ਸ਼੍ਰੀਲੰਕਾ 'ਚ ਰਾਜਨੀਤਕ ਸੰਕਟ ਬਰਕਾਰ, ਸਾਬਕਾ ਪੀਐਮ ਨੇ 50 ਸਾਲ ਪੁਰਾਣਾ ਗਠਜੋੜ ਤੋੜਿਆ
Published : Nov 12, 2018, 12:50 pm IST
Updated : Nov 12, 2018, 12:50 pm IST
SHARE ARTICLE
Former Prime Minister Mahinda Rajapaksa
Former Prime Minister Mahinda Rajapaksa

ਸ਼੍ਰੀਲੰਕਾ ਵਿਚ ਰਾਜਨੀਤਕ ਸੰਕਟ ਦੇ ਚਲਦੇ ਐਤਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ (72) ਸਿਰੀਸੇਨਾ ਦੀ ਸ਼੍ਰੀਲੰਕਾ ਫਰੀਡਮ ਪਾਰਟੀ (ਐਸਐਲਐਫਪੀ) ਵਲੋਂ 50 ...

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਵਿਚ ਰਾਜਨੀਤਕ ਸੰਕਟ ਦੇ ਚਲਦੇ ਐਤਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ (72) ਸਿਰੀਸੇਨਾ ਦੀ ਸ਼੍ਰੀਲੰਕਾ ਫਰੀਡਮ ਪਾਰਟੀ (ਐਸਐਲਐਫਪੀ) ਵਲੋਂ 50 ਸਾਲ ਪੁਰਾਣਾ ਗਠਜੋੜ ਤੋੜ ਕੇ ਨਵਗਠਿਤ ਸ਼੍ਰੀਲੰਕਾ ਪੀਪੁਲਸ ਪਾਰਟੀ (ਐਸਐਲਪੀਪੀ) ਵਿਚ ਸ਼ਾਮਲ ਹੋ ਗਏ। ਰਾਜਪਕਸ਼ੇ ਦੇ ਇਸ ਕਦਮ ਨਾਲ ਮੰਨਿਆ ਜਾ ਰਿਹਾ ਹੈ ਕਿ ਉਹ 5 ਜਨਵਰੀ ਨੂੰ ਹੋਣ ਵਾਲੇ ਚੋਣ ਵਿਚ ਇਕੱਲੇ ਲੜ ਸਕਦੇ ਹਨ।

Mahinda RajapaksaMahinda Rajapaksa

ਇਸ ਦੌਰਾਨ ਉਹ 1951 ਵਿਚ ਗਠਿਤ ਐਸਐਲਐਫਪੀ ਦਾ ਨਾਲ ਨਹੀਂ ਦੇਣਗੇ, ਜਦੋਂ ਕਿ ਰਾਜਪਕਸ਼ੇ ਦੇ ਪਿਤਾ ਡਾਨ ਏਲਵਿਨ ਰਾਜਪਕਸ਼ੇ ਇਸ ਪਾਰਟੀ ਦੇ ਸੰਸਥਾਪਕ ਮੈਂਬਰ ਸਨ। ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਐਤਵਾਰ ਸਵੇਰੇ ਐਸਐਲਪੀਪੀ ਦੀ ਮੈਂਬਰੀ ਕਬੂਲ ਕੀਤੀ। ਰਾਜਨੀਤੀ ਵਿਚ ਰਾਜਪਕਸ਼ੇ ਦੀ ਵਾਪਸੀ ਲਈ ਇਹ ਪਾਰਟੀ ਉਨ੍ਹਾਂ ਦੇ ਸਮਰਥਕਾਂ ਨੇ ਪਿਛਲੇ ਸਾਲ ਬਣਾਈ ਸੀ।

SLEPSLEP

ਕੁੱਝ ਦਿਨ ਪਹਿਲਾਂ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਰਾਨਿਲ ਵਿਕਰਮਸਿੰਘੇ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਦਵਾਈ ਸੀ। ਵਿਕਰਮਸਿੰਘੇ ਨੇ ਖੁਦ ਨੂੰ ਹਟਾਉਣ ਦੇ ਫੈਸਲੇ ਨੂੰ ਅਸੰਵੈਧਾਨਿਕ ਦੱਸਿਆ ਸੀ। ਉਨ੍ਹਾਂ ਨੇ ਸੰਸਦ ਵਿਚ ਬਹੁਮਤ ਸਾਬਤ ਕਰਣ ਲਈ ਮੌਕਾ ਦੇਣ ਦੀ ਮੰਗ ਕੀਤੀ ਸੀ।

Mahinda RajapaksaMahinda Rajapaksa

ਵਿਕਰਮਸਿੰਘੇ ਦੇ ਸਮਰਥਕਾਂ ਦੁਆਰਾ ਨੁਮਾਇਸ਼ ਤੋਂ ਬਾਅਦ ਨਿਊਯਾਰਕ ਦੇ ਹਿਊਮਨ ਰਾਈਟਸ ਵਾਚ ਨੇ ਚਿਤਾਵਨੀ ਦਿੱਤੀ ਸੀ ਕਿ ਸ਼੍ਰੀਲੰਕਾ ਵਿਚ ਸਾਬਕਾ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਨਾਲ ਗਲਤ ਪਰੰਪਰਾ ਦੀ ਸ਼ੁਰੂਆਤ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰੀਸੇਨਾ ਅਤੇ ਵਿਕਰਮਸਿੰਘੇ  ਦੇ ਵਿਚ ਕਈ ਮੁੱਦੇ ਖਾਸ ਕਰ ਆਰਥਕ ਅਤੇ ਸੁਰੱਖਿਆ ਮਸਲਿਆਂ ਉੱਤੇ ਮੱਤਭੇਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM
Advertisement