
ਭਾਰਤੀ-ਅਮਰੀਕੀ ਨਾਗਰਿਕਾਂ ਦੀ ਟਰੰਪ ਨੂੰ ਬੇਨਤੀ
ਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ-ਅਮਰੀਕੀ ਨਾਗਰਿਕਾਂ ਨੇ ਟਰੰਪ ਪ੍ਰਸ਼ਾਸਨ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਸੰਵਿਧਾਨਕ ਵਿਵਸਥਾ ਨੂੰ ਹਟਾਉਣ ਦੇ ਭਾਰਤ ਸਰਕਾਰ ਦੇ ਫ਼ੈਸਲੇ ਦਾ ਪੂਰਨ ਸਮਰਥਨ”ਕਰਨ ਦੀ ਬੇਨਤੀ ਕੀਤੀ ਹੈ ਅਤੇ ਪਾਕਿਸਤਾਨ 'ਤੇ ਦਬਾਅ ਬਣਾਵੇ ਕਿ ਉਹ ਸਰਹੱਦ ਪਾਰ ਤੋਂ ਅਤਿਵਾਦ ਦਾ ਸਮਰਥਨ ਕਰਨਾ ਬੰਦ ਕਰੇ। ਭਾਰਤ ਸਰਕਾਰ ਨੇ ਧਾਰਾ 370 ਨੂੰ ਹਟਾਉਣ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ, ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਵੰਡਣ ਲਈ ਇਕ ਵੱਖਰਾ ਬਿੱਲ ਪੇਸ਼ ਕੀਤਾ ਹੈ। ਧਾਰਾ 370 ਜੰਮੂ-ਕਸ਼ਮੀਰ ਨੂੰ ਅਪਣਾ ਝੰਡਾ ਅਤੇ ਸੰਵਿਧਾਨ ਰੱਖਣ ਸਮੇਤ ਵਿਸ਼ੇਸ਼ ਅਧਿਕਾਰ ਅਤੇ ਹੋਰ ਅਧਿਕਾਰ ਪ੍ਰਾਪਤ ਕਰਨ ਦੀ ਆਗਿਆ ਦਿੰਦੀ ਹੈ।
Indian and America
ਹਿੰਦੂ-ਅਮਰੀਕਨ ਫਾਉਂਡੇਸ਼ਨ (ਐਚ.ਏ.ਐਫ.) ਦੇ ਮੈਨੇਜਿੰਗ ਡਾਇਰੈਕਟਰ ਸਮੀਰ ਕਾਲੜਾ ਨੇ ਕਿਹਾ, ''“ਅਮਰੀਕਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕਸ਼ਮੀਰ ਬਾਰੇ ਭਾਰਤ ਦੀ ਅੰਦਰੂਨੀ ਖੁਦਮੁਖਤਿਆਰੀ ਦੇ ਫ਼ੈਸਲੇ ਦਾ ਸਮਰਥਨ ਕਰੇ ਅਤੇ ਪਾਕਿਸਤਾਨ 'ਤੇ ਸਰਹੱਦ ਪਾਰ ਅਤਿਵਾਦ ਲਈ ਅਪਣਾ ਸਮਰਥਨ ਬੰਦ ਕਰਨ ਲਈ ਦਬਾਅ ਪਾਉਣ। ਕਸ਼ਮੀਰ ਵਿਵਾਦ ਦਾ ਹੱਲ ਹਮੇਸ਼ਾ ਲਈ ਹੋ ਸਕਦਾ ਹੈ।'' ਕਾਲੜਾ ਨੇ ਕਿਹਾ ਕਿ ਧਾਰਾ 370 ਅਤੇ 35 ਏ ਸਿਰਫ਼ ਅਸਥਾਈ ਵਿਵਸਥਾ ਸੀ ਅਤੇ ਇਨ੍ਹਾਂ ਨੂੰ ਹਟਾਇਆ ਜਾਣਾ ਕਸ਼ਮੀਰ ਮੁੱਦੇ ਦੇ ਹੱਲ ਦਿਸ਼ਾ ਵਿਚ ਇਕ ਅਹਿਮ ਕਦਮ ਹੈ। ਉਨ੍ਹਾਂ ਕਿਹਾ, ਇਹ ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਬਾਕੀ ਭਾਰਤ ਵਿਚ ਏਕੀਕ੍ਰਿਤ ਕਰਨ ਵਿਚ ਬਿਹਤਰ ਰੂਪ ਨਾਲ ਸਹਾਇਤਾ ਕਰੇਗਾ ਅਤੇ ਇਕੋ ਕਾਨੂੰਨ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾਵੇਗਾ।”ਉਨ੍ਹਾਂ ਕਿਹਾ ਕਿ ਇਸ ਨਾਲ ਕਸ਼ਮੀਰੀ ਪੰਡਤਾਂ ਦੇ ਮੁੜ ਵਸੇਬੇ ਵਿਚ ਵੀ ਮਦਦ ਮਿਲੀ।
Donald Trump
ਓਵਰਸੀਜ਼ ਫ੍ਰੈਂਡਜ਼ ਆਫ਼ ਬੀਜੇਪੀ (ਓਐਫਬੀਜੇਪੀ) ਦੇ ਪ੍ਰਧਾਨ ਕ੍ਰਿਸ਼ਨਾ ਰੈਡੀ ਨੇ ਕਿਹਾ ਕਿ ਭਾਰਤ ਦੇ 73 ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਨਰਿੰਦਰ ਮੋਦੀ ਸਰਕਾਰ ਕੋਲ ਰਾਸ਼ਟਰ ਲਈ ਸਭ ਤੋਂ ਵਧੀਆ ਤੋਹਫ਼ਾ ਹੈ। 'ਵਰਲਡ ਹਿੰਦੂ ਕੌਂਸਲ ਆਫ਼ ਅਮਰੀਕਾ' ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਭਾਰਤੀ ਅਮਰੀਕੀ ਪੁਨੀਤ ਆਹਲੂਵਾਲੀਆ ਨੇ ਕਿਹਾ ਕਿ ਇਹ ਕੋਈ ਹੈਰਾਨ ਕਰਨ ਵਾਲਾ ਕਦਮ ਨਹੀਂ ਹੈ ਕਿਉਂਕਿ 35 ਏ ਅਤੇ 370 ਨੂੰ ਹਟਾਉਣਾ ਹਮੇਸ਼ਾ ਹੀ ਭਾਜਪਾ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਰਿਹਾ ਹੈ। ਅਮਰੀਕਾ ਵਿਚ ਕਸ਼ਮੀਰੀ ਪੰਡਤਾਂ ਦੇ ਭਾਈਚਾਰੇ ਨੇ ਵੀ ਭਾਰਤ ਸਰਕਾਰ ਦੇ ਇਸ ਕਦਮ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਕਦਮ ਨੇੜਲੇ ਭਵਿੱਖ ਵਿਚ ਉਨ੍ਹਾਂ ਦੇ ਘਰ ਪਰਤਣ ਦਾ ਰਾਹ ਪੱਧਰਾ ਕੀਤਾ ਹੈ।''
Article 370
ਲੰਡਨ ਅਤੇ ਜਿਨੇਵਾ ਵਿਚ ਇੰਡੋ-ਯੂਰਪੀਅਨ ਕਸ਼ਮੀਰ ਫੋਰਮ ਅਤੇ ਓਟਾਵਾ ਵਿਚ ਇੰਡੋ-ਕੈਨੇਡੀਅਨ ਕਸ਼ਮੀਰ ਫੋਰਮ ਨੇ ਵੀ ਸਰਕਾਰ ਦੇ ਇਸ ਕਦਮ ਦਾ ਸਮਰਥਨ ਕਰਦਿਆਂ ਕਿਹਾ ਕਿ ਆਖਰਕਾਰ ਕਸ਼ਮੀਰੀ ਘੱਟ ਗਿਣਤੀਆਂ, ਖ਼ਾਸਕਰ ਕਸ਼ਮੀਰੀ ਪੰਡਤਾਂ ਨੂੰ ਇਨਸਾਫ਼ ਮਿਲਿਆ ਅਤੇ 1989-1990 ਵਿਚ ਉਥੋਂ ਹਟਾਏ ਜਾਣ ਤੋਂ ਬਾਅਦ ਉਹ ਹੁਣ ਅਪਣੀ ਜ਼ਮੀਨ ਦਾ ਦਾਅਵਾ ਕਰ ਸਕਦੇ ਹਨ। 'ਕਸ਼ਮੀਰ ਟਾਸਕ ਫੋਰਸ' ਦੇ ਜੀਵਨ ਜੁਤਸ਼ੀ ਨੇ ਕਿਹਾ ਕਿ ਇਸ ਫੈਸਲੇ ਨਾਲ ਨਾ ਸਿਰਫ ਕਸ਼ਮੀਰ ਸਮੱਸਿਆ ਦਾ ਹੱਲ ਹੋਇਆ ਹੈ, ਬਲਕਿ ਸਾਰੇ ਕਸ਼ਮੀਰੀਆਂ, ਸਾਰੇ ਧਰਮਾਂ ਦੇ ਲੋਕਾਂ ਨੂੰ ਵੀ ਇਨਸਾਫ਼ ਮਿਲਿਆ ਹੈ, ਜਿਹੜੇ ਕਸ਼ਮੀਰੀ ਪੰਡਤਾਂ ਦੀ ਤਰ੍ਹਾਂ ਉਥੇ ਅਸ਼ਾਂਤੀ ਕਾਰਨ ਅਪਣੀ ਜਾਨ ਗਵਾ ਬੈਠੇ ਹਨ।