ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ: 2 ਦਿਨਾਂ ਵਿਚ 1000 ਤੋਂ ਵੱਧ ਲੋਕਾਂ ਦੀ ਮੌਤ
Published : Oct 9, 2023, 9:50 am IST
Updated : Oct 9, 2023, 9:50 am IST
SHARE ARTICLE
Israel-Palestine war: Death toll Crosses 1000
Israel-Palestine war: Death toll Crosses 1000

ਇਜ਼ਰਾਈਲ ਨੇ ਕਿਹਾ, “ਇਹ ਸਾਡੇ ਲਈ 9/11 ਵਾਂਗ ਹੈ, ਛੱਡਾਂਗੇ ਨਹੀਂ”

 


ਤੇਲ ਅਵੀਵ: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਤੀਜਾ ਦਿਨ ਹੈ। ਬੀਬੀਸੀ ਦੀ ਰੀਪੋਰਟ ਮੁਤਾਬਕ ਹੁਣ ਤਕ 700 ਇਜ਼ਰਾਇਲੀ ਮਾਰੇ ਜਾ ਚੁੱਕੇ ਹਨ, ਜਦਕਿ 2100 ਲੋਕ ਜ਼ਖਮੀ ਹਨ। ਇਸ ਦੇ ਨਾਲ ਹੀ ਇਜ਼ਰਾਈਲ ਵਲੋਂ ਗਾਜ਼ਾ ਵਿਚ ਹਵਾਈ ਹਮਲੇ ਜਾਰੀ ਹਨ। ਇਸ 'ਚ ਹੁਣ ਤਕ 413 ਫਲਸਤੀਨੀ ਮਾਰੇ ਜਾ ਚੁੱਕੇ ਹਨ, ਜਦਕਿ 2000 ਤੋਂ ਵੱਧ ਲੋਕ ਜ਼ਖਮੀ ਹਨ।

ਇਜ਼ਰਾਈਲ ਨੇ ਕਿਹਾ, “ਇਹ ਜੰਗ ਸਾਡੇ ਲਈ 9/11 ਵਾਂਗ ਹੈ, ਛੱਡਾਂਗੇ ਨਹੀਂ”। ਸੰਯੁਕਤ ਰਾਸ਼ਟਰ ਨੇ ਕਿਹਾ- ਇਜ਼ਰਾਇਲੀ ਹਮਲਿਆਂ ਤੋਂ ਬਾਅਦ ਗਾਜ਼ਾ ਦੇ 1 ਲੱਖ 23 ਹਜ਼ਾਰ ਲੋਕ ਅਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ। ਕਰੀਬ 74 ਹਜ਼ਾਰ ਲੋਕ ਸਕੂਲਾਂ ਵਿਚ ਸ਼ਰਨ ਲੈ ਰਹੇ ਹਨ।

 

ਹਮਾਸ ਨੇ ਕਈ ਲੋਕਾਂ ਨੂੰ ਬਣਾਇਆ ਬੰਦੀ

ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚ ਹਮਾਸ ਦੇ 426 ਟਿਕਾਣਿਆਂ ਨੂੰ ਤਬਾਹ ਕਰ ਦਿਤਾ ਹੈ। ਇਸ ਦੇ ਨਾਲ ਹੀ ਇਸ ਨੇ 29 ਤੋਂ ਵੱਧ ਇਲਾਕਿਆਂ ਨੂੰ ਹਮਾਸ ਲੜਾਕਿਆਂ ਦੇ ਕਬਜ਼ੇ ਤੋਂ ਮੁਕਤ ਕਰਵਾਇਆ ਹੈ। ਹਮਾਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਜ਼ਰਾਈਲ ਤੋਂ 163 ਲੋਕਾਂ ਨੂੰ ਅਗਵਾ ਕੀਤਾ ਹੈ। ਇਨ੍ਹਾਂ ਵਿਚ ਫੌਜੀ, ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਹਮਾਸ ਉਨ੍ਹਾਂ ਨੂੰ ਗਾਜ਼ਾ ਪੱਟੀ ਦੇ ਨਾਲ ਲੱਗਦੀਆਂ ਸੁਰੰਗਾਂ ਵਿਚ ਰੱਖ ਰਿਹਾ ਹੈ। ਉਹ ਇਨ੍ਹਾਂ ਬੰਧਕਾਂ ਨੂੰ ਮਨੁੱਖੀ ਢਾਲ ਵਜੋਂ ਵਰਤੇਗਾ, ਤਾਂ ਜੋ ਜੇਕਰ ਇਜ਼ਰਾਈਲ ਹਮਲਾ ਕਰਦਾ ਹੈ, ਤਾਂ ਉਸ ਦੇ ਅਪਣੇ ਹੀ ਲੋਕ ਮਾਰੇ ਜਾਣ। ਇਸ ਦੇ ਨਾਲ ਹੀ ਅਮਰੀਕਾ ਦੇ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਜਲ ਸੈਨਾ ਦੇ ਜਹਾਜ਼ਾਂ ਅਤੇ ਲੜਾਕੂ ਜਹਾਜ਼ਾਂ ਨਾਲ ਇਜ਼ਰਾਈਲ ਦਾ ਸਮਰਥਨ ਕਰਨ ਦੀ ਗੱਲ ਕੀਤੀ ਹੈ।

 

ਸਾਰੇ ਭਾਰਤੀ ਸੁਰੱਖਿਅਤ: ਭਾਰਤੀ ਦੂਤਾਵਾਸ

ਤੇਲ ਅਵੀਵ ਸਥਿਤ ਭਾਰਤੀ ਦੂਤਾਵਾਸ ਮੁਤਾਬਕ ਇਜ਼ਰਾਈਲ 'ਚ 18,000 ਭਾਰਤੀ ਰਹਿ ਰਹੇ ਹਨ। ਫਿਲਹਾਲ ਸਾਰੇ ਸੁਰੱਖਿਅਤ ਹਨ। ਇਜ਼ਰਾਈਲ ਪਹੁੰਚੇ ਭਾਰਤੀ ਸੈਲਾਨੀਆਂ ਨੇ ਦੂਤਾਵਾਸ ਨੂੰ ਸੁਰੱਖਿਅਤ ਕੱਢਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ, ਫਰਾਂਸ, ਜਰਮਨੀ ਅਤੇ ਯੂਕਰੇਨ ਨੇ ਅਪਣੇ ਨਾਗਰਿਕਾਂ ਦੀ ਹਤਿਆ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਨੇਪਾਲ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦੇ 11 ਵਿਦਿਆਰਥੀ ਮਾਰੇ ਗਏ ਹਨ, ਜਦਕਿ 4 ਵਿਦਿਆਰਥੀ ਜ਼ਖਮੀ ਹਨ। ਨੇਪਾਲ ਦੇ ਵਿਦੇਸ਼ ਮੰਤਰੀ ਮੁਤਾਬਕ ਉਨ੍ਹਾਂ ਦੇ 17 ਵਿਦਿਆਰਥੀ ਕਿਬੁਟਜ਼ ਇਲਾਕੇ 'ਚ ਸਨ, ਜਿਥੇ ਹਮਾਸ ਨੇ ਗੋਲੀਬਾਰੀ ਕੀਤੀ।

 

ਇਜ਼ਰਾਇਲੀ ਰੱਖਿਆ ਬਲ ਨੇ ਕਿਹਾ ਹੈ ਕਿ ਹਮਾਸ ਨੇ ਔਰਤਾਂ ਅਤੇ ਬੱਚਿਆਂ ਸਮੇਤ ਲਗਭਗ 100 ਇਜ਼ਰਾਇਲੀ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਹਾਲਾਂਕਿ ਪਹਿਲਾਂ ਬੰਧਕਾਂ ਦੀ ਗਿਣਤੀ 200 ਤੋਂ ਵੱਧ ਦੱਸੀ ਜਾ ਰਹੀ ਸੀ। ਉਨ੍ਹਾਂ ਨੂੰ ਗਾਜ਼ਾ ਵੱਲ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ, ਟਾਈਮਜ਼ ਆਫ਼ ਇਜ਼ਰਾਈਲ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਹਮਾਸ ਨੇ ਇਜ਼ਰਾਈਲ ਦੀ ਸਰਹੱਦ ਨਾਲ ਲੱਗਦੇ ਖੇਤਰ ਕਿਬਬੁਟਜ਼ ਵਿਚ ਸ਼ੁਕਰਵਾਰ ਦੀ ਰੇਵ ਪਾਰਟੀ ਕਰ ਰਹੇ ਹਜ਼ਾਰਾਂ ਲੋਕਾਂ 'ਤੇ ਹਮਲਾ ਕੀਤਾ। ਇਸ ਤੋਂ ਬਾਅਦ ਉਥੋਂ ਦਰਜਨਾਂ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement