕੇ ਚਾਰ ਵਿਕੇਟ ਲਏ ਸਨ। ਨਿਊਜ਼ੀਲੈਂਡ ਨੇ ਦੂਜੀ ਪਾਰੀ ਵਿਚ 59 ਓਵਰ ਵਿਚ ਚਾਰ ਵਿਕੇਟ ਉਤੇ 168 ਦੌੜਾਂ ਬਣਾ ਲਈਆਂ ਹਨ।