US School Shooting: ਅਮਰੀਕਾ ਦੇ ਸਕੂਲ ’ਚ ਗੋਲੀਬਾਰੀ ਦੌਰਾਨ ਇਕ ਵਿਦਿਆਰਥੀ ਦੀ ਮੌਤ; ਮੁਲਜ਼ਮ ਨੇ ਖੁਦ ਨੂੰ ਵੀ ਮਾਰੀ ਗੋਲੀ
Published : Jan 5, 2024, 8:38 am IST
Updated : Jan 5, 2024, 8:38 am IST
SHARE ARTICLE
At least one dead and several injured in US School Shooting
At least one dead and several injured in US School Shooting

ਸਕੂਲ ਦੇ ਵਿਦਿਆਰਥੀ ਨੇ ਹੀ ਕੀਤੀ ਫਾਇਰਿੰਗ, 5 ਵਿਦਿਆਰਥੀ ਜ਼ਖਮੀ

US School Shooting: ਅਮਰੀਕਾ ਵਿਚ ਗੋਲੀਬਾਰੀ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਵੀਰਵਾਰ ਨੂੰ ਮੱਧ-ਪੱਛਮੀ ਅਮਰੀਕਾ ਦੇ ਆਇਓਵਾ ਦੇ ਇਕ ਹਾਈ ਸਕੂਲ ਵਿਚ ਇਕ ਹੈਂਡਗਨ ਅਤੇ ਇਕ ਸ਼ਾਟਗਨ ਨਾਲ ਲੈਸ ਇਕ ਨੌਜਵਾਨ ਨੇ ਇਕ ਸਾਥੀ ਵਿਦਿਆਰਥੀ ਦੀ ਹਤਿਆ ਕਰ ਦਿਤੀ ਅਤੇ ਪੰਜ ਹੋਰਾਂ ਨੂੰ ਜ਼ਖਮੀ ਕਰ ਦਿਤਾ। ਗੋਲੀਬਾਰੀ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿਚ ਆ ਗਈ, ਇਹ ਘਟਨਾ ਸਵੇਰੇ 7:30 ਵਜੇ ਦੇ ਕਰੀਬ ਵਾਪਰੀ, ਇਸ ਮਗਰੋਂ ਐਂਬੂਲੈਂਸਾਂ ਅਤੇ ਕਈ ਪੁਲਿਸ ਟੀਮਾਂ ਪੇਰੀ ਹਾਈ ਸਕੂਲ ਪਹੁੰਚੀਆਂ। ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ, ਉਦੋਂ ਕਲਾਸਾਂ ਸ਼ੁਰੂ ਨਹੀਂ ਹੋਈਆਂ ਸਨ।

ਪੁਲਿਸ ਵਲੋਂ ਦਿਤੀ ਜਾਣਕਾਰੀ ਅਨੁਸਾਰ ਹਾਈ ਸਕੂਲ ਵਿਚ 17 ਸਾਲਾ ਵਿਦਿਆਰਥੀ ਵਲੋਂ ਕੀਤੀ ਗੋਲੀਬਾਰੀ ਵਿਚ ਛੇਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਸ਼ੱਕੀ ਦੀ ਪਛਾਣ ਪੇਰੀ ਹਾਈ ਸਕੂਲ ਦੇ ਵਿਦਿਆਰਥੀ ਵਜੋਂ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਵਲੋਂ ਦਿਤੀ ਜਾਣਕਾਰੀ ਅਨੁਸਾਰ ਹਮਲੇ ਦਾ ਦੋਸ਼ੀ ਵੀ ਮ੍ਰਿਤਕ ਪਾਇਆ ਗਿਆ ਹੈ। ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪੀੜਤਾਂ ਵਿਚ ਇਕ ਸਕੂਲ ਪ੍ਰਬੰਧਕ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਇਕ ਨਿਊਜ਼ ਬ੍ਰੀਫਿੰਗ ਵਿਚ ਦਸਿਆ ਕਿ ਸ਼ੱਕੀ ਦੀ ਪਛਾਣ ਪੇਰੀ ਹਾਈ ਸਕੂਲ ਦੇ ਵਿਦਿਆਰਥੀ ਡਾਇਲਨ ਬਟਲਰ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਪੇਰੀ ਅਮਰੀਕਾ ਦਾ ਇਕ ਛੋਟਾ ਜਿਹਾ ਸ਼ਹਿਰ ਹੈ। ਇਸ ਵਿਚ ਲਗਭਗ 8,000 ਲੋਕ ਰਹਿੰਦੇ ਹਨ ਅਤੇ ਇਹ ਡੇਸ ਮੋਇਨੇਸ ਤੋਂ ਲਗਭਗ 40 ਮੀਲ (64 ਕਿਲੋਮੀਟਰ) ਉੱਤਰ-ਪੱਛਮ ਵੱਲ, ਸੂਬੇ ਦੀ ਰਾਜਧਾਨੀ ਦੇ ਮਹਾਨਗਰ ਖੇਤਰ ਦੇ ਕਿਨਾਰੇ ਹੈ। ਏਐਫਪੀ ਦੀ ਰੀਪੋਰਟ ਅਨੁਸਾਰ, ਅਪਰਾਧਿਕ ਜਾਂਚ ਦੇ ਆਇਓਵਾ ਡਿਵੀਜ਼ਨ ਦੇ ਸਹਾਇਕ ਨਿਰਦੇਸ਼ਕ ਮਿਚ ਮੋਰਟਵੇਟ ਨੇ ਕਿਹਾ ਕਿ ਮ੍ਰਿਤਕ ਛੇਵੀਂ ਜਮਾਤ ਵਿਚ ਪੜ੍ਹਦਾ ਸੀ, ਯਾਨੀ ਕਿ ਉਹ 11 ਜਾਂ 12 ਸਾਲ ਦੀ ਸੀ।

(For more Punjabi news apart from At least one dead and several injured in US School Shooting, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement