
ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ, ਜੋ ਮਾਨਵਤਾ ਦੀ ਰੁਸ਼ਨਾਈ ਦਾ ਪ੍ਰਤੀਕ ਬਣੇਗਾ : ਟਰੰਪ
ਵਾਸ਼ਿੰਗਟਨ, ਡੀ. ਸੀ (ਗਿੱਲ): ਡੋਨਾਲਡ ਟਰੰਪ ਵਲੋਂ ਇਸ ਸਾਲ ਦੀਵਾਲੀ ਵ੍ਹਾਈਟ ਹਾਊਸ ਵਿਚ ਮਨਾਈ ਗਈ ਜਿਸ ਵਿਚ ਅੰਬੈਸੀ ਵਲੋਂ ਸ਼ਿਕਾਗੋ ਦੇ ਕਾਊਂਸਲਰ ਜਨਰਲ ਨੂੰ ਸ਼ਮੂਲੀਅਤ ਕਰਵਾਈ ਗਈ। ਭਾਵੇਂ ਟਰੰਪ ਵਲੋਂ ਦੀਪਕ ਜਲਾ ਕੇ ਦੀਵਾਲੀ ਦਾ ਆਗਾਜ਼ ਕੀਤਾ ਅਤੇ ਸੰਦੇਸ਼ ਜਾਰੀ ਕੀਤਾ ਗਿਆ।
Donald trump
ਉਨ੍ਹਾਂ ਕਿਹਾ,''ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ, ਜੋ ਮਾਨਵਤਾ ਦੀ ਰੁਸ਼ਨਾਈ ਦਾ ਪ੍ਰਤੀਕ ਬਣੇਗਾ।'' ਅਫ਼ਸੋਸ ਇਹ ਰਿਹਾ ਕਿ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਰਿਪਬਲਿਕਨ ਜੋ ਵੱਡੇ-ਵੱਡੇ ਦਾਅਵੇ ਕਰਦੇ ਥੱਕਦੇ ਨਹੀਂ ਸਨ, ਉਹ ਇਸ ਸਮਾਗਮ ਵਿਚੋਂ ਗ਼ੈਰ ਹਾਜ਼ਰ ਰਹੇ ਜਿਸ ਦੀ ਚਰਚਾ ਸਿੱਖ ਕਮਿਊਨਿਟੀ ਵਿਚ ਬਹੁਤ ਚਲ ਰਹੀ ਹੈ ਕਿ ਜੋ ਵਿਅਕਤੀ ਹਮੇਸ਼ਾ 'ਸਿੰਗਲ ਪਗੜੀ' ਦਾ ਮਾਣ ਕਰ ਕੇ ਵ੍ਹਾਈਟ ਹਾਊਸ ਦੀਆਂ ਬਰੂਹਾਂ ਤੇ ਜਾਂਦੇ ਸਨ, ਅੱਜ ਦੀ ਦੀਵਾਲੀ ਮੌਕੇ ਕਿਧਰੇ ਨਜ਼ਰ ਨਹੀਂ ਆਏ
White House
। ਜੋ ਸਿੱਖ ਕਮਿਊਨਿਟੀ ਲਈ ਨਮੋਸ਼ੀ ਹੀ ਨਹੀਂ, ਸਗੋਂ ਹੇਠੀ ਵਾਲੀ ਗੱਲ ਹੈ ਕਿਉਂਕਿ ਕਮਿਊਨਿਟੀ ਨੂੰ ਲੋੜ ਹੈ ਮਜ਼ਬੂਤ ਅਤੇ ਇਕੱਠਿਆਂ ਹੋ ਕੇ ਵਿਚਰਨ ਦੀ, ਜਿਸ ਲਈ 'ਸਿੰਗਲ ਪਗੜੀ' ਵਾਲਾ ਸੰਕਲਪ ਫ਼ੇਲ੍ਹ ਨਜ਼ਰ ਆਇਆ ਹੈ। ਇਸ ਲਈ ਭਵਿੱਖ ਵਿਚ ਸਿੱਖਾਂ ਨੂੰ ਇਕਜੁਟ ਹੋ ਕੇ ਵਿਚਰਨ ਦੀ ਲੋੜ 'ਤੇ ਜ਼ੋਰ ਦੇਣਾ ਚਾਹੀਦਾ ਹੈ। ਟਰੰਪ ਨੇ ਸਿਖਾ ਦਿਤਾ ਹੈ ਕਿ ਰਿਪਬਲਿਕਨ ਸਿੱਖ ਨਾ-ਮਾਤਰ ਹਨ। ਇਨ੍ਹਾਂ ਦੀ ਸ਼ਮੂਲੀਅਤ ਦੀ ਲੋੜ ਨਹੀਂ ਹੈ। ਸੋ ਇਸ ਨੂੰ ਸਮਝਣ ਤੇ ਵਿਚਾਰਨ ਦੀ ਲੋੜ ਹੈ।