
ਬੀਜਿੰਗ ਦੱਖਣ ਪੱਛਮੀ ਚੀਨ ਦੇ ਮੁਨਮਿੰਗ ਤੋਂ ਲੈ ਕੇ ਪੱਛਮ ਬੰਗਾਲ ਦੇ ਕੋਲਕਾਤਾ ਤਕ ਬੁਲੇਟ ਟ੍ਰੇਨ ਸੇਵਾ ਸ਼ੁਰੂ ਕਰਨਾ ਚਾਹੁੰਦਾ ਹੈ। ਚੀਨ ਦੇ ਕਾਨਸੁਲ ਜਨਰਲ ਮਾ ਝਾਨਵੁ...
ਹਿਟੀ : ਬੀਜਿੰਗ ਦੱਖਣ ਪੱਛਮੀ ਚੀਨ ਦੇ ਮੁਨਮਿੰਗ ਤੋਂ ਲੈ ਕੇ ਪੱਛਮ ਬੰਗਾਲ ਦੇ ਕੋਲਕਾਤਾ ਤਕ ਬੁਲੇਟ ਟ੍ਰੇਨ ਸੇਵਾ ਸ਼ੁਰੂ ਕਰਨਾ ਚਾਹੁੰਦਾ ਹੈ। ਚੀਨ ਦੇ ਕਾਨਸੁਲ ਜਨਰਲ ਮਾ ਝਾਨਵੁ ਨੇ ਕੋਲਕਾਤਾ ਵਿਚ ਇਹ ਗੱਲ ਆਖੀ। ਚੀਨ ਅਤੇ ਭਾਰਤ ਦੇ ਵਿਚਕਾਰ ਵਪਾਰ ਅਤੇ ਸੰਪਰਕ ਨੂੰ ਲੈ ਕੇ ਪੱਤਰਕਾਰ ਸੰਮੇਲਨ ਵਿਚ ਬੋਲਦੇ ਹੋਏ ਝਾਨਵੁ ਨੇ ਕਿਹਾ ਕਿ ਅਸੀਂ ਕੋਲਕਾਤਾ ਤੋਂ ਲੈ ਕੇ ਕੁਨਮਿੰਗ ਤਕ ਬੁਲੇਟ ਟ੍ਰੇਨ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਨਾਲ ਪੂਰਾ ਏਸ਼ੀਆ ਕਨੈਕਟਡ ਹੋ ਜਾਵੇਗਾ।
Bullet Train
ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜੇਕਰ ਰੇਲ ਲਿੰਕ ਅਸਲ ਵਿਚ ਹੋ ਜਾਂਦਾ ਹੈ ਤਾਂ ਕੁਨਮਿੰਗ ਤੋਂ ਕੋਲਕਾਤਾ ਕਰੀਬ 2000 ਕਿਲੋਮੀਟਰ ਦੀ ਦੂਰੀ 'ਤੇ ਪਹੁੰਚਣ ਵਿਚ ਮਹਿਜ਼ ਦੋ ਘੰਟਿਆਂ ਦਾ ਸਮਾਂ ਲੱਗੇਗਾ। ਇਹ ਦੋਵੇਂ ਥਾਵਾਂ ਵਿਚਕਾਰ ਜਹਾਜ਼ ਰਾਹੀਂ ਲੱਗਣ ਵਾਲੇ ਸਮੇਂ ਤੋਂ ਵੀ ਘੱਟ ਹੋਵੇਗਾ। ਚੀਨ ਦੇ ਵਣਜ ਦੂਤ ਮਾ ਝਾਨਵੁ ਨੇ ਕੋਲਕਾਤਾ ਵਿਚ ਇਸ ਦੇ ਸੰਕੇਤ ਦਿਤੇ। ਹਾਲਾਂਕਿ ਚੀਨ ਦੇ ਰਾਜਨਾਇਕ ਨੇ ਰੂਟ ਦੇ ਬਾਰੇ ਵਿਚ ਕੁੱਝ ਵੀ ਜ਼ਿਕਰ ਨਹੀਂ ਕੀਤਾ ਕਿ ਇਹ ਪ੍ਰਸਤਾਵਤ ਬੰਗਲਾਦੇਸ਼-ਚੀਨ, ਇੰਡੀਆ-ਮਿਆਂਮਾਰ (ਬੀਸੀਆਈਐਮ) ਇਕੋਨਾਮਿਕ ਕਾਰੀਡੋਰ ਨੂੰ ਫਾਲੋ ਕਰੇਗਾ।
An idea was proposed by scholars at a conference last week on having a bullet train going from Kunming in China to Kolkata via Dhaka&Myanmar. It'll shorten distance b/w Kolkata&some parts in China. It's a great idea in my opinion: Chinese Consul General in Kolkata Ma Zhanwu(12.9) pic.twitter.com/YuKTDEWVve
— ANI (@ANI) September 13, 2018
ਜੋ ਮਿਆਂਮਾਰ ਦੇ ਮੰਡਾਲਿਆ, ਬੰਗਲਾਦੇਸ਼ ਦੇ ਚਿਤਗੋਂਗ ਅਤੇ ਢਾਕਾ ਤੋਂ ਹੋ ਕੇ ਕੋਲਕਾਤਾ ਤਕ ਪਹੁੰਚਣ ਦੀ ਯੋਜਨਾ ਹੈ। ਝਾਨਵੁ ਨੇ ਭਾਰਤ ਨੂੰ ਇਕ ਉਭਰਦੀ ਹੋਈ ਅਰਥਵਿਵਸਥਾ ਕਰਾਰ ਦਿਤਾ ਅਤੇ ਕਿਹਾ ਕਿ ਚੀਨ ਅਪਣੇ ਗੁਆਂਢੀ ਦੇ ਨਾਲ ਚੰਗੇ ਮਜ਼ਬੂਤ ਸਬੰਧ ਚਾਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੁਪਏ ਦੇ ਡਿਗਦੇ ਮੁੱਲ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਕਾਫ਼ੀ ਮਹੱਤਵਪੂਰਨ ਹੈ। ਦਸ ਦਈਏ ਕਿ ਚੀਨ ਦੇ ਯੂਨਾਨ ਸੂਬੇ ਵਿਚ ਪੈਂਦੇ ਕੁਨਮਿੰਗ ਦੇਸ਼ ਦਾ ਟਰਾਂਸਪੋਰਟ ਹੱਬ ਮੰਨਿਆ ਜਾਂਦਾ ਹੈ।
Train Route
ਚੀਨੀ ਵਣਜ ਦੂਤ ਨੇ ਕਿਹਾ ਕਿ ਜੇਕਰ ਇਹ ਯੋਜਨਾ ਅਮਲ ਵਿਚ ਆ ਜਾਂਦੀ ਹੈ ਤਾਂ ਇਹ ਦੋਵੇਂ ਦੇਸ਼ਾਂ ਦੇ ਵਿਚਕਾਰ ਨਾ ਸਿਰਫ਼ ਸੰਪਰਕ, ਬਲਕਿ ਵਪਾਰ ਦੇ ਖੇਤਰ ਵਿਚ ਵੀ ਵੱਡਾ ਕਦਮ ਹੋਵੇਗਾ। ਉਨ੍ਹਾਂ ਦਸਿਆ ਕਿ ਪਿਛਲੇ ਹਫ਼ਤੇ ਇਕ ਮੀਟਿੰਗ ਦੌਰਾਨ ਮਾਹਰਾਂ ਨੇ ਇਸ ਸਬੰਧ ਵਿਚ ਸੁਝਾਅ ਦਿਤੇ ਸਨ ਅਤੇ ਆਉਣ ਵਾਲੇ ਦਹਾਕਿਆਂ ਵਿਚ ਇਹ ਯੋਜਨਾ ਅਮਲ ਵਿਚ ਆ ਸਕਦੀ ਹੈ। ਮਾ ਨੇ ਇਨ੍ਹਾਂ ਗੱਲਾਂ ਨੂੰ ਖਾਰਜ ਕੀਤਾ ਕਿ ਇਸ ਯੋਜਨਾ ਦੇ ਜ਼ਰੀਏ ਚੀਨ, ਭਾਰਤ ਤੇ ਗੁਆਂਢੀ ਮੁਲਕਾਂ ਵਿਚ ਪੈਰ ਪਸਾਰਨਾ ਚਾਹੁੰਦਾ ਹੈ।
Chinese Consul General Ma Zhanwu
ਉਨ੍ਹਾਂ ਕਿਹਾ ਕਿ ਇਸ ਨਾਲ ਸਾਰੇ ਦੇਸ਼ਾਂ ਨੂੰ ਲਾਭ ਹੋਵੇਗਾ ਅਤੇ ਇਹ ਸਾਂਝੇ ਹਿੱਤਾਂ ਲਈ ਹੈ। ਉਨ੍ਹਾਂ ਨੇ ਬੰਗਲਾਦੇਸ਼-ਚੀਨ-ਭਾਰਤ-ਮਿਆਂਮਾਰ (ਬੀਸੀਆਈਐਮ) ਕਾਰੀਡੋਰ ਦੇ ਜ਼ਰੀਏ ਵਪਾਰਕ ਸਬੰਧਾਂ ਨੂੰ ਮਜ਼ਬੂਤ ਬਣਾਉਣ 'ਤੇ ਵੀ ਜ਼ੋਰ ਦਿਤਾ।