
ਅਮਰੀਕੀ ਰਾਸ਼ਟਰਪਤੀ ਡੋਨਲਡ ਟ੍ਰੰਪ ਦਾ ਕਹਿਣਾ ਹੈ ਕਿ ਸਾਊਦੀ ਅਰਬ ਦੇ ਗੁੰਮਸ਼ੁਦਾ ਪੱਤਰਕਾਰ ਜਮਾਲ ਖ਼ਗੋਸ਼ੀ ਮਰ ਗਏ ਹਨ.........
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟ੍ਰੰਪ ਦਾ ਕਹਿਣਾ ਹੈ ਕਿ ਸਾਊਦੀ ਅਰਬ ਦੇ ਗੁੰਮਸ਼ੁਦਾ ਪੱਤਰਕਾਰ ਜਮਾਲ ਖ਼ਗੋਸ਼ੀ ਮਰ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਚ ਸਾਊਦੀ ਅਰਬ ਦਾ ਹੱਥ ਹੋਣ 'ਤੇ 'ਬੇਹੱਦ ਗੰਭੀਰ' ਨਤੀਜਿਆਂ ਦੀ ਚੇਤਾਵਨੀ ਵੀ ਦਿਤੀ ਹੈ। ਟ੍ਰੰਪ ਦਾ ਇਹ ਬਿਆਨ ਸਾਊਦੀ ਅਰਬ ਅਤੇ ਤੁਰਕੀ ਦੇ ਦੌਰੇ 'ਤੋ ਵਾਪਸ ਆਏ ਵਿਦੇਸ਼ ਮੰਤਰੀ ਮਾਇਕ ਪੋਂਪਿਓ ਦੁਆਰਾ ਜਾਂਚ ਦੀ ਜਾਣਕਾਰੀ ਦੇਣ ਤੋਂ ਬਾਦ ਆਇਆ ਹੈ। ਤੁਰਕੀ ਦੀ ਰਾਜਧਾਨੀ ਇਸਤਾਨਬੁੱਲ ਸਥਿਤ ਸਾਊਦੀ ਅਰਬ ਦੀ ਅੰਬੈਂਸੀ ਵਿਚ ਵੜਨ ਤੋਂ ਬਾਦ ਲਾਪਤਾ ਹੋਏ ਖ਼ਗੋਸ਼ੀ ਦੇ ਸਬੰਧ ਵਿਚ ਸ਼ੱਕ ਹੈ ਕਿ ਅੰਬੈਂਸੀ ਅੰਦਰ ਹੀ ਉਨ੍ਹਾਂ ਦੀ ਹੱਤਿਆ ਕਰ ਦਿਤੀ ਗਈ ਹੈ।
ਇਸ ਘਟਨਾ ਤੋਂ ਬਾਦ ਵਿਸ਼ਵ ਭਰ ਵਿਚ ਅਤੇ ਉਸ ਤੋਂ ਵੀ ਜ਼ਿਆਦਾ ਅਮੀਰਕਾ ਵਿਚ ਰੋਸ ਹੈ। ਖ਼ਗੋਸ਼ੀ ਅਮਰੀਕਾ ਦਾ ਸਥਾਈ ਨਿਵਾਸੀ ਸੀ ਅਤੇ ਵਾਸ਼ਿੰਗਟਨ ਪੋਸਟ ਅਖ਼ਬਾਰ ਲਈ ਕੰਮ ਕਰਦਾ ਸੀ। ਇਹ ਅਭਿਆਨ ਰੈਲੀ ਲਈ ਮੋਂਟਾਨਾ ਰਵਾਨਾ ਹੋਣ ਦੌਰਾਨ ਉਨ੍ਹਾਂ ਜੁਆਇੰਟ ਫੋਰਸ ਬੇਸ ਐਂਡਿਊਰਜ਼ ਵਿਚ ਪੱਤਰਕਾਰਾਂ ਨੂੰ ਕਿਹਾ, ਮੈਨੂੰ ਨਿਸ਼ਚਿਤ ਤੌਰ 'ਤੇ ਅਜਿਹਾ ਲਗਦਾ ਹੈ। ਇਹ ਬੇਹੱਦ ਦੁਖ਼ ਵਾਲੀ ਗੱਲ ਹੈ। ਇਹ ਪਹਿਲੀ ਵਾਰ ਹੈ ਜਦ ਅਮਰੀਕਾ ਨੇ ਖ਼ਗੋਸ਼ੀ ਦੀ ਮੌਤ ਦੇ ਸਬੰਧ ਵਿਚ ਕੁਝ ਸਵੀਕਾਰ ਕੀਤਾ ਹੈ।
ਟ੍ਰੰਪ ਨੇ ਕਿਹਾ, ਮੈਂ ਕੁਝ ਜਾਂਚਾਂ ਅਤੇ ਨਤੀਜਿਆਂ ਦਾ ਇੰਤਜਾਰ ਕਰ ਰਿਹਾ ਹਾਂ। ਸਾਡੇ ਕੋਲ ਬਹੁਤ ਜਲਦ ਨਤੀਜੇ ਹੋਣਗੇ ਅਤੇ ਮੈਨੂੰ ਲਗਦਾ ਹੈ ਕਿ ਮੈਂ ਬਿਆਨ ਦੇਣ ਵਾਲਾ ਹਾਂ ਅਤੇ ਬਹੁਤ ਸਖ਼ਤ ਬਿਆਨ ਦੇਣ ਵਾਲਾ ਹਾਂ। ਪਰ ਅਸੀਂ ਤਿੰਨ ਅਲੱਗ-ਅਲੱਗ ਜਾਂਚਾਂ ਦਾ ਇੰਤਜਾਰ ਕਰ ਰਹੇ ਹਾਂ ਅਤੇ ਸਾਨੂੰ ਬਹੁਤ ਜਲਦ ਉਸਦੀ ਤੈਅ ਤਕ ਪਹੁੰਚਣ ਵਿਚ ਕਾਮਯਾਬ ਹੋ ਜਾਵਾਂਗੇ। (ਪੀ.ਟੀ.ਆਈ)