ਕਾਮਿਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ
Published : Aug 3, 2018, 12:43 pm IST
Updated : Aug 3, 2018, 12:43 pm IST
SHARE ARTICLE
Eiffel Tower
Eiffel Tower

ਫ਼ਰਾਂਸ ਵਿਚ ਨਵੀਂ ਨੀਤੀ ਵਿਰੁਧ ਮੁਲਾਜ਼ਮਾਂ ਦੀ ਹੜਤਾਲ ਦੇ ਚਲਦੇ ਅੱਜ ਦੂਜੇ ਦਿਨ ਵੀ ਸੈਲਾਨੀ ਐਫਿਲ ਟਾਵਰ ਘੁੰਮ ਨਹੀਂ ਸਕੇ...............

ਪੈਰਿਸ : ਫ਼ਰਾਂਸ ਵਿਚ ਨਵੀਂ ਨੀਤੀ ਵਿਰੁਧ ਮੁਲਾਜ਼ਮਾਂ ਦੀ ਹੜਤਾਲ ਦੇ ਚਲਦੇ ਅੱਜ ਦੂਜੇ ਦਿਨ ਵੀ ਸੈਲਾਨੀ ਐਫਿਲ ਟਾਵਰ ਘੁੰਮ ਨਹੀਂ ਸਕੇ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਨਵੀਂ ਨੀਤੀ ਦੇ ਚਲਦੇ ਸੈਲਾਨੀਆਂ ਨੂੰ ਕਾਫੀ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਸਮਾਰਕ ਨੂੰ ਬੁਧਵਾਰ ਦੁਪਹਿਰ ਬੰਦ ਕਰ ਦਿਤਾ ਗਿਆ ਸੀ, ਕਿਉਂਕਿ ਯੂਨੀਅਨ ਇਸ ਫ਼ੈਸਲੇ 'ਤੇ ਮੈਨੇਜਮੈਂਟ ਨਾਲ ਭਿੜ ਗਿਆ ਹੈ ਕਿ ਪਹਿਲਾਂ ਤੋਂ ਟਿਕਟ ਬੁੱਕ ਕਰਵਾ ਕੇ ਆਉਣ ਵਾਲੇ ਅਤੇ ਇਥੇ ਆ ਕੇ ਟਿਕਟ ਲੈਣ ਵਾਲਿਆਂ ਲਈ ਵੱਖ-ਵੱਖ ਐਲੀਵੇਟਰ ਹੋਵੇ। ਹੁਣ ਰੋਜ਼ਾਨਾ ਟਿਕਟ ਦਾ ਅੱਧਾ ਹਿੱਸਾ ਇੰਟਰਨੈਟ ਗਾਹਕਾਂ ਲਈ ਤੈਅ ਕੀਤਾ ਗਿਆ ਹੈ, ਜੋ ਪਹਿਲਾਂ ਸਿਰਫ਼ 20 ਫ਼ੀ ਸਦ ਸੀ।

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਨ੍ਹਾਂ ਬਦਲਾਵਾਂ ਨਾਲ ਲੰਮੀਆਂ-ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ ਜੋ ਟਿਕਟ ਖਰੀਦਣ ਵਾਲਿਆਂ ਨੂੰ ਤਿੰਨ-ਤਿੰਨ ਘੰਟੇ ਤਕ ਇੰਤਜਾਰ ਕਰਨਾ ਪੈਂਦਾ ਹੈ। ਉਧਰ ਇੰਟਰਨੈਟ ਟਿਕਟ ਵਾਲਿਆਂ ਨੂੰ ਇਕ-ਇਕ ਘੰਟੇ ਦੀ ਉਡੀਕ ਕਰਨੀ ਪੈਂਦੀ ਹੈ ਜਦੋਂ ਕਿ ਉਨ੍ਹਾਂ ਦਾ ਸਮਾਂ ਤੈਅ ਹੁੰਦਾ ਹੈ। ਉਹ ਹਜ਼ਾਰਾਂ ਸੈਲਾਨੀਆਂ ਦੇ ਪ੍ਰਬੰਧ 'ਚ ਲਚੀਲਾਪਨ ਚਾਹੁੰਦੇ ਹਨ ਜੋ ਇਸ ਗਰਮੀ ਦੇ ਸੈਲਾਨੀ ਸੈਸ਼ਨ ਵਿਚ ਇਸ ਆਇਰਨ ਲੇਡੀ ਦੇ ਚੋਟੀ 'ਤੇ ਪਹੁੰਚਣ ਦੀ ਉਮੀਦ ਕਰਦੇ ਰਹਿੰਦੇ ਹਨ। 

ਇਕ ਸੈਲਾਨੀ ਨੇ ਕਿਹਾ, ''ਅਸੀਂ ਫਿਰ ਆ ਸਕਦੇ ਹਾਂ, ਨਹੀਂ ਵੀ ਆ ਸਕਦੇ ਹਾਂ ਕਿਉਂਕਿ ਅਸੀਂ ਕਾਫੀ ਪੈਸਾ ਲਗਾਇਆ ਹੈ।'' ਇਕ ਹੋਰ ਸੈਲਾਨੀ ਹੇਮਾ ਨੇ ਕਿਹਾ, ''ਇਹ ਸਹੀ ਨਹੀਂ ਹੈ, ਜਿਸ ਕਿਸੇ ਕਾਰਨ ਤੋਂ ਉਨ੍ਹਾਂ ਨੇ ਹੜਤਾਲ ਕੀਤੀ ਹੋਵੇ, ਇਹ ਸੈਲਾਨੀਆਂ ਲਈ ਬੇਇਨਸਾਫ਼ੀ ਹੈ।'' (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement