
ਪਿਛਲੇ ਮੈਚ ਵਿੱਚ ਮੱਧ ਕ੍ਰਮ ਦੀਆਂ ਕਮਜੋਰੀਆਂ ਦੇ ਹੋਣ ਕਾਰਨ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤੁ
ਪਿਛਲੇ ਮੈਚ ਵਿੱਚ ਮੱਧ ਕ੍ਰਮ ਦੀਆਂ ਕਮਜੋਰੀਆਂ ਦੇ ਹੋਣ ਕਾਰਨ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦਸ ਦੇਈਏ ਕੇ ਭਾਰਤੀ ਟੀਮ ਮੰਗਲਵਾਰ (ਜਾਨੀਕਿ ਅੱਜ )ਨੂੰ ਇੰਗਲੈਂਡ ਦੇ ਖਿਲਾਫ ਤੀਸਰੇ ਅਤੇ ਅੰਤਮ ਵਨਡੇ ਵਿੱਚ ਇਸ ਕਮੀਆਂ ਨੂੰ ਦੂਰ ਕਰਕੇ ਮੈਦਾਨ `ਚ ਉਤਰੇਗੀ । ਹਾਲਾਂਕਿ , ਜੇਕਰ ਭਾਰਤ ਇਹ ਮੈਚ ਜਿੱਤਦਾ ਹੈ ਤਾਂ ਵਿਰਾਟ ਕੋਹਲੀ ਦੀ ਟੀਮ ਲਗਾਤਾਰ 10ਵੀ ਸੀਰੀਜ ਆਪਣੇ ਨਾਮ ਕਰ ਲਵੇਗੀ।ਭਾਰਤ ਇਹ ਮੈਚ ਜਿੱਤਦਾ ਹੈ ਤਾਂ, ਇਹ ਭਾਰਤੀ ਕ੍ਰਿਕੇਟ ਇਤਹਾਸ ਵਿੱਚ ਪਹਿਲਾ ਮੌਕਾ ਹੋਵੇਗਾ ਜਦੋਂ ਟੀਮ ਇੰਡਿਆ ਲਗਾਤਾਰ 10 ਵਨਡੇ ਸੀਰੀਜ ਵਿੱਚ ਜਿੱਤ ਹਾਸਲ ਕਰੇਗੀ ।
indian cricket team
ਜਨਵਰੀ 2016 ਵਿਚ ਆਸਟਰੇਲੀਆ ਤੋਂ 1 - 4 ਨਾਲ ਸੀਰੀਜ਼ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਬਾਅਦ ਦੀਆਂ ਸਾਰੀਆਂ ਸੀਰੀਜ਼ `ਤੇ ਆਪਣਾ ਕਬਜ਼ਾ ਕੀਤਾ। ਇਸ ਦੌਰਾਨ ਉਸ ਨੇ ਜਿੰਬਾਬਵੇ , ਨਿਊਜੀਲੈਂਡ ( ਦੋ ਵਾਰ ) , ਇੰਗਲੈਂਡ , ਵੇਸਟਇੰਡੀਜ , ਸ੍ਰੀਲੰਕਾ ( ਦੋ ਵਾਰ ) , ਆਸਟਰੇਲੀਆ ਅਤੇ ਦਖਣ ਅਫਰੀਕਾ ਨੂੰ ਹਰਾਇਆ। ਤੁਹਾਨੂੰ ਦਸ ਦੇਈਏ ਕੇ ਨਾਟਿੰਘਮ ਵਿਚ ਪਹਿਲਾਂ ਮੈਚ ਵਿਚ ਅੱਠ ਵਿਕਟ ਨਾਲ ਜਿਤ ਦਰਜ਼ ਕਰਨ ਦੇ ਬਾਅਦ ਲਾਰਡਸ ਵਿਚ ਭਾਰਤੀ ਟੀਮ ਨੂੰ 86 ਦੌੜਾ ਨਾਲ ਹਰ ਦਾ ਸਾਹਮਣਾ ਕਰਨਾ ਪਿਆ।
indian cricket team
ਜਿਸ ਦੇ ਨਾਲ ਦੋਵੇਂ ਟੀਮਾਂ 1 - 1 ਦੇ ਮੁਕਾਬਲਾ ਉੱਤੇ ਆ ਗਈਆਂ। ਤੁਹਾਨੂੰ ਦਸ ਦੇਈਏ ਕੇ ਲੰਦਨ ਵਿਚ ਜਿਤ ਨਾਲ ਇੰਗਲੈਂਡ ਦੀ ਟੀਮ ਆਈ.ਸੀ.ਸੀ ਰੈਂਕਿੰਗ ਵਿਚ ਨੰਬਰ ਇਕ ਵਨਡੇ ਟੀਮ ਦੇ ਰੂਪ ਵਿੱਚ ਸਿਖਰ ਸਥਾਨ ਪੱਕਾ ਹੋ ਗਈ ।ਪਰ ਜੇਕਰ ਭਾਰਤ ਤੀਜਾ ਵਨਡੇ ਮੈਚ ਜਿੱਤ ਲੈਂਦਾ ਹੈ ਤਾਂ ਇਹ ਸੀਰੀਜ਼ ਤਾਂ ਭਾਰਤ ਦੀ ਹੋ ਹੀ ਜਾਵੇਗੀ ਉਥੇ ਹੀ , ਹੇਡਿੰਗਲੇ ਦੀ ਇਹ ਜਿੱਤ ਭਾਰਤ ਲਈ ਟੈਸਟ ਸੀਰੀਜ਼ ਤੋਂ ਪਹਿਲਾਂ ਆਤਮ ਵਿਸ਼ਵਾਸ ਵਧਾਉਣ ਦਾ ਕੰਮ ਵੀ ਕਰੇਗੀ । ਤੁਹਾਨੂੰ ਦਸ ਦੇਈਏ ਕੇ ਭਾਰਤ ਨੇ ਇਸ ਤੋਂ ਪਹਿਲਾਂ ਟੀ - 20 ਮੈਚਾਂ ਦੀ ਸੀਰੀਜ਼ 2 - 1 ਨਾਲ ਜਿੱਤੀ ਸੀ।
indian cricket team
ਜੇਕਰ ਭਾਰਤ ਇਸ ਮੈਚ `ਚ ਜਿੱਤ ਹਾਸਿਲ ਕਰਨ `ਚ ਸਫਲ ਰਹਿੰਦਾ ਹੈ ਤਾ ਇਹ ਭਾਰਤੀ ਟੀਮ ਦੀ ਬਹੁਤ ਵੱਡੀ ਉਪਲਬਦੀ ਹੋਵੇਗੀ। ਜੇਕਰ ਪਿਛੋਕੜ ਦੀ ਗੱਲ ਕੀਤੀ ਜਾਵੇ ਤਾ ਭਾਰਤ ਅਤੇ ਇੰਗਲੈਂਡ ਦੀ ਵਿੱਚ ਹੁਣੇ ਤੱਕ 98 ਵਨਡੇ ਮੈਚ ਖੇਡੇ ਗਏ ਹਨ । ਇਹਨਾਂ ਵਿਚੋਂ ਭਾਰਤ ਨੇ 53 ਮੁਕਾਬਲਿਆਂ ਵਿਚ ਜਿੱਤ ਦਾ ਸਵਾਦ ਚੱਖਿਆ ਹੈ , ਤਾਂ ਉਥੇ ਹੀ ਇੰਗਲਿਸ਼ ਟੀਮ ਨੇ 40 ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ । ਉਥੇ ਹੀ 2 ਮੈਚ ਟਾਈ ਰਹੇ ਹਨ `ਤੇ 3 ਮੈਚਾਂ ਦਾ ਨਤੀਜਿਆ ਹੀ ਨਹੀਂ ਨਿਕਲਿਆ ।