
ਬੋਲਟ ਨੇ ਭਾਰਤ ਵਿਰੁਧ ਅਭਿਆਸ ਮੈਚ ਵਿਚ 33 ਦੌੜਾਂ ਦੇ ਕੇ 4 ਵਿਕਟਾਂ ਲਈਆਂ
ਲੰਡਨ : ਭਾਰਤ ਵਿਰੁਧ ਅਭਿਆਸ ਮੈਚ ਵਿਚ ਸਵਿੰਗ ਨਾਲ ਕਮਾਲ ਦਿਖਾਉਣ ਵਾਲੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਨੇ ਕਿਹਾ ਕਿ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਵਿਰੁਧ ਇਸ ਜਿੱਤ ਨਾਲ ਨਿਊਜ਼ੀਲੈਂਡ ਦਾ ਵਿਸ਼ਵ ਕੱਪ ਤੋਂ ਪਹਿਲਾਂ ਹੌਸਲਾ ਵਧੇਗਾ। ਬੋਲਟ ਨੇ 33 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਿਸ ਦੀ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਨੂੰ 40 ਓਵਰਾਂ ਦੇ ਅੰਦਰ ਹੀ 179 ਦੌੜਾਂ 'ਤੇ ਆਊਟ ਕਰ ਦਿਤਾ।
Trent Boult gains confidence after victory over India
ਬੋਲਟ ਨੇ ਸਨਿਚਰਵਾਰ ਨੂੰ ਕੇਨਸਿੰਗਟਨ ਓਵਲ ਵਿਚ ਖੇਡੇ ਗਏ ਮੈਚ ਤੋਂ ਬਾਅਦ ਆਈ. ਸੀ. ਸੀ. ਨੂੰ ਕਿਹਾ, ''ਥੋੜਾ ਸਵਿੰਗ ਮਿਲਦੇ ਦੇਖਣਾ ਚੰਗਾ ਲੱਗਾ। ਮੈਨੂੰ ਹਰ ਜਗ੍ਹਾ ਅਜਿਹਾ ਵਿਕਟ ਪਸੰਦ ਆਏਗਾ। ਇਹ ਚੰਗੀ ਚੁਨੌਤੀ ਬਣਨ ਜਾ ਰਹੀ ਹੈ ਪਰ ਗੇਂਦਬਾਜ਼ੀ ਇਕਾਈ ਦੇ ਰੂਪ ਵਿਚ ਇਸ ਦੇ ਲਈ ਤਿਆਰ ਹਾਂ। ਅੱਜ ਦੇ ਮੈਚ ਤੋਂ ਬਾਅਦ ਅੱਗੇ ਲਈ ਸਾਡਾ ਥੋੜਾ ਹੌਂਸਲਾ ਵਧੇਗਾ।'' ਉਨ੍ਹਾ ਕਿਹਾ, ''ਹਾਂ ਪਰ ਜਦੋਂ ਗੇਂਦ ਸਵਿੰਗ ਨਹੀਂ ਲਵੇਗੀ ਤਾਂ ਸਭ ਤੋਂ ਵੱਡੀ ਚੁਨੌਤੀ ਹੋਵੇਗੀ। ਤਦ ਕਿਸ ਤਰ੍ਹਾਂ ਵਿਕਟਾਂ ਹਾਸਲ ਕਰਨੀਆਂ ਹਨ ਸਾਨੂੰ ਇਸ 'ਤੇ ਧਿਆਨ ਦੇਣਾ ਹੋਵੇਗਾ।
Trent Boult gains confidence after victory over India
ਅਸੀਂ ਜਾਣਦੇ ਹਾਂ ਕਿ ਬੱਲੇਬਾਜ਼ੀ ਟੀਮ ਲਈ ਸ਼ੁਰੂਆਤੀ ਵਿਕਟ ਕਿੰਨੇ ਮਾਇਨੇ ਰੱਖਦੇ ਹਨ। ਅਸੀਂ ਵੱਧ ਤੋਂ ਵੱਧ ਹਮਲਾਵਰ ਹੋਣਾ ਚਾਹੁੰਦੇ ਹਾਂ ਤਾਂ ਜੋ ਸ਼ੁਰੂਆਤ ਵਿਚ ਹੀ ਵਿਕਟਾਂ ਹਾਸਲ ਕਰ ਸਕੀਏ। ਅਸੀਂ ਜਾਣਦੇ ਹਾਂ ਕਿ ਟਾਪ ਆਰਡਰ ਵਿਚੋਂ 2-3 ਵਿਕਟਾਂ ਲੈਣ ਨਾਲ ਵਿਰੋਧੀ ਟੀਮ ਬਹੁਤ ਦਬਾਅ ਵਿਚ ਆ ਜਾਂਦੀ ਹੈ। ਮੇਰੀ ਰਣਨੀਤੀ ਗੇਂਦ ਨੂੰ ਅੱਗੇ ਪਿੱਚ ਕਰਾ ਕੇ ਵੱਧ ਤੋਂ ਵੱਧ ਸਵਿੰਗ ਕਰਾਉਣਾ ਹੈ।''