Israel–Hamas war: ਗਾਜ਼ਾ ’ਚ ਆਮ ਲੋਕਾਂ ਦੀ ਰਾਖੀ ਨਾ ਕਰ ਕੇ ਇਜ਼ਰਾਈਲ ਨੂੰ ਨੁਕਸਾਨ ਪਹੁੰਚਾ ਰਹੇ ਹਨ ਨੇਤਨਯਾਹੂ : ਬਾਈਡਨ
Published : Mar 10, 2024, 9:00 pm IST
Updated : Mar 10, 2024, 9:00 pm IST
SHARE ARTICLE
Joe Biden concerned over Gaza death toll
Joe Biden concerned over Gaza death toll

ਕਿਹਾ, ਨੇਤਨਯਾਹੂ ਨੂੰ ਇਸ ਕਾਰਵਾਈ ਦੇ ਨਤੀਜੇ ਵਜੋਂ ਬੇਕਸੂਰ ਜਾਨਾਂ ਦੇ ਨੁਕਸਾਨ ’ਤੇ ਵਧੇਰੇ ਧਿਆਨ ਦੇਣਾ ਚਾਹੀਦਾ

Israel–Hamas war: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਗਾਜ਼ਾ ’ਚ ਹਮਾਸ ਵਿਰੁਧ ਅਪਣੀ ਜੰਗ ਦੇ ਤਰੀਕੇ ਨਾਲ ‘ਇਜ਼ਰਾਈਲ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਨੁਕਸਾਨ’ ਪਹੁੰਚਾ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਨੇ 7 ਅਕਤੂਬਰ ਦੇ ਹਮਲਿਆਂ ਤੋਂ ਬਾਅਦ ਹਮਾਸ ਵਿਰੁਧ ਕਾਰਵਾਈ ਕਰਨ ਦੇ ਇਜ਼ਰਾਈਲ ਦੇ ਅਧਿਕਾਰ ਦਾ ਸਮਰਥਨ ਕੀਤਾ ਪਰ ਕਿਹਾ ਕਿ ਨੇਤਨਯਾਹੂ ਨੂੰ ਇਸ ਕਾਰਵਾਈ ਦੇ ਨਤੀਜੇ ਵਜੋਂ ਬੇਕਸੂਰ ਜਾਨਾਂ ਦੇ ਨੁਕਸਾਨ ’ਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ।

ਬਾਈਡਨ ਕਈ ਮਹੀਨਿਆਂ ਤੋਂ ਕਹਿੰਦੇ ਆ ਰਹੇ ਹਨ ਕਿ ਗਾਜ਼ਾ ਵਿਚ ਵੱਡੀ ਗਿਣਤੀ ਵਿਚ ਨਾਗਰਿਕਾਂ ਦੀ ਮੌਤ ਕਾਰਨ ਇਜ਼ਰਾਈਲ ਕੌਮਾਂਤਰੀ ਸਹਿਯੋਗ ਗੁਆ ਸਕਦਾ ਹੈ ਅਤੇ ਐਮ.ਐਸ.ਐਨ.ਬੀ.ਸੀ. ਦੇ ਜੋਨਾਥਨ ਕੈਫਰਟ ਨਾਲ ਹਾਲ ਹੀ ਵਿਚ ਇਕ ਇੰਟਰਵਿਊ ਵਿਚ ਉਨ੍ਹਾਂ ਦੀਆਂ ਤਾਜ਼ਾ ਟਿਪਣੀ ਆਂ ਦੋਹਾਂ ਨੇਤਾਵਾਂ ਵਿਚਾਲੇ ਤਣਾਅਪੂਰਨ ਸਬੰਧਾਂ ਵਲ ਇਸ਼ਾਰਾ ਕਰਦੀਆਂ ਹਨ।

ਬਾਈਡਨ ਨੇ ਗਾਜ਼ਾ ’ਚ ਹੋਏ ਸਮੂਹਿਕ ਕਤਲੇਆਮ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਇਜ਼ਰਾਈਲ ਦੇ ਵਾਅਦੇ ਦੇ ਉਲਟ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਇਕ ਵੱਡੀ ਗਲਤੀ ਹੈ। ਬਾਈਡਨ ਨੇ ਇਹ ਵੀ ਕਿਹਾ ਕਿ ਉਹ ਆਇਰਨ ਡੋਮ ਮਿਜ਼ਾਈਲ ਇੰਟਰਸੈਪਟਰ ਵਰਗੇ ਹਥਿਆਰਾਂ ਦੀ ਸਪਲਾਈ ਨੂੰ ਨਹੀਂ ਰੋਕਣਗੇ ਜੋ ਇਜ਼ਰਾਈਲੀਆਂ ਨੂੰ ਰਾਕੇਟ ਹਮਲਿਆਂ ਤੋਂ ਬਚਾਉਂਦੇ ਹਨ।

(For more Punjabi news apart from Joe Biden concerned over Gaza death toll, stay tuned to Rozana Spokesman)

 

Tags: joe biden

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement