
ਪਾਕਿਸਤਾਨ ਵਿਚ ਪਹਿਲੀ ਵਾਰ ਉਸ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਮੁਰਦਾਬਾਦ ਦੇ ਨਾਅਰੇ ਲੱਗੇ ਹਨ। ਇਹ ਨਾਅਰੇ ਨਵਾਜ਼ ਸ਼ਰੀਫ਼ ਦੀ ਪਾਰਟੀ ਪੀਐਮਐਲ...
ਇਸਲਾਮਾਬਾਦ: ਪਾਕਿਸਤਾਨ ਵਿਚ ਪਹਿਲੀ ਵਾਰ ਉਸ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਮੁਰਦਾਬਾਦ ਦੇ ਨਾਅਰੇ ਲੱਗੇ ਹਨ। ਇਹ ਨਾਅਰੇ ਨਵਾਜ਼ ਸ਼ਰੀਫ਼ ਦੀ ਪਾਰਟੀ ਪੀਐਮਐਲ ਨਵਾਜ਼ ਦੇ ਸਮਰਥਕਾਂ ਨੇ ਲਗਾਏ ਹਨ। ਸਭ ਤੋਂ ਵੱਡੀ ਇਹ ਗੱਲ ਇਹ ਹੈ ਕਿ ਇਸਲਾਮਾਬਾਦ ਹਾਈ ਕੋਰਟ ਦੇ ਜੱਜ ਸ਼ੌਕਤ ਸਿੱਦੀਕੀ ਨੇ ਦੋਸ਼ ਲਗਾਇਆ ਹੈ ਕਿ ਆਈਐਸਆਹੀ ਜੂਡੀਸ਼ਰੀ ਦੇ ਮਾਮਲੇ ਵਿਚ ਦਖ਼ਲ ਦੇ ਰਹੀ ਹੈ।
Protest Pakistanਹਾਈਕੋਰਟ ਦੇ ਜੱਜ ਸਿੱਦੀਕੀ ਨੇ ਦੋਸ਼ ਲਗਾਇਆ ਕਿ ਆਈਐਸਆਈ ਜੂਡੀਸ਼ਰੀ ਦੇ ਮਾਮਲੇ ਵਿਚ ਦਖ਼ਲ ਦੇ ਰਹੀ ਹੈ। ਹਾਈਕੋਰਟ ਦੇ ਜੱਜ ਸਿੱਦੀਕੀ ਨੇ ਇਹ ਦੋਸ਼ ਬਾਰ ਕਾਊਂਸਲ ਨੂੰ ਅਡਰੈੱਸ ਕਰਦੇ ਹੋਏ ਲਗਾਏ ਹਨ। ਇਸ ਮਾਮਲੇ ਵਿਚ ਪਾਕਿਸਤਾਨੀ ਫ਼ੌਜ ਨੇ ਸ਼ੌਕਤ ਸਿੱਦੀਕੀ ਦੇ ਇਸ ਬਿਆਨ ਨੂੰ ਲੈ ਕੇ ਡੂੰਘਾ ਇਤਰਾਜ਼ ਜਤਾÎਇਆ ਹੈ ਅਤੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਵਿਰੁਧ ਜਾਂਚ ਬਿਠਾਈ ਜਾਵੇ।
Protest Pakistanਤੁਹਾਨੂੰ ਦਸ ਦਈਏ ਕਿ ਪਾਕਿਸਤਾਨ ਵਿਚ 25 ਜੁਲਾਈ ਨੂੰ ਚੋਣਾਂ ਹੋਣੀਆਂ ਹਨ ਅਤੇ ਉਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਨਵਾਜ਼ ਸ਼ਰੀਫ਼ ਨੂੰ 11 ਸਾਲ ਦੀ ਸਜ਼ਾ ਹੋਈ ਹੈ। ਉਨ੍ਹਾਂ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਆਰਮੀ ਅਤੇ ਆਈਐਸਆਈ ਨੇ ਅਪਣੇ ਪ੍ਰਭਾਵ ਦੀ ਵਰਤੋਂ ਕਰ ਕੇ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਬੇਟੀ ਅਤੇ ਉਨ੍ਹਾਂ ਦੇ ਜਵਾਈ ਨੂੰ ਜੇਲ੍ਹ ਭਿਜਵਾਇਆ ਹੈ।
Nawaz sharif and Mariamਦਸ ਦਈਏ ਕਿ ਇਕ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਵਿਚ ਕੈਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਆਦਿਆਲਾ ਜੇਲ੍ਹ ਤੋਂ ਰੈਸਟ ਹਾਊਸ ਵਿਚ ਜਾਣ ਦੇ ਇਛੁਕ ਨਹੀਂ ਹਨ ਕਿਉਂਕਿ ਉਥੇ ਹਾਈ ਪ੍ਰੋਫਾਈਲ ਕੈਦੀਆਂ ਲਈ ਜ਼ਰੂਰੀ ਉਚਿਤ ਸੁਰੱਖਿਆ ਇੰਤਜ਼ਾਮਾਂ ਦੀ ਕਮੀ ਹੈ।
Nawazਡਾਨ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਤਾ-ਪੁੱਤਰੀ ਨੂੰ ਰੈਸਟ ਹਾਊਸ ਨਹੀਂ ਭੇਜਿਆ ਜਾ ਸਕਦਾ ਹੈ, ਇਸ ਦਾ ਇਕ ਵੱਡਾ ਸੰਕੇਤ ਇਹ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਬੇਟੀ ਦੀ ਸਮੁੱਚੀ ਸੁਰੱਖਿਆ ਯਕੀਨੀ ਕਰਨ ਲਈ ਕੁੱਝ ਬੇਹੱਦ ਖ਼ਤਰਨਾਕ ਕੈਦੀਆਂ ਨੂੰ ਸੂਬੇ ਵਿਚ ਕਿਤੇ ਹੋਰ ਜਗ੍ਹਾ ਭੇਜਿਆ ਜਾ ਰਿਹਾ ਹੈ ਤਾਂ ਜੋ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਬੇਟੀ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਾ ਹੋ ਸਕੇ।