
ਹਜ਼ਾਰਾਂ ਭਾਰਤੀਆਂ ‘ਤੇ ਹੋਵੇਗਾ ਫੈਸਲੇ ਦਾ ਅਸਰ
ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਨੇ 60 ਦਿਨਾਂ ਲਈ ਇਮੀਗ੍ਰੇਸ਼ਨ ਨੂੰ ਰੋਕਣ ਦਾ ਫੈਸਲਾ ਲਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਸਵੇਰੇ ਇਹ ਵੱਡਾ ਐਲਾਨ ਕੀਤਾ ਹੈ। ਅਮਰੀਕਾ ਵਿਚ ਹੁਣ ਅਗਲੇ 60 ਦਿਨਾਂ ਤੱਕ ਕਿਸੇ ਵੀ ਬਾਹਰੀ ਵਿਅਕਤੀ ਨੂੰ ਵਸਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Photo
ਕੋਰੋਨਾ ਵਾਇਰਸ ਕਾਰਨ ਅਰਥ ਵਿਵਸਥਾ ਲਈ ਪੈਦਾ ਹੋਏ ਸੰਕਟ ਨੂੰ ਦੇਖਦੇ ਹੋਏ ਟਰੰਪ ਨੇ ਇਹ ਫੈਸਲਾ ਲਿਆ ਹੈ। ਨਿਊਜ਼ ਏਜੰਸੀ ਮੁਤਾਬਕ, ਟਰੰਪ ਨੇ ਕਿਹਾ, ‘ਮੈਂ ਸੰਯੁਕਤ ਰਾਜ ਅਮਰੀਕਾ ਵਿਚ ਇੰਮੀਗ੍ਰੇਸ਼ਨ ‘ਤੇ ਅਸਥਾਈ ਰੋਕ ਲਗਾਵਾਂਗਾ। ਇਹ ਰੋਕ 60 ਦਿਨਾਂ ਲਈ ਜਾਰੀ ਰਹੇਗੀ।
File Photo
ਇਸ ਤੋਂ ਬਾਅਦ ਉਸ ਸਮੇਂ ਦੀ ਆਰਥਿਕ ਸਥਿਤੀਆਂ ਦੇ ਅਧਾਰ ‘ਤੇ ਕਿਸੇ ਵੀ ਵਿਸਥਾਰ ਜਾਂ ਸੋਧ ਦੀ ਲੋੜ ਦਾ ਮੁਲਾਂਕਣ ਕੀਤਾ ਜਾਵੇਗਾ’। ਦੱਸ ਦਈਏ ਕਿ ਅਮਰੀਕਾ ਵਿਚ ਕਰੀਬ 45 ਹਜ਼ਾਰ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਦੇ ਚਲਦੇ ਹੋ ਚੁੱਕੀ ਹੈ।
Photo
ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਮੰਗਲਵਾਰ ਸਵੇਰੇ ਟਵੀਟ ਕੀਤਾ ਸੀ, ‘ਅਦਿੱਖ ਦੁਸ਼ਮਣ ਦੇ ਹਮਲੇ ਨਾਲ ਜੋ ਸਥਿਤੀ ਪੈਦਾ ਹੋਈ ਹੈ, ਉਸ ਵਿਚ ਅਸੀਂ ਅਪਣੇ ਮਹਾਨ ਅਮਰੀਕੀ ਨਾਗਰਿਕਾਂ ਦੀ ਨੌਕਰੀ ਬਚਾ ਕੇ ਰੱਖਣੀ ਹੈ। ਇਸ ਨੂੰ ਦੇਖਦੇ ਹੋਏ ਮੈਂ ਇਕ ਆਡਰ ‘ਤੇ ਸਾਈਨ ਕਰ ਰਿਹਾ ਹਾਂ, ਜੋ ਅਮਰੀਕਾ ਵਿਚ ਬਾਹਰੀ ਲੋਕਾਂ ਦੇ ਵਸਣ ‘ਤੇ ਰੋਕ ਲਗਾ ਦੇਵੇਗਾ’।
File Photo
ਅਮਰੀਕੀ ਰਾਸ਼ਟਰਪਤੀ ਦੇ ਇਸ ਫੈਸਲੇ ਤੋਂ ਬਾਅਦ ਦੁਨੀਆ ਦੇ ਦੂਜੇ ਦੇਸ਼ਾਂ ਦੇ ਨਾਲ ਭਾਰਤ ਦੇ ਵੀ ਪ੍ਰਭਾਵਿਤ ਹੋਣ ਦੀ ਉਮੀਦ ਹੈ। ਹਰ ਸਾਲ, ਹਜ਼ਾਰਾਂ ਭਾਰਤੀ ਨੌਕਰੀਆਂ ਦੀ ਭਾਲ ਵਿਚ ਅਮਰੀਕਾ ਦਾ ਰੁਖ ਕਰਦੇ ਹਨ। ਹੁਣ ਉਥੇ ਭਾਰਤੀਆਂ ਦੇ ਨੌਕਰੀ ਕਰਨ ਅਤੇ ਉੱਥੇ ਜਾ ਕੇ ਵਸਣ ਦੇ ਸੁਪਨੇ ‘ਤੇ ਸੰਕਟ ਦੇ ਬੱਦਲ ਛਾ ਗਏ ਹਨ।