UK 'ਚ ਪੜ੍ਹਾਈ ਤੋਂ ਬਾਅਦ ਨੌਕਰੀ ਮਿਲਣੀ ਹੋਵੇਗੀ ਮੁਸ਼ਕਿਲ, ਲਿਆ ਜਾ ਸਕਦਾ ਹੈ ਵੱਡਾ ਫ਼ੈਸਲਾ
Published : Jan 26, 2023, 5:48 pm IST
Updated : Jan 26, 2023, 5:50 pm IST
SHARE ARTICLE
UK
UK

ਭਾਰਤੀ ਮੂਲ ਦੀ ਗ੍ਰਹਿ ਮੰਤਰੀ ਬ੍ਰੇਵਰਮੈਨ ਨੇ ‘ਗ੍ਰੈਜੂਏਟ ਵੀਜ਼ਾ ਰੂਟ’ ‘ਚ ‘ਸੁਧਾਰ’ ਕਰਨ ਦੀ ਯੋਜਨਾ ਤਿਆਰ ਕੀਤੀ ਹੈ।

ਲੰਡਨ - ਬ੍ਰਿਟੇਨ ਵਿਚ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਕੋਲ ਨੌਕਰੀ ਲੱਭਣ ਲਈ 2 ਸਾਲ ਦਾ ਸਮਾਂ ਹੁੰਦਾ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਨੌਕਰੀ ਮਿਲ ਜਾਂਦੀ ਹੈ ਅਤੇ ਉਹ ਬ੍ਰਿਟੇਨ ਵਿਚ ਹੀ ਪੱਕੇ ਹੋ ਜਾਂਦੇ ਹਨ। ਹਾਲਾਂਕਿ ਹੁਣ ਬ੍ਰਿਟੇਨ ਸਟੱਡੀ ਵੀਜ਼ਾ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਜਾ ਰਿਹਾ ਹੈ, ਜਿਸ ਦਾ ਸਭ ਤੋਂ ਜ਼ਿਆਦਾ ਅਸਰ ਭਾਰਤੀ ਵਿਦਿਆਰਥੀਆਂ 'ਤੇ ਪਵੇਗਾ, ਕਿਉਂਕਿ ਕਿ ਹਰ ਸਾਲ ਵੱਡੀ ਗਿਣਤੀ ਵਿਚ ਭਾਰਤੀ ਪੜ੍ਹਾਈ ਕਰਨ ਲਈ ਬ੍ਰਿਟੇਨ ਜਾਂਦੇ ਹਨ।

ਦਰਅਸਲ ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਬ੍ਰਿਟੇਨ ਵਿਚ ਪੜ੍ਹਾਈ ਕਰਨ ਤੋਂ ਬਾਅਦ ਵਿਦਿਆਰਥੀ ਵੀਜ਼ੇ ‘ਤੇ ਵਿਦੇਸ਼ੀ ਵਿਦਿਆਰਥੀਆਂ ਦੇ ਰਹਿਣ ਦੀ ਮਿਆਦ ਵਿਚ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਖ਼ਬਰਾਂ ਅਨੁਸਾਰ, ਇਸ ਕਦਮ ਨਾਲ ਬ੍ਰੇਵਰਮੈਨ ਦਾ ਦੇਸ਼ ਦੇ ਸਿੱਖਿਆ ਵਿਭਾਗ ਨਾਲ ਟਕਰਾਅ ਹੋ ਸਕਦਾ ਹੈ। ਬ੍ਰੇਵਰਮੈਨ ਦੀ ਪ੍ਰਸਤਾਵਿਤ ਸਮੀਖਿਆ ਤਹਿਤ ਨਵੇਂ 'ਗ੍ਰੈਜੂਏਟ ਵੀਜ਼ਾ ਰੂਟ' ਵਿਚ ਕਟੌਤੀ ਦੀ ਉਮੀਦ ਹੈ। ਇਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਬ੍ਰੇਵਰਮੈਨ ਨੇ ‘ਗ੍ਰੈਜੂਏਟ ਵੀਜ਼ਾ ਰੂਟ’ ‘ਚ ‘ਸੁਧਾਰ’ ਕਰਨ ਦੀ ਯੋਜਨਾ ਤਿਆਰ ਕੀਤੀ ਹੈ।

UKUK

ਇਸ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਹੁਨਰਮੰਦ ਨੌਕਰੀ ਪ੍ਰਾਪਤ ਕਰਕੇ ਕੰਮ ਲਈ ਵਰਕ ਵੀਜ਼ਾ ਪ੍ਰਾਪਤ ਕਰਨਾ ਹੋਵੇਗਾ ਜਾਂ 6 ਮਹੀਨਿਆਂ ਬਾਅਦ ਬ੍ਰਿਟੇਨ ਤੋਂ ਜਾਣਾ ਪਵੇਗਾ।ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬ੍ਰਿਟੇਨ ਦਾ ਸਿੱਖਿਆ ਵਿਭਾਗ (ਡੀ.ਐੱਫ.ਈ.) ਇਨ੍ਹਾਂ ਬਦਲਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਇਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਪੜ੍ਹਾਈ ਲਈ ਬ੍ਰਿਟੇਨ ਦੇ ਪ੍ਰਤੀ ਖਿੱਚ ਵਿਚ ਕਮੀ ਆ ਸਕਦੀ ਹੈ।

ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ਓ.ਐੱਨ.ਐੱਸ.) ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਪਿਛਲੇ ਸਾਲ ਵਿਦੇਸ਼ੀ ਵਿਦਿਆਰਥੀਆਂ ਦੇ ਸਭ ਤੋਂ ਵੱਡੇ ਸਮੂਹ ਦੇ ਰੂਪ ਵਿਚ ਭਾਰਤੀਆਂ ਨੇ ਚੀਨੀਆਂ ਨੂੰ ਪਛਾੜ ਦਿੱਤਾ ਸੀ ਅਤੇ ਜੁਲਾਈ 2021 ਵਿੱਚ ਸ਼ੁਰੂ ਕੀਤੇ ਗਏ ਨਵੇਂ 'ਗ੍ਰੈਜੂਏਟ ਵੀਜ਼ਾ ਰੂਟ' 'ਤੇ ਭਾਰਤੀਆਂ ਦਾ ਦਬਦਬਾ ਸੀ, ਜੋ ਦਿੱਤੇ ਗਏ ਵੀਜ਼ਿਆਂ ਦਾ 41 ਫ਼ੀਸਦੀ ਹਿੱਸਾ ਸੀ। 

ਇਹ ਵੀ ਪੜ੍ਹੋ -  ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕਡੰਕਟਰ ਦਾ ਸਨਮਾਨ, ਉੱਤਰਾਖੰਡ ਦੇ CM ਅਤੇ DGP ਨੇ ਦਿੱਤੇ ਪ੍ਰਸ਼ੰਸਾ ਪੱਤਰ 

ਪਿਛਲੇ ਹਫ਼ਤੇ ਪ੍ਰਕਾਸ਼ਿਤ ਹੋਏ ਅੰਕੜੇ ਦਰਸਾਉਂਦੇ ਹਨ ਕਿ ਬ੍ਰਿਟੇਨ ਵਿਚ 6,80,000 ਵਿਦੇਸ਼ੀ ਵਿਦਿਆਰਥੀ ਸਨ। ਸਰਕਾਰ ਦੀ 2019 ਦੀ ਉੱਚ ਸਿੱਖਿਆ ਨੀਤੀ ਵਿੱਚ 2030 ਤੱਕ 6,00,000 ਵਿਦਿਆਰਥੀਆਂ ਦਾ ਟੀਚਾ ਸ਼ਾਮਲ ਸੀ, ਜੋ ਪਿਛਲੇ ਸਾਲ ਹੀ ਪੂਰਾ ਹੋ ਗਿਆ ਸੀ। ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਇਸ ਸਬੰਧ ਵਿਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਇੱਕ ਸਰਕਾਰੀ ਬੁਲਾਰੇ ਨੇ ਕਿਹਾ: "ਸਾਡੀ ਅੰਕ-ਆਧਾਰਿਤ ਪ੍ਰਣਾਲੀ ਬ੍ਰਿਟੇਨ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਣਾਈ ਗਈ ਹੈ, ਜਿਸ ਵਿੱਚ ਬ੍ਰਿਟੇਨ ਵਿਚ ਦੁਨੀਆ ਭਰ ਦੇ ਉੱਚ-ਸ਼੍ਰੇਣੀ ਦੀ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਸ਼ਾਮਲ ਹੈ।"

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement