
ਇਕ ਵਾਰ ਭਾਰਤ ਵਿਚ ਵੀ ਬੈਨ ਹੋ ਚੁੱਕਿਆ ਹੈ Tik Tok
ਨਵੀਂ ਦਿੱਲੀ : ਚੀਨੀ ਕੰਪਨੀ ਦਾ ਮਸ਼ਹੂਰ ਟਿਕ ਟੋਕ ਐਪ ਹੁਣ ਅਮਰੀਕੀ ਫੌਜ ਨੇ ਬੈਨ ਕਰ ਦਿੱਤਾ ਹੈ। ਅਮਰੀਕਾ ਫੌਜ ਦੇ ਜਵਾਨ ਇਸ ਵੀਡੀਓ ਐਪ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਐਪ 'ਤੇ ਬੈਨ ਲਗਾਉਣ ਦਾ ਕਾਰਨ ਵੀ ਹੈਰਾਨ ਕਰਨ ਵਾਲਾ ਹੈ। ਅਮਰੀਕੀ ਫ਼ੌਜ ਦਾ ਮੰਨਣਾ ਹੈ ਕਿ ਚੀਨੀ ਵੀਡੀਓ ਐਪ ਨੈਸ਼ਨਲ ਸਿਕਊਰਿਟੀ ਭਾਵ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ।
File Photo
ਸੋਸ਼ਲ ਮੀਡੀਆ 'ਤੇ ਧਮਾਲ ਮਚਾਉਣ ਅਤੇ ਕਈਆਂ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਵਾਲਾ ਟਿਕ ਟੋਕ ਐਪ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿਚ ਹੈ। ਮੀਡੀਆ ਰਿਪੋਰਟਾ ਅਨੁਸਾਰ ਅਮਰੀਕੀ ਫੋਜ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਟਿਕ ਟਾਕ ਇਕ ਸਾਇਬਰ ਥਰੈਟ ਦੀ ਤਰ੍ਹਾਂ ਹੈ। ਫੌਜ ਦਾ ਮੰਨਣਾ ਹੈ ਕਿ ਬਾਈਟ ਡਾਂਸ ਦਾ ਇਹ ਐਪ ਅਮਰੀਕਾ ਦੀ ਜਾਸੂਸੀ ਲਈ ਵਰਤਿਆ ਜਾ ਸਕਦਾ ਹੈ।
File Photo
ਪਿਛਲੇ ਦਿਨਾਂ ਵਿਚ ਵੀ ਅਮਰੀਕੀ ਨੇਵੀ ਨੇ ਆਪਣੇ ਮੈਂਬਰਾ ਤੋਂ ਟਿਕ ਟੋਕ ਐਪ ਨੂੰ ਸਰਕਾਰ ਵੱਲੋਂ ਦਿੱਤੇ ਗਏ ਡਿਵਾਇਸਾ 'ਚੋਂ ਡਿਲੀਟ ਕਰਾ ਦਿੱਤਾ ਸੀ। ਰਿਪੋਰਟ ਮੁਤਾਬਕ ਰੱਖਿਆ ਵਿਭਾਗ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਸਾਵਧਾਨੀ ਵਰਤੋ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਟਿਕ ਟਾਕ ਦੀ ਜਾਂਚ ਚੱਲ ਰਹੀ ਹੈ।
File Photo
ਅਕਤੂਬਰ ਵਿਚ ਕੁੱਝ ਲੀਡਰਾਂ ਨੇ ਇਸ ਐਪ ਦੀ ਸਿਕਊਰਿਟੀ 'ਤੇ ਸਵਾਲ ਚੁੱਕੇ ਸਨ ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ। ਜਾਂਚ ਦਾ ਮੁੱਖ ਵਿਸ਼ਾ ਇਹ ਹੈ ਕਿ ਕੀ ਚੀਨੀ ਐਪ ਯੂਜ਼ਰਾ ਦਾ ਡਾਟਾ ਇਕੱਠਾ ਕਰ ਰਿਹਾ ਹੈ ਜਾਂ ਨਹੀਂ।ਦੱਸ ਦਈਏ ਕਿ ਟਿਕ ਟੋਕ ਇਕ ਵਾਰ ਭਾਰਤ ਵਿਚ ਵੀ ਬੈਨ ਕੀਤਾ ਜਾ ਚੁੱਕਾ ਹੈ। ਹਾਲਾਕਿ ਭਾਰਤ ਵਿਚ ਬੈਨ ਹੋਣ ਦਾ ਕਾਰਨ ਇਸ 'ਚ ਦਿਖਾਇਆ ਜਾ ਰਿਹਾ ਕੰਟੈਂਟ ਸੀ। ਮਦਰਾਸ ਹਾਈ ਕੋਰਟ ਨੇ ਇਸ ਨੂੰ ਬੈਨ ਕਰਨ ਦਾ ਫੈਸਲਾ ਸੁਣਾਇਆ ਸੀ ਅਤੇ ਅਸ਼ਲੀਲਤਾ ਨੂੰ ਵਧਾਉਣਾ ਇਸ ਦਾ ਕਾਰਨ ਦੱਸਿਆ ਗਿਆ ਸੀ।