ਵਿਦੇਸ਼ੀ ਵਿਦਿਆਰਥੀਆਂ ਦਾ ਪੜ੍ਹਾਈ ਤੋਂ ਬਾਅਦ US 'ਚ ਰੁਕਣਾ ਹੋਵੇਗਾ ਮੁਸ਼ਕਿਲ, ਸੰਸਦ ’ਚ ਬਿੱਲ ਪੇਸ਼
Published : Jul 30, 2021, 10:03 am IST
Updated : Jul 30, 2021, 10:24 am IST
SHARE ARTICLE
US lawmakers introduce bill to end guest worker program for foreign students
US lawmakers introduce bill to end guest worker program for foreign students

ਜੇਕਰ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣਦਾ ਹੈ ਤਾਂ ਇਸ ਨਾਲ ਇੱਥੇ ਪੜ੍ਹਾਈ ਕਰ ਰਹੇ ਹਜ਼ਾਰਾਂ ਵਿਦਿਆਰਥੀ ਪ੍ਰਭਾਵਿਤ ਹੋਣਗੇ।

ਵਾਸ਼ਿੰਗਟਨ: ਯੂਐਸ ਦੇ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਇਕ ਵਾਰ ਫਿਰ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਵਿਚ ਉਹ ਬਿੱਲ ਪੇਸ਼ ਕੀਤਾ ਹੈ ਜਿਸ ਵਿਚ ਉਸ ਪ੍ਰੋਗਰਾਮ ਨੂੰ ਖ਼ਤਮ ਕਰਨ ਦਾ ਪ੍ਰਬੰਧ ਹੈ ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੇਸ਼ ਵਿਚ ਰੁਕਣ ਦੀ ਮਨਜ਼ੂਰੀ ਦਿੰਦਾ ਹੈ।  ਜੇਕਰ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣਦਾ ਹੈ ਤਾਂ ਇਸ ਨਾਲ ਇੱਥੇ ਪੜ੍ਹਾਈ ਕਰ ਰਹੇ ਹਜ਼ਾਰਾਂ ਵਿਦਿਆਰਥੀ ਪ੍ਰਭਾਵਿਤ ਹੋਣਗੇ।

AMERICAAmerica

ਹੋਰ ਪੜ੍ਹੋ: ਟੋਕੀਉ ਉਲੰਪਿਕ: ਸੈਮੀਫਾਈਨਲ 'ਚ ਪਹੁੰਚੀ ਮੁੱਕੇਬਾਜ਼ ਲਵਲੀਨਾ, ਭਾਰਤ ਦਾ ਦੂਜਾ ਤਮਗਾ ਪੱਕਾ

ਸੰਸਦ ਮੈਂਬਰ ਪਾਲ ਏ ਗੋਸਰ ਦੇ ਨਾਲ ਸੰਸਦ ਮੈਂਬਰ ਮੋ ਬਰੁਕਸ, ਐਂਡੀ ਬਿਗਸ ਅਤੇ ਮੈਟ ਗਾਏਟਜ਼ ਨੇ ‘ਫੇਅਰਨੈੱਸ ਫਾਰ ਹਾਈ ਸਕਿੱਲਡ ਅਮੇਰਿਕਨ ਐਕਟ’ ਪੇਸ਼ ਕੀਤਾ। ਗੋਸਰ ਨੇ ਕਿਹਾ, “ਕਿਹੜਾ ਦੇਸ਼ ਅਜਿਹਾ ਪ੍ਰੋਗਰਾਮ ਬਣਾਉਂਦਾ ਹੈ ਜੋ ਆਪਣੇ ਨਾਗਰਿਕਾਂ ਨੂੰ ਨੌਕਰੀ ਤੋਂ ਕੱਢਣ ਅਤੇ ਉਨ੍ਹਾਂ ਦੀ ਥਾਂ ਵਿਦੇਸ਼ੀ ਕਾਮਿਆਂ ਨੂੰ ਰੱਖਣ ਲਈ ਅਪਣੇ ਆਪਣੇ ਕਾਰੋਬਾਰਾਂ ਨੂੰ ਸਨਮਾਨਿਤ ਕਰਦਾ ਹੈ? ਉਹ ਅਮਰੀਕਾ ਹੈ। ਇਸ ਪ੍ਰੋਗਰਾਮ ਦਾ ਨਾਮ 'ਓਪਟ' ਹੈ ਅਤੇ ਇਹ ਸਾਡੇ ਆਪਣੇ ਵਰਕਰਾਂ ਨੂੰ ਛੱਡਣ ਦੇ ਰਵੱਈਏ ਨੂੰ ਦਰਸਾਉਂਦਾ ਹੈ। '

StudentsStudents

ਹੋਰ ਪੜ੍ਹੋ:  ਸੁੱਤੇ ਪਏ 37 ਸਾਲਾ ਵਿਅਕਤੀ ਦੀ ਯਾਦਦਾਸ਼ਤ 20 ਸਾਲ ਪਿੱਛੇ ਗਈ, ਸਵੇਰੇ ਉੱਠ ਸਕੂਲ ਜਾਣ ਦੀ ਖਿੱਚੀ ਤਿਆਰੀ

ਗੋਸਰ ਨੇ ਸਭ ਤੋਂ ਪਹਿਲਾਂ 116 ਵੀਂ ਸੰਸਦ ਵਿਚ ‘ਫੇਅਰਨੈੱਸ ਫਾਰ ਹਾਈ ਸਕਿੱਲਡ ਅਮੇਰਿਕਨ ਐਕਟ’ ਪੇਸ਼ ਕੀਤਾ ਅਤੇ 'ਓਪਟ' ਨੂੰ ਖ਼ਤਮ ਕਰਨ ਲਈ ਹੋਮਲੈਂਡ ਸਿਕਿਓਰਿਟੀ ਵਿਭਾਗ ਵਿਰੁੱਧ ਮੁਕੱਦਮੇ ਵਿਚ ਅਮਰੀਕੀ ਕਰਮਚਾਰੀਆਂ ਦੇ ਸਮਰਥਨ ਵਿਚ ਇਕ 'ਐਮਿਕਸ ਬ੍ਰੀਫ' 'ਤੇ ਦੋ ਵਾਰ ਦਸਤਖਤ ਕੀਤੇ। 'ਐਮਿਕਸ ਬ੍ਰੀਫ' ਇੱਕ ਕਾਨੂੰਨੀ ਦਸਤਾਵੇਜ਼ ਹੈ ਜੋ ਅਦਾਲਤੀ ਕੇਸ ਵਿਚ ਉਨ੍ਹਾਂ ਲੋਕਾਂ ਵੱਲੋਂ ਦਾਇਰ ਕੀਤਾ ਜਾ ਸਕਦਾ ਹੈ ਜੋ ਮੁਕੱਦਮੇਬਾਜ਼ ਨਹੀਂ ਹਨ ਪਰ ਕੇਸ ਵਿਚ ਦਿਲਚਸਪੀ ਰੱਖਦੇ ਹਨ।

VisaVisa

ਹੋਰ ਪੜ੍ਹੋ:  ਟੋਕੀਉ ਉਲੰਪਿਕ: ਤੀਰਅੰਦਾਜ਼ ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ਵਿਚ ਪਹੁੰਚੀ

ਦੱਸ ਦਈਏ ਕਿ OPT ਯੂਨਾਈਟਿਡ ਸਟੂਡੈਂਟਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਵੱਲੋਂ ਪ੍ਰਸ਼ਾਸਿਤ ਇਕ ਮਹਿਮਾਨ ਕਰਮਚਾਰੀ ਪ੍ਰੋਗਰਾਮ ਹੈ। ਅਮਰੀਕਾ ਵਿਚ ਓਪਟ ਅਧੀਨ ਲਗਭਗ 80,000 ਭਾਰਤੀ ਵਿਦਿਆਰਥੀ ਹਨ। ਬਿੱਲ ਨੂੰ ਸੈਨੇਟ ਵਿਚੋਂ ਵੀ ਪਾਸ ਕਰਨਾ ਹੋਵੇਗਾ ਜਿਸ ਤੋਂ ਬਾਅਦ ਇਹ ਦਸਤਖਤ ਲਈ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ।

Optional Practical TrainingOptional Practical Training

ਹੋਰ ਪੜ੍ਹੋ: ਉਲੰਪਿਕ: ਸਾਬਲੇ ਨੇ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ ਪਰ ਨਹੀਂ ਬਣਾ ਸਕੇ ਫਾਈਨਲ 'ਚ ਥਾਂ

ਗੋਸਰ ਨੇ ਆਰੋਪ ਲਾਇਆ ਕਿ ਓਪਟ ਨੇ ਗ੍ਰੈਜੂਏਸ਼ਨ ਤੋਂ ਬਾਅਦ 100,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਤਿੰਨ ਸਾਲਾਂ ਲਈ ਅਮਰੀਕਾ ਵਿਚ ਕੰਮ ਕਰਨ ਦੀ ਆਗਿਆ ਦੇ ਕੇ ਐਚ -1 ਬੀ ਸੀਮਾ ਦੇ ਨਿਯਮਾਂ ਨੂੰ ਤੋੜਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦੇਸ਼ੀ ਕਾਮਿਆਂ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ, ਜਿਸ ਨਾਲ ਉਨ੍ਹਾਂ ਦਾ ਖਰਚਾ ਇਕ ਅਮਰੀਕੀ ਕਾਮਿਆਂ ਦੀ ਤੁਲਨਾ ’ਚ ਤਕਰੀਬਨ 10 ਤੋਂ 15 ਫ਼ੀਸਦੀ ਘੱਟ ਹੋ ਜਾਂਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement