
ਕੈਨੇਡਾ ਵਿਚ ਭਾਰਤੀ ਮੂਲ ਦੇ ਸਿੱਖ ਸੰਸਦ ਮੈਂਬਰ ਜਗਮੀਤ ਸਿੰਘ ਨੂੰ ਇਕ ਸੰਸਦ ਮੈਂਬਰ ਨੂੰ ਨਸਲਵਾਦੀ ਕਹਿਣਾ ਭਾਰੀ ਪੈ ਗਿਆ।
ਕੈਨੇਡਾ ਵਿਚ ਭਾਰਤੀ ਮੂਲ ਦੇ ਸਿੱਖ ਸੰਸਦ ਮੈਂਬਰ ਜਗਮੀਤ ਸਿੰਘ ਨੂੰ ਇਕ ਸੰਸਦ ਮੈਂਬਰ ਨੂੰ ਨਸਲਵਾਦੀ ਕਹਿਣਾ ਭਾਰੀ ਪੈ ਗਿਆ। ਉਨ੍ਹਾਂ ਨੂੰ ਤੁਰੰਤ ਹੀ ਕੈਨੇਡਾ ਦੇ ਹਾਊਸ ਆਫ ਕਾਮਨਸ ਵਿਚੋਂ ਬਾਹਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਨੇ ਇਹ ਟਿਪਣੀ ਕੈਨੇਡਾ ਦੀ ਸੰਸਦ ਦੀ ਕਾਰਵਾਈ ਦੇ ਦੌਰਾਨ ਕੀਤੀ ਸੀ। ਸੰਸਦ ਵਿਚ ਜਗਮੀਤ ਸਿੰਘ ਦੀ ਟਿੱਪਣੀ ਤੋਂ ਬਾਅਦ ਭਾਰੀ ਵਬਾਲ ਖੜ੍ਹਾ ਹੋ ਗਿਆ।
Jagmeet Singh Member of Parliament
ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਦੀ ਬੇਨਤੀ 'ਤੇ ਸਪੀਕਰ ਐਂਥਨੀ ਰੋਟਾ ਨੇ ਜਗਮੀਤ ਸਿੰਘ ਨੂੰ ਇਕ ਰਾਸ਼ਟਰੀ ਪਾਰਟੀ ਦੇ ਸੰਸਦ ਮੈਂਬਰ' ਤੇ ਅਪਮਾਨਜਨਕ ਟਿੱਪਣੀ ਕਰਨ ਦੇ ਦੋਸ਼ 'ਚ ਬਾਕੀ ਦਿਨ ਲਈ ਸਦਨ ਵਿਚੋਂ ਬਾਹਰ ਕਰ ਦਿੱਤਾ। ਉੱਧਰ ਇਕ ਨਿਊਯ ਚੈਨਲ ਦੀ ਰਿਪੋਰਟ ਅਨੁਸਾਰ, ਨਿਊ ਡੈਮੋਕਰੇਟਿਕ ਪਾਰਟੀ ਦੇ ਨੇਤਾ ਨੇ ਕਿਹਾ
Jagmeet Singh
ਕਿ ਬਲਾਕ ਕਯੁਬੇਕ ਹਾਊਸ ਦੇ ਨੇਤਾ ਏਲੇਨ ਥੇਰਿਅਨ ਨੂੰ ਨਸਲਵਾਦੀ ਕਹਿਣ ਤੇ ਹਾਊਸ ਆਫ਼ ਕਾਮਨਸ ਤੋਂ ਬਾਹਰ ਕੱਡੇ ਜਾਣ ਤੋਂ ਬਾਅਦ ਵੀ ਉਹ ਆਪਣੀ ਗੱਲ ਤੇ ਕਾਇਮ ਹੈ। ਖਬਰ ਦੇ ਅਨੁਸਾਰ, ਸਿੰਘ ਨੇ ਰਾਇਲ ਕੈਨੇਡੀਅਨ ਮਾਊਂਡੇਟ ਪੁਲਿਸ ਵਿਚ ਸੰਸਥਾਗਤ ਨਸਲਵਾਦ ਦੇ ਖਿਲਾਫ ਪ੍ਰਸਤਾਵ ਨੂੰ ਜਰੂਰੀ ਮਨਜ਼ੂਰੀ ਦੇਣ ਨੂੰ ਥੇਰੀਅਨ ਦੇ ਇਨਕਾਰ ਤੋਂ ਬਾਅਦ ਉਸ ਦੇ ਖਿਲਾਫ ਇਹ ਟਿੱਪਣੀ ਕੀਤੀ।
jagmeet singh
ਜਗਮੀਤ ਸਿੰਘ ਨੇ ਬੁੱਧਵਾਰ ਨੂੰ ਹੋਈ ਇਸ ਘਟਨਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਨਸਲਵਾਦ ਦੇ ਮਾਮਲੇ ਨੂੰ ਲੈ ਕੇ ਆਪਣੀ ਗੱਲ ਤੇ ਅੜਿਆ ਰਹੁੰਗਾ। ਮੈਨੂੰ ਨਹੀਂ ਲੱਗਦਾ ਕਿ ਅਜਿਹੇ ਲੋਕਾਂ ਦੇ ਨਾਮ ਦੱਸਣ ਨਾਲ ਮੈਂਨੂੰ ਕੋਈ ਫਾਇਦਾ ਹੋਵੇਗਾ। ਮੈਂ ਉਸ ਸਮੇਂ ਨਰਾਜ਼ ਸੀ ਅਤੇ ਮੈਂ ਹਾਲੇ ਵੀ ਆਪਣੀ ਗੱਲ ਤੇ ਅੜਿਆ ਹੋਇਆ ਹਾਂ।
Jagmeet Singh
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।