ਕਰੋਨਾ ਵਾਇਰਸ ਤੋਂ ਅੱਕੇ ਹੋਏ ਟਰੰਪ ਨੇ ਕਰ ਦਿੱਤਾ ਵੱਡਾ ਐਲਾਨ, ਹੁਣ ਪਵੇਗਾ ਪੰਗਾ… ਦੇਖੋ ਪੂਰੀ ਖ਼ਬਰ
Published : Apr 21, 2020, 11:35 am IST
Updated : Apr 21, 2020, 12:04 pm IST
SHARE ARTICLE
Donald Trump America
Donald Trump America

ਕੋਰੋਨਾ ਵਾਇਰਸ ਕਾਰਨ ਖੜ੍ਹੇ ਹੋਏ ਅਰਥਵਿਵਸਥਾ ਸੰਕਟ ਨੂੰ ਦੇਖਦੇ ਹੋਏ...

ਅਮਰੀਕਾ: ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਅਮਰੀਕਾ ਨੇ ਇਮੀਗ੍ਰੇਸ਼ਨ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਸਵੇਰੇ ਇਹ ਵੱਡਾ ਐਲਾਨ ਕੀਤਾ ਹੈ। ਅਮਰੀਕਾ ਵਿਚ ਹੁਣ ਅਗਲੇ ਹੁਕਮ ਤਕ ਕਿਸੇ ਵੀ ਬਾਹਰੀ ਵਿਅਕਤੀ ਨੂੰ ਅਮਰੀਕਾ ਵਿਚ ਰਹਿਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਡੋਨਾਲਡ ਟਰੰਪ ਨੇ ਇਸ ਵੱਡੇ ਫ਼ੈਸਲਾ ਦਾ ਐਲਾਨ ਅਪਣੇ ਟਵਿਟਰ ਅਕਾਉਂਟ ਤੋਂ ਕੀਤਾ। 

Donald Trump Tweet Donald Trump Tweet

ਕੋਰੋਨਾ ਵਾਇਰਸ ਕਾਰਨ ਖੜ੍ਹੇ ਹੋਏ ਅਰਥਵਿਵਸਥਾ ਸੰਕਟ ਨੂੰ ਦੇਖਦੇ ਹੋਏ ਡੋਨਾਲਡ ਟਰੰਪ ਨੇ ਇਹ ਫ਼ੈਸਲਾ ਲਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਸਵੇਰੇ ਟਵੀਟ ਕਰ ਕੇ ਐਲਾਨ ਕੀਤਾ ਕਿ ਅਦਿੱਖ ਦੁਸ਼ਮਣ ਦੇ ਹਮਲੇ ਕਾਰਨ ਜੋ ਸਥਿਤੀ ਪੈਦਾ ਹੋਈ ਹੈ ਉਸ ਵਿਚ ਉਹਨਾਂ ਨੂੰ ਮਹਾਨ ਅਮਰੀਕੀ ਨਾਗਰਿਕਾਂ ਦੀ ਨੌਕਰੀ ਨੂੰ ਬਚਾਉਣਾ ਪਵੇਗਾ।

Nurse Nurse

ਇਸ ਨੂੰ ਦੇਖਦੇ ਹੋਏ ਉਹ ਇਕ ਆਰਡਰ ਤੇ ਦਸਤਖ਼ਤ ਕਰ ਰਹੇ ਹਨ ਜੋ ਅਮਰੀਕਾ ਵਿਚ ਬਾਹਰੀ ਲੋਕਾਂ ਦੇ ਰਹਿਣ ਤੇ ਰੋਕ ਲਗਾ ਦੇਵੇਗਾ। ਸਾਫ ਹੈ ਕਿ ਹੁਣ ਅਗਲੇ ਹੁਕਮ ਤਕ ਕੋਈ ਵੀ ਵਿਦੇਸ਼ੀ ਨਾਗਰਿਕ ਅਮਰੀਕਾ ਦਾ ਨਾਗਰਿਕ ਨਹੀਂ ਬਣ ਸਕੇਗਾ ਅਤੇ ਨਾ ਹੀ ਇਸ ਦੇ ਲਈ ਅਪਲਾਈ ਕਰ ਸਕੇਗਾ। ਦੁਨੀਆਭਰ ਤੋਂ ਲੋਕ ਅਮਰੀਕਾ ਵਿਚ ਨੌਕਰੀ ਅਤੇ ਬਿਜ਼ਨੈਸ ਲਈ ਜਾਂਦੇ ਹਨ ਜੋ ਕਿ ਕੁੱਝ ਸਮੇਂ ਬਾਅਦ ਉੱਥੇ ਹੀ ਸਿਟੀਜਨਸ਼ਿਪ ਲਈ ਅਪਲਾਈ ਕਰਦੇ ਹਨ।

Corona VirusCorona Virus

ਲਾਤੀਨੀ ਅਮਰੀਕਾ, ਯੂਰੋਪ ਤੋਂ ਵੱਡੀ ਗਿਣਤੀ ਵਿਚ ਲੋਕ ਅਮਰੀਕਾ ਜਾਂਦੇ ਹਨ। ਇਸ ਤੋਂ ਇਲਾਵਾ ਭਾਰਤ ਸਮੇਤ ਹੋਰ ਏਸ਼ਿਆਈ ਦੇਸ਼ਾਂ ਵਿਚ ਵੀ ਇਹਨਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਪਰ ਡੋਨਾਲਡ ਟਰੰਪ ਨੇ ਹੁਣ ਕਿਸੇ ਵੀ ਤਰ੍ਹਾਂ ਦੇ ਇਮੀਗ੍ਰੇਸ਼ਨ ਤੇ ਰੋਕ ਲਗਾ ਦਿੱਤੀ ਹੈ ਹਾਲਾਂਕਿ ਇਹ ਰੋਕ ਅਜੇ ਅਸਥਾਈ ਰੂਪ ਤੋਂ ਲਗਾਈ ਗਈ ਹੈ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਹੁਣ ਤਕ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

Coronavirus donald trump warns china on virus experts in wuhanDonald Trump 

ਪਿਛਲੇ ਕਰੀਬ ਦੋ ਮਹੀਨਿਆਂ ਵਿਚ ਅਮਰੀਕਾ ਵਿਚ 1 ਕਰੋੜ ਤੋਂ ਵਧ ਲੋਕ ਅਪਣੀ ਨੌਕਰੀ ਗੁਆ ਚੁੱਕੇ ਹਨ ਅਤੇ ਬੇਰੁਜ਼ਗਾਰ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਲਈ ਅਪਲਾਈ ਕਰ ਚੁੱਕੇ ਹਨ। ਇਸ ਤੋਂ ਇਲਾਵਾ ਅਮਰੀਕੀ ਬਿਜ਼ਨੈਸ ਤੇ ਵੀ ਵੱਡਾ ਸੰਕਟ ਆਇਆ ਹੈ। ਇਹੀ ਕਾਰਨ ਹੈ ਕਿ ਡੋਨਾਲਡ ਟਰੰਪ ਇਹ ਫ਼ੈਸਲਾ ਲੈਣ ਤੇ ਮਜ਼ਬੂਰ ਹੋਏ ਹਨ। ਦਸ ਦਈਏ ਕਿ ਇਸ ਸਾਲ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵੀ ਹੋਣੀਆਂ ਹਨ ਅਜਿਹੇ ਵਿਚ ਡੋਨਾਲਡ ਟਰੰਪ ਇਕ ਵਾਰ ਫਿਰ ਅਪਣੇ ਅਮਰੀਕਾ ਫਰਸਟ ਦੇ ਨਾਅਰੇ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: United States, Alabama

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement