
ਆਈ. ਪੀ. ਐੱਲ. 2019 ਦੇ ਖਿਡਾਰੀਆਂ ਦੀ ਨਿਲਾਮੀ ਦੀ ਬੋਲੀ ਮੰਗਲਵਾਰ ਨੂੰ ਸ਼ੁਰੂ ਹੋਈ ਜਿਸ ਵਿਚ ਵਿੰਡੀਜ਼ ਦੇ ਖਿਡਾਰੀ ਸ਼ਿਮਰੋਨ ਹੈਟਮਾਇਰ 4 ਕਰੋੜ 20 ਲੱਖ...
ਨਵੀਂ ਦਿੱਲੀ (ਭਾਸ਼ਾ) : ਆਈ. ਪੀ. ਐੱਲ. 2019 ਦੇ ਖਿਡਾਰੀਆਂ ਦੀ ਨਿਲਾਮੀ ਦੀ ਬੋਲੀ ਮੰਗਲਵਾਰ ਨੂੰ ਸ਼ੁਰੂ ਹੋਈ ਜਿਸ ਵਿਚ ਵਿੰਡੀਜ਼ ਦੇ ਖਿਡਾਰੀ ਸ਼ਿਮਰੋਨ ਹੈਟਮਾਇਰ 4 ਕਰੋੜ 20 ਲੱਖ 'ਚ ਆਰ. ਸੀ. ਬੀ. ਵਲੋਂ ਖਰੀਦਿਆ ਗਿਆ। ਇਸ ਤੋਂ ਇਲਾਵਾ ਹਨੁਮਾ ਨੂੰ ਦਿੱਲੀ ਟੀਮ ਵਲੋਂ 2 ਕਰੋੜ ਵਿਚ ਖਰੀਦਿਆ ਗਿਆ। ਇਸ ਤੋਂ ਇਲਾਵਾ ਪੰਜਾਬ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਦੀ ਪਹਿਲੇ ਰਾਊਂਡ ਲਈ ਬੋਲੀ ਨਹੀਂ ਲੱਗੀ। ਜਦਕਿ ਰਾਜਸਥਾਨ ਰਾਇਲਜ਼ ਨੇ ਜੈਦੇਵ ਉਨਾਦਕਤ 8.40 ਕਰੋੜ 'ਚ ਖ੍ਰੀਦਿਆ। ਨਵੇਂ ਸ਼ਹਿਰ 'ਚ ਨੀਲਾਮੀ ਹੋਣ ਦੇ ਨਾਲ ਹੀ ਇਸ ਵਾਰ ਇਸ 'ਚ ਨਵੇਂ ਸੰਚਾਲਕ ਦਿਖਣਗੇ।
ਇਹ ਆਈ. ਪੀ. ਐੱਲ. ਨੀਲਾਮੀ ਅਗਲੇ ਸਾਲ ਹੋਣ ਵਾਲੇ 12ਵੇਂ ਸੈਸ਼ਨ ਦੇ ਲਈ ਹੋਵੇਗੀ। ਦੱਸ ਦਈਏ ਕਿ ਇਸ ਸਾਲ 'ਚ ਆਈ. ਪੀ. ਐੱਲ. ਨੀਲਾਮੀ ਦੂਜੀ ਵਾਰ ਹੋਵੇਗੀ। ਇਸ ਤੋਂ ਪਹਿਲਾਂ ਜਨਵਰੀ 'ਚ 2018 ਸੈਸ਼ਨ ਦੇ ਲਈ ਨੀਲਾਮੀ ਹੋਈ ਸੀ, ਹਾਲਾਂਕਿ ਇਹ ਨੀਲਾਮੀ ਜਨਵਰੀ-ਫਰਵਰੀ 'ਚ ਹੀ ਹੁੰਦੀ ਹੈ ਪਰ ਅਗਲੇ ਸਾਲ ਵਿਸ਼ਵ ਕੱਪ ਤੇ ਭਾਰਤ 'ਚ ਹੋਣ ਵਾਲੀਆਂ ਚੋਣਾਂ ਦੇ ਚੱਲਦੇ ਆਈ. ਪੀ. ਐੱਲ. ਦਾ ਨਵਾਂ ਸੀਜ਼ਨ ਮਾਰਚ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ।