
ਨਵਜੀਤ ਕੌਰ ਢਿੱਲੋਂ ਨੇ 2 ਸੋਨ ਤਮਗ਼ੇ ਜਿੱਤੇ
ਨਵੀਂ ਦਿੱਲੀ : ਕਜਾਕਿਸਤਾਨ 'ਚ ਆਯੋਜਿਤ ਕੀਤੀ ਗਈ ਕਾਸਾਨੋਵ ਮੈਮੋਰੀਅਲ ਮੀਟ 'ਚ ਪੰਜਾਬ ਦੀ ਧੀ ਨਵਜੀਤ ਕੌਰ ਢਿੱਲੋਂ ਨੇ ਇਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਨਵਜੀਤ ਨੇ ਇਸ ਮੀਟ 'ਚ 2 ਸੋਨ ਤਮਗ਼ੇ ਜਿੱਤੇ ਹਨ। ਨਵਜੀਤ ਨੇ ਇਕ ਸੋਨ ਤਮਗ਼ਾ ਸ਼ਾਟ ਪੁਟ ਅਤੇ ਦੂਜਾ ਤਮਗ਼ਾ ਡਿਸਕਸ ਥਰੋ ਵਿਚ ਜਿੱਤਿਆ ਹੈ। ਆਪਣੀ ਇਸ ਵੱਡੀ ਜਿੱਤ ਨਾਲ ਨਵਜੀਤ ਨੇ ਦੇਸ਼ ਦੇ ਨਾਲ-ਨਾਲ ਆਪਣੇ ਕੋਚ ਪਿਤਾ ਜਸਪਾਲ ਸਿੰਘ ਢਿੱਲੋਂ ਦਾ ਨਾਂ ਵੀ ਰੌਸ਼ਨ ਕੀਤਾ ਹੈ।
Navjeet Kaur Sidhu wins 2 gold in Kazakhstan athletics meet
ਅੰਮ੍ਰਿਤਸਰ ਦੀ ਜਮਪਲ ਨਵਜੀਤ ਕੌਰ ਨੇ ਕਾਮਨਵੈਲਥ ਖੇਡਾਂ 2018 'ਚ ਡਿਸਕਸ ਥ੍ਰੋ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਇਸ ਤੋਂ ਪਹਿਲਾਂ ਉਹ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਐਥਲੈਟਿਕਸ 2012 (ਡਿਸਕਸ ਥ੍ਰੋ) 'ਚ ਸੋਨ ਤਮਗ਼ਾ ਜਿੱਤਣ ਵਾਲੀ ਦੂਜੀ ਅਥਲੀਟ ਬਣੀ ਸੀ। ਇਸੇ ਸਾਲ ਕਤਰ ਦੇ ਦੋਹਾ 'ਚ ਹੋਈ ਏਸ਼ੀਅਨ ਚੈਂਪੀਅਨਸ਼ਿਪ 'ਚ ਨਵਜੀਤ ਨੇ ਏਸ਼ੀਅਨ ਚੈਂਪੀਅਨਸ਼ਿਪ 'ਚ ਚੌਥਾ ਸਥਾਨ ਪ੍ਰਾਪਤ ਕੀਤਾ ਸੀ।
Navjeet Kaur Sidhu wins 2 gold in Kazakhstan athletics meet
ਜ਼ਿਕਰਯੋਗ ਹੈ ਕਿ ਇਸ ਕਾਸਾਨੋਵ ਮੈਮੋਰੀਅਲ ਮੀਟ 'ਚ ਭਾਰਤੀ ਖਿਡਾਰੀਆਂ ਨੇ 12 ਸੋਨ ਤਮਗ਼ਿਆਂ ਸਮੇਤ ਕੁਲ 19 ਤਮਗ਼ੇ ਜਿੱਤੇ ਹਨ।