
ਪਾਕਿਸਤਾਨੀ ਪੰਜਾਬ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਚੌਧਰੀ ਫੈਸਲ ਮੁਸ਼ਤਾਕ ਅਤੇ ਧਾਰਮਿਕ ਮਾਮਲਿਆਂ ਦੇ ਸੰਘੀ ਸਕੱਤਰ ਖਾਲਿਦ ਮਸੂਦ ਚੌਧਰੀ ਨੇ ਕਿਹਾ ਹੈ ....
ਇਸਲਾਮਾਬਾਦ : ਪਾਕਿਸਤਾਨੀ ਪੰਜਾਬ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਚੌਧਰੀ ਫੈਸਲ ਮੁਸ਼ਤਾਕ ਅਤੇ ਧਾਰਮਿਕ ਮਾਮਲਿਆਂ ਦੇ ਸੰਘੀ ਸਕੱਤਰ ਖਾਲਿਦ ਮਸੂਦ ਚੌਧਰੀ ਨੇ ਕਿਹਾ ਹੈ ਕਿ ਸਾਰੇ ਘੱਟ ਗਿਣਤੀ ਪਾਕਿਸਤਾਨ ਵਿਚ ਬਰਾਬਰ ਦੇ ਅਧਿਕਾਰਾਂ ਦਾ ਆਨੰਦ ਲੈਂਦੇ ਹਨ। ਗੁਰਦੁਆਰਾ ਡੇਰਾ ਸਾਹਿਬ ਵਿਚ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਸਬੰਧੀ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੱਥੇ ਸਿੱਖ ਸਮਾਜ ਨੂੰ ਪਾਕਿਸਤਾਨ ਦੇ ਹੋਰ ਭਾਈਚਾਰੇ ਵਾਂਗ ਪੂਰਨ ਅਧਿਕਾਰ ਪ੍ਰਾਪਤ ਹਨ।
Sikh Pakistanਇਸ ਸਮਾਗਮ ਵਿਚ ਈਟੀਪੀਬੀ ਦੇ ਚੇਅਰਮੈਨ ਤਾਹਿਰ ਅਹਿਸਾਨ, ਸਕੱਤਰ ਬੋਰਡ ਮੁਹੰਮਦ ਤਾਰਿਕ ਵਜ਼ੀਰ, ਉਪ ਸਕੱਤਰ ਇਮਰਾਨ ਗੋਂਡਲ, ਸਿੱਖ ਨੇਤਾ ਪ੍ਰੋ: ਕਲਿਆਣ ਸਿੰਘ ਅਤੇ ਵੱਡੀ ਗਿਣਤੀ ਵਿਚ ਸਿੱਖ ਸਮਾਜ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਕੱਤਰ ਨੇ ਕਿਹਾ ਕਿ ਇਤਿਹਾਸ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਦੀਆਂ ਸਮਾਜਿਕ ਅਤੇ ਕਲਿਆਣਕਾਰੀ ਸੇਵਾਵਾਂ ਨੂੰ ਯਾਦ ਰੱਖੇਗਾ। ਉਨ੍ਹਾਂ ਨੇ ਸਮਾਗਮ ਵਿਚ ਆਏ ਸਿੱਖ ਮਹਿਮਾਨਾਂ ਨੂੰ ਦੋਵੇਂ ਦੇਸ਼ਾਂ ਦੇ ਵਿਚਕਾਰ ਸਬੰਧਾਂ ਵਿਚ ਸੁਧਾਰ ਅਤੇ ਧਰਮ ਵਿਚ ਸ਼ਾਂਤੀ ਅਤੇ ਤਰੱਕੀ ਲਈ ਪਾਕਿਸਤਾਨ ਦੀ ਪ੍ਰਾਹੁਣਚਾਰੀ 'ਤੇ ਚਰਚਾ ਕਰਨ ਲਈ ਬੇਨਤੀ ਕੀਤੀ।
Sikh Pakistanਉਨ੍ਹਾਂ ਕਿਹਾ ਕਿ ਈਟੀਪੀਬੀ ਸਿੱਖ ਯਾਤਰਾ ਲਈ ਬਿਹਤਰ ਤਰੀਕੇ ਨਾਲ ਸੇਵਾਵਾਂ ਅਤੇ ਪ੍ਰਾਹੁਣਚਾਰੀ ਪ੍ਰਦਾਨ ਕਰ ਰਿਹਾ ਹੈ। ਪਾਰਟੀ ਨੇਤਾ ਸਰਦਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਿੱਖ ਅਤੇ ਮੁਸਲਮਾਨਾਂ ਦੇ ਵਿਚਕਾਰ ਦੋਸਤੀ ਮਜ਼ਬੂਤ ਹੋਈ ਤਾਂ ਪਾਕਿਸਤਾਨ ਅਤੇ ਭਾਰਤ ਦੇ ਸਬੰਧਾਂ ਵਿਚ ਸੁਧਾਰ ਹੋਵੇਗਾ। ਆਖ਼ਰ ਵਿਚ ਸਿੱਖ ਨੇਤਾਵਾਂ ਅਤੇ ਭਾਰਤ ਦੇ ਮਹਿਮਾਨਾਂ ਦੇ ਵਿਚਕਾਰ ਵਿਸ਼ੇਸ਼ ਤੋਹਫ਼ੇ ਵੰਡੇ ਗਏ। ਉਨ੍ਹਾਂ ਨੇ ਪਾਕਿਸਤਾਨ ਦੇ ਵਿਕਾਸ, ਤਰੱਕੀ ਅਤੇ ਦੋਹੇ ਗੁਆਂਢੀ ਮੁਲਕਾਂ ਦੇ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਾਰਥਨਾ ਕੀਤੇ ਜਾਣ ਦੀ ਗੱਲ ਆਖੀ।
Sikh Pakistanਦਸ ਦਈਏ ਕਿ ਬੀਤੇ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਾਹੌਰ ਵਿਖੇ ਸਥਿਤ ਸਮਾਧ ਮਹਾਰਾਜਾ ਰਣਜੀਤ ਸਿੰਘ ਵਿਖੇ ਮਨਾਈ ਗਈ ਜਿਸ ਵਿਚ ਦੁਨੀਆਂ ਭਰ ਤੋਂ ਲਾਹੌਰ ਪੁੱਜੇ ਸਿੱਖਾਂ ਤੋਂ ਇਲਾਵਾ ਪਾਕਿਸਤਾਨ ਦੇ ਸ਼ਹਿਰੀਆਂ ਨੇ ਹਿੱਸਾ ਲਿਆ। ਇਸ ਮੌਕੇ ਭਾਰਤ ਤੋਂ ਗਏ ਯਾਤਰੀ ਜਥੇ ਦੇ ਆਗੂ ਬਲਵਿੰਦਰ ਸਿੰਘ ਜੋੜਾਸਿੰਗਾ ਨੇ ਜਥੇ ਲਈ ਕੀਤੇ ਵਧੀਆ ਪ੍ਰਬੰਧਾਂ ਲਈ ਪਾਕਿਸਤਾਨ ਸਰਕਾਰ , ਪਾਕਿਸਤਾਨ ਵਕਫ਼ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।
Sikh gurdwara security Pakistanਉਹਨਾਂ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਏਸ਼ੀਆ ਵਿਚ ਪਹਿਲਾ ਲੋਕਤੰਤਰੀ ਰਾਜ ਸਥਾਪਤ ਕੀਤਾ, ਜਿਸ ਨੂੰ ਅੱਜ ਵੀ ਮਿਸਾਲੀ ਮੰਨਿਆ ਜਾਂਦਾ ਹੈ। ਜੋੜਾਸਿੰਗਾ ਨੇ ਕਿਹਾ ਕਿ ਇਸ ਰਾਜ ਵਿਚ ਪੰਜਾਬ ਖ਼ੁਸ਼ਹਾਲ ਸੀ ਜਿਥੇ ਪੂਰੀ ਦੁਨੀਆਂ ਤੋਂ ਲੋਕ ਨੌਕਰੀਆਂ ਦੀ ਭਾਲ ਵਿਚ ਆਉਂਦੇ ਸਨ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸੇ ਇਕ ਧਰਮ ਦਾ ਨਹੀਂ ਬਲਕਿ ਸਮੁੱਚੇ ਪੰਜਾਬੀਆਂ ਦਾ ਰਾਜ ਸੀ ਜਿਸ ਦੀ ਸਿਫ਼ਤ ਸ਼ਾਹ ਮੁਹੰਮਦ ਵਰਗੇ ਕਿੱਸਾਕਾਰ ਵੀ ਕਰਦੇ ਹਨ।