
ਜੇਕਰ ਤੁਸੀ ਆਪਣੇ ਬੱਚਿਆਂ ਦੀਆਂ ਪਰੀਖਿਆਵਾਂ ਨੂੰ ਲੈ ਕੇ ਫਿਕਰਮੰਦ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਹਾਲ ਹੀ ਵਿਚ ਹੋਏ ਇਕ ਅਧਿਐਨ ਨਾਲ ਖੁਲਾਸਾ ਹੋਇਆ ਹੈ
ਵਾਸ਼ਿੰਗਟਨ (ਭਾਸ਼ਾ) : ਜੇਕਰ ਤੁਸੀ ਆਪਣੇ ਬੱਚਿਆਂ ਦੀਆਂ ਪਰੀਖਿਆਵਾਂ ਨੂੰ ਲੈ ਕੇ ਫਿਕਰਮੰਦ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਹਾਲ ਹੀ ਵਿਚ ਹੋਏ ਇਕ ਅਧਿਐਨ ਨਾਲ ਖੁਲਾਸਾ ਹੋਇਆ ਹੈ ਕਿ ਜੋ ਵਿਿਦਆਰਥੀ 8 ਘੰਟੇ ਦੀ ਨੀਂਦ ਪੂਰੀ ਕਰਦੇ ਹਨ, ਉਹ ਪਰੀਖਿਆਵਾਂ ਵਿਚ ਵਧੀਆ ਨਿਤਰਦੇ ਹਨ।
Books
ਇਸ ਪੜ੍ਹਾਈ ਉੱਤੇ ਬੇਲੋਰ ਯੂਨੀਵਰਸਿਟੀ ਕਾਲਜ ਆਫ ਆਰਟਸ ਐਂਡ ਸਾਇੰਸ ਦੇ ਅਸੀਸਟੈਂਟ ਪ੍ਰੋਫੈਸਰ ਡਾਕਟਰ ਮਿਸ਼ੇਲ ਸਕੁਲੀਨ ਦਾ ਕਹਿਣਾ ਹੈ, ਵਧੀਆ ਨੀਂਦ ਫਾਈਨਲ ਵਿਚ ਹੋਣ ਵਾਲੀਆਂ ਪਰੀਖਿਆਵਾਂ ਵਿਚ ਵਧੀਆ ਨੰਬਰ ਲੈਣ ਵਿਚ ਸਹਾਇਤਾ ਕਰਦੀ ਹੈ , ਜੋ ਬਹੁਤੇ ਕਾਲਜ ਦੇ ਵਿਦਿਆਰਥੀਆਂ ਦੀਆਂ ਧਾਰਣਾਵਾਂ ਦੇ ਉਲਟ ਹੈ ਕਿ ਉਨ੍ਹਾਂ ਨੂੰ ਜਾਂ ਤਾਂ ਪੜਾਈ ਜਾਂ ਸੌਣ ਦਾ ਤਿਆਗ ਕਰਨਾ ਪੈਂਦਾ ਹੈ ।
ਫਾਈਨਲ ਪਰੀਖਿਆਵਾਂ ਵਿਚ ਚੰਗੇ ਅੰਕਾਂ ਲਈ ਜ਼ਰੂਰੀ ਨਹੀਂ ਹੈ ਕਿ ਵਿਦਿਆਰਥੀ ਅਕੈਡਮਿਕ ਪਰੀਖਿਆਵਾਂ ਵਿਚ ਏ ਗ੍ਰੇਡ ਲਿਆਉਣ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਫਾਈਨਲ ਪਰੀਖਿਆਵਾਂ ਤੋਂ ਪਹਿਲਾਂ ਬੇਸ਼ਕ ਵਿਦਿਆਰਥੀ ਏ, ਬੀ , ਸੀ ਜਾਂ ਫਿਰ ਡੀ ਗ੍ਰੇਡ ਵਾਲਾ ਹੋਵੇ, ਪਰ ਜੇਕਰ ਉਹ ਫਾਈਨਲ ਪਰੀਖਿਆਵਾਂ ਤੋਂ ਪਹਿਲਾਂ 8 ਘੰਟੇ ਦੀ ਨੀਂਦ ਪੂਰੀ ਕਰੇ ਤਾਂ ਉਹ ਇੱਕਠੇ 4 ਅੰਕ ਜ਼ਿਆਦਾ ਲਿਆ ਸਕਦੇ ਹਨ।
Study
ਡਾਕਟਰ ਦੇ ਅਨੁਸਾਰ ਇਕ ਡੀ-ਪਲਸ ਗ੍ਰੇਡ ਵਾਲੇ ਵਿਦਿਆਰਥੀ ਨੇ ਜਦੋਂ 8 ਘੰਟੇ ਦੀ ਨੀਂਦ ਪੂਰੀ ਕੀਤੀ ਤਾਂ ਉਸਦਾ ਕਹਿਣਾ ਸੀ ਕਿ ਉਸਨੂੰ ਪਹਿਲੀ ਵਾਰ ਅਜਿਹਾ ਲਗਾ ਕਿ ਪਰੀਖਿਆ ਦੇ ਦੌਰਾਨ ਉਸਦਾ ਦਿਮਾਗ ਕੰਮ ਕਰ ਰਿਹਾ ਹੈ। ਚੰਗੀ ਨੀਂਦ ਨਹੀਂ ਲੈਣਾ ਫਾਈਨਲ ਪਰੀਖਿਆਵਾਂ ਦੇ ਦੌਰਾਨ ਇਕ ਆਮ ਗੱਲ ਹੁੰਦੀ ਹੈ।
ਇਸ ਦੌਰਾਨ ਨਾ ਤਾਂ ਨੀਂਦ ਪੂਰੀ ਹੁੰਦੀ ਹੈ ਅਤੇ ਨਾ ਹੀ ਦਿਮਾਗ ਤਣਾਅ ਮੁਕਤ ਰਹਿੰਦਾ ਹੈ ।
Sleeping
ਵਿਦਿਆਰਥੀ ਜ਼ਿਆਦਾ ਫਿਕਰਮੰਦ ਰਹਿੰਦੇ ਹਨ , ਉਹ ਜ਼ਿਆਦਾ ਮਾਤਰਾ ਵਿਚ ਕਾਫ਼ੀ(ਛੋਡਡੲੲ) ਪੀਂਦੇ ਹਨ ਅਤੇ ਟੇਬਲ ਲੈਂਪ ਦੀ ਰੋਸ਼ਨੀ ਵਿਚ ਪੜ੍ਹਦੇ ਹਨ। ਇਹ ਸਭ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ । ਗਰੈਜੁਏਸ਼ਨ ਦੇ 10 ਫ਼ੀਸਦੀ ਤੋਂ ਵੀ ਘੱਟ ਵਿਦਿਆਰਥੀ ਅਜਿਹੇ ਹਨ ਜੋ 8 ਘੰਟੇ ਦੀ ਪੂਰੀ ਨੀਂਦ ਲੈਂਦੇ ਹਨ । ਇਸ ਪੜ੍ਹਾਈ ਨਾਲ ਜੁੜੇ ਅੰਕੜਿਆਂ ਨੂੰ ਇੰਟੀਰਿਅਰ ਡਿਜ਼ਾਈਨ ਐਂਡ ਟੀਚਿੰਗ ਆਫ਼ ਸਾਇਕੋਲੋਜੀ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।
Students
ਅਧਿਐਨ ਤੋਂ ਪਤਾ ਲਗਿਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਫਾਈਨਲ ਪਰੀਖਿਆਵਾਂ ਦੇ ਦੌਰਾਨ 8 ਘੰਟੇ ਦੀ ਨੀਂਦ ਪੂਰੀ ਕੀਤੀ ਉਨ੍ਹਾਂ ਦੇ ਅੰਕ ਚੰਗੇ ਆਏ ਹਨ। ਪੜ੍ਹਾਈ ਵਿਚ ਗਰੈਜੁਏਸ਼ਨ ਕਰ ਰਹੇ ਇੰਟੀਰਿਅਰ ਡਿਜ਼ਾਈਨ ਅਤੇ ਉਚ ਪੱਧਰ ਦੇ ਸਾਇਕੋਲੋਜੀ ਅਤੇ ਨਿਊਰੋਸਾਇੰਸ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ । ਜਿਨ੍ਹਾਂ ਵਿਦਿਆਰਥੀਆਂ ਨੇ 8 ਘੰਟੇ ਦੀ ਨੀਂਦ ਦਾ ਚੈਲੇਂਜ ਅਕਸੈਪਟ ਕੀਤਾ ਉਨ੍ਹਾਂ ਦੇ ਹੱਥਾਂ ਵਿਚ ਮਾਨੀਟਰਿੰਗ ਲਈ ਬੈਂਡ ਪਵਾਇਆ ਗਿਆ ਤਾਂਕਿ ਪੜ੍ਹਾਈ ਵਿਚ ਸੌਖ ਬਣੀ ਰਹੇ ।