
ਨਾਈਜੀਰੀਆ ਦੇ ਉੱਤਰੀ ਖੇਤਰ ’ਚ ਸਕੂਲਾਂ ਤੋਂ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ।
Nigeria abduction:ਨਾਈਜੀਰੀਆ ਦੇ ਉੱਤਰ-ਪਛਮੀ ਇਲਾਕੇ ’ਚ ਸਨਿਚਰਵਾਰ ਤੜਕੇ ਹਥਿਆਰਬੰਦ ਵਿਅਕਤੀਆਂ ਨੇ ਇਕ ਹੋਸਟਲ ਤੋਂ 15 ਬੱਚਿਆਂ ਨੂੰ ਅਗਵਾ ਕਰ ਲਿਆ। ਘਟਨਾ ਦੇ ਸਮੇਂ ਬੱਚੇ ਹੋਸਟਲ ’ਚ ਸੁੱਤੇ ਹੋਏ ਸਨ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਇਹ ਹਮਲਾ ਬੰਦੂਕਧਾਰੀਆਂ ਵਲੋਂ ਇਕ ਸਕੂਲ ਤੋਂ ਘੱਟੋ-ਘੱਟ 300 ਬੱਚਿਆਂ ਨੂੰ ਅਗਵਾ ਕਰਨ ਦੇ 48 ਘੰਟਿਆਂ ਬਾਅਦ ਹੋਇਆ ਹੈ। ਨਾਈਜੀਰੀਆ ਦੇ ਉੱਤਰੀ ਖੇਤਰ ’ਚ ਸਕੂਲਾਂ ਤੋਂ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ।
ਇਸਲਾਮਿਕ ਕੱਟੜਪੰਥੀਆਂ ਨੇ 2014 ਵਿਚ ਬੋਰਨੋ ਸੂਬੇ ਦੇ ਚਿਬੋਕ ਪਿੰਡ ਤੋਂ 200 ਤੋਂ ਵੱਧ ਸਕੂਲੀ ਵਿਦਿਆਰਥਣਾਂ ਨੂੰ ਅਗਵਾ ਕਰ ਲਿਆ ਸੀ ਅਤੇ ਦੁਨੀਆਂ ਨੂੰ ਹੈਰਾਨ ਕਰ ਦਿਤਾ ਸੀ। ਹਥਿਆਰਬੰਦ ਗਿਰੋਹ ਫਿਰੌਤੀ ਲਈ ਸਕੂਲੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਕਈ ਘਟਨਾਵਾਂ ’ਚ ਘੱਟੋ ਘੱਟ 1,400 ਬੱਚਿਆਂ ਨੂੰ ਅਗਵਾ ਕੀਤਾ ਗਿਆ ਹੈ।
ਸੋਕੋਟੋ ਪੁਲਿਸ ਦੇ ਬੁਲਾਰੇ ਅਹਿਮਦ ਰੁਫਾਈ ਨੇ ਦਸਿਆ ਕਿ ਬੰਦੂਕਧਾਰੀਆਂ ਨੇ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 1 ਵਜੇ ਸੋਕੋਟੋ ਸੂਬੇ ਦੇ ਗਿਦਾਨ ਬਾਕੁਸੋ ਪਿੰਡ ’ਤੇ ਹਮਲਾ ਕੀਤਾ ਅਤੇ ਫਿਰ ਇਕ ਇਸਲਾਮਿਕ ਸਕੂਲ ’ਚ ਗਏ ਅਤੇ ਉੱਥੋਂ ਬੱਚਿਆਂ ਨੂੰ ਅਗਵਾ ਕਰ ਲਿਆ।
ਉਨ੍ਹਾਂ ਕਿਹਾ ਕਿ ਬੰਦੂਕਧਾਰੀਆਂ ਨੇ ਪਿੰਡ ਦੀ ਇਕ ਔਰਤ ਨੂੰ ਵੀ ਅਗਵਾ ਕਰ ਲਿਆ। ਪੁਲਿਸ ਅਗਵਾ ਕੀਤੇ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਅਜੇ ਤਕ ਕਿਸੇ ਵੀ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਨਾਈਜੀਰੀਆ ਦੇ ਉਪ ਰਾਸ਼ਟਰਪਤੀ ਕਾਸਿਮ ਸ਼ੇਤਿਮਾ ਨੇ ਸਨਿਚਰਵਾਰ ਨੂੰ ਕਦੁਨਾ ਸੂਬੇ ਵਿਚ ਅਗਵਾ ਕੀਤੇ ਗਏ ਵਿਦਿਆਰਥੀਆਂ ਦੇ ਅਧਿਕਾਰੀਆਂ ਅਤੇ ਕੁੱਝ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਵਾਪਸੀ ਦਾ ਭਰੋਸਾ ਦਿਤਾ।
(For more Punjabi news apart from Nigeria abduction: Fifteen more students kidnapped as army search continues, stay tuned to Rozana Spokesman)