ਆਤਮ-ਹਤਿਆ ਕਰਨ ਲਈ ਉਧਾਰੇ ਪੈਸਿਆਂ ਦਾ ਜ਼ਹਿਰ ਖ਼ਰੀਦਣ ਵਾਲੇ ਬੇਰੁਜ਼ਗਾਰ ਨੌਜੁਆਨ
Published : May 9, 2019, 1:54 am IST
Updated : May 9, 2019, 1:54 am IST
SHARE ARTICLE
Suicide
Suicide

ਲੁਧਿਆਣੇ ਦੇ ਇਕ 23 ਸਾਲ ਦੇ ਨੌਜੁਆਨ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਕਾਰਨ ਉਹੀ ਜੋ ਅਜ ਹਰ ਨੌਜੁਆਨ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਕਿ ਨੌਕਰੀ ਨਹੀਂ ਸੀ ਮਿਲ...

ਲੁਧਿਆਣੇ ਦੇ ਇਕ 23 ਸਾਲ ਦੇ ਨੌਜੁਆਨ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਕਾਰਨ ਉਹੀ ਜੋ ਅਜ ਹਰ ਨੌਜੁਆਨ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਕਿ ਨੌਕਰੀ ਨਹੀਂ ਸੀ ਮਿਲ ਰਹੀ ਜਿਸ ਨਾਲ ਘਰ ਵਿਚ ਹਰ ਰੋਜ਼ ਕਲੇਸ਼ ਪੈ ਰਿਹਾ ਸੀ। ਬੁਢੇ ਮਾਂ-ਬਾਪ, ਛੋਟੀ ਭੈਣ ਦੇ ਵਿਆਹ ਦੀ ਚਿੰਤਾ ਕਰ ਰਹੇ ਸਨ। ਨੌਕਰੀ ਮਿਲਦੀ ਵੀ ਹੈ ਤਾਂ 4-5 ਹਜ਼ਾਰ ਦੀ ਹੀ ਮਿਲਦੀ ਹੈ। ਜ਼ਾਹਰ ਹੈ ਉਹ ਸੋਚ ਸੋਚ ਕੇ ਅੰਦਰੋਂ ਟੁੱਟ ਗਿਆ ਹੋਵੇਗਾ। 

PoisonPoison

ਪਰ ਉਸ ਦੀ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਰੁਆ ਦੇਣ ਵਾਲੀ ਹੈ। ਇਸ ਨੌਜੁਆਨ ਕੋਲ ਜ਼ਹਿਰ ਖ਼ਰੀਦਣ ਜੋਗੇ ਪੈਸੇ ਵੀ ਨਹੀਂ ਸਨ। ਉਸ ਨੇ 100 ਰੁਪਏ ਉਧਾਰੇ ਲੈ ਕੇ ਜ਼ਹਿਰ ਖ਼ਰੀਦਿਆ ਤੇ ਅਪਣੀ ਜਾਨ ਦੇ ਦਿਤੀ। ਹਰ ਆਮ ਨੌਜੁਆਨ ਵਾਂਗ, ਗ਼ਰੀਬ ਘਰ ਤੋਂ ਹੋਣ ਕਰ ਕੇ, ਬਿਨਾਂ ਜ਼ਮੀਨ ਦੀ ਮਾਲਕੀ ਦੇ, ਇਹ ਨੌਜੁਆਨ ਬਸ ਅਪਣੇ ਫ਼ੋਨ ਤੇ ਵੀਡੀਉ ਵੇਖਦਾ ਤੇ ਰਗਬੀ ਖੇਡਦਾ ਰਹਿੰਦਾ ਸੀ। ਸੁਪਨੇ ਵੱਡੇ ਸਨ ਤੇ ਹੋਣ ਵੀ ਕਿਉਂ ਨਾ? ਆਖ਼ਰ ਇਕ ਵਿਕਾਸ ਕਰਦੇ ਦੇਸ਼ ਦਾ ਵਾਸੀ ਸੀ ਜਿਥੇ ਕਈ ਤਾਂ ਮਹਿਲਾਂ ਵਿਚ ਰਹਿੰਦੇ ਹਨ, ਕਈਆਂ ਦੀ ਤਨਖ਼ਾਹ ਲੱਖਾਂ ਵਿਚ ਹੈ। ਉਥੇ ਇਕ ਪੜ੍ਹਿਆ ਲਿਖਿਆ ਨੌਜੁਆਨ ਵੱਡੇ ਸੁਪਨੇ ਤਾਂ ਵੇਖ ਹੀ ਸਕਦਾ ਹੈ।

ExamsExams

ਸੁਪਨੇ ਅਕਸਰ ਪੂਰੇ ਨਹੀਂ ਹੁੰਦੇ ਪਰ ਅਸਲੀਅਤ ਨਰਕ ਵਰਗੀ ਹੁੰਦੀ ਹੈ। ਭਾਰਤ ਦੇ ਨੌਜੁਆਨ ਦੀ ਅਸਲੀਅਤ ਹੁਣ ਨਰਕ ਤੋਂ ਵੀ ਬਦਤਰ ਬਣ ਚੁਕੀ ਹੈ ਜਿਥੇ ਹਾਰ ਕੇ, ਕਈ ਨੌਜੁਆਨ ਗ਼ਲਤ ਕਦਮ ਚੁੱਕ ਲੈਂਦੇ ਹਨ। ਅੱਜ ਹਰ ਰੋਜ਼ ਬੱਚਿਆਂ ਦੇ 10ਵੀਂ-12ਵੀਂ ਦੇ ਨਤੀਜੇ ਆ ਰਹੇ ਹਨ ਪਰ ਇਸ ਚਮਕ ਦਮਕ ਵਾਲੀ ਰੌਣਕ ਅਤੇ ਖ਼ੁਸ਼ੀ ਤੋਂ ਬਾਅਦ ਉਨ੍ਹਾਂ ਵਿਚੋਂ ਜ਼ਿਆਦਾਤਰ ਨਰਕ ਵਿਚ ਧਕੇਲੇ ਜਾਣਗੇ। ਸਰਕਾਰੀ ਕਾਲਜਾਂ ਵਿਚ ਗਿਣੇ ਚੁਣਿਆਂ ਨੂੰ ਹੀ ਦਾਖ਼ਲਾ ਮਿਲੇਗਾ ਤੇ ਕੁੱਝ ਕਿਸਮਤ ਵਾਲੇ ਵਿਦੇਸ਼ਾਂ ਵਿਚ ਸਿਖਿਆ ਪ੍ਰਾਪਤ ਕਰਨ ਚਲੇ ਜਾਣਗੇ।

UnemploymentUnemployment

ਕੁੜੀਆਂ ਤਾਂ ਵਿਆਹ ਦੇ ਨਾਂ ਤੇ ਘਰ ਬਿਠਾ ਦਿਤੀਆਂ ਜਾਣਗੀਆਂ ਤੇ ਬੇਰੁਜ਼ਗਾਰੀ ਦਾ ਅੰਕੜਾ ਅੱਧਾ ਹੋ ਜਾਵੇਗਾ। ਬਾਕੀ ਉੱਚ ਸਿਖਿਆ ਦੀ ਚੱਕੀ ਵਿਚ ਪਿਸਦੇ ਰਹਿਣਗੇ ਤੇ ਫਿਰ 5  ਤੋਂ 10 ਹਜ਼ਾਰ ਦੀ ਨੌਕਰੀ ਵਾਸਤੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਗੇ। ਕੀ ਭਾਜਪਾ ਦੇ ਆਉਣ ਨਾਲ ਤਸਵੀਰ ਬਦਲੀ ਹੈ? ਕੀ ਕਾਂਗਰਸ ਦੇ ਜਾਣ ਨਾਲ ਕੋਈ ਸੁਧਾਰ ਹੋਇਆ ਹੈ? ਕੀ ਕਿਸੇ ਹੋਰ ਪ੍ਰਧਾਨ ਮੰਤਰੀ ਦੇ ਆਉਣ ਨਾਲ ਬਦਲਾਅ ਆਵੇਗਾ? ਸਿਰਫ਼ ਬੋਫ਼ਰਜ਼, ਰਾਫ਼ੇਲ ਦੇ ਨਾਹਰੇ ਬਦਲ ਗਏ ਹਨ। ਜਿਥੇ ਵੀ ਪਹਿਲੀ ਨੂੰ ਹਰਾ ਕੇ ਨਵੀਂ ਪਾਰਟੀ ਤਾਕਤ ਵਿਚ ਆਉਂਦੀ ਹੈ, ਉਥੇ ਨਵਾਂ ਘਪਲਾ ਉਭਰ ਆਉਂਦਾ ਹੈ ਪਰ ਫੜਿਆ ਕੋਈ ਨਹੀਂ ਜਾਂਦਾ। ਪੰਜ ਸਾਲ ਵਿਚ ਭਾਜਪਾ, ਨਾ ਵਾਡਰਾ ਉਤੇ ਅਤੇ ਨਾ ਰਾਹੁਲ ਉਤੇ ਹੀ ਪਰਚਾ ਦਰਜ ਕਰ ਸਕੀ ਹੈ ਤੇ ਰਾਫ਼ੇਲ ਵੀ ਸਿਆਸੀ ਗਲੀਆਂ ਵਿਚ ਗੁੰਮ ਜਾਵੇਗਾ। 

SuicideSuicide

ਬਦਲਾਅ ਕਿਵੇਂ ਆਵੇਗਾ? ਇਸ ਪਲ-ਪਲ ਨਾਲ ਵਧਦੀ ਅਬਾਦੀ ਦਾ ਭਾਰ ਕਿਸ ਤਰ੍ਹਾਂ ਸੰਭਾਲਿਆ ਜਾਵੇਗਾ? ਜੇ ਸਿਆਸੀ ਲੋਕ, ਅਪਣੀ ਸੋਚ ਵਿਚ ਜਨਤਾ ਵਾਸਤੇ ਮੋਹ ਦਾਖ਼ਲ ਨਾ ਕਰ ਸਕੇ, ਜੇਕਰ ਉਦਯੋਗ ਦੇ ਮੁਨਾਫ਼ੇ ਨੂੰ ਘਟਾਇਆ ਨਾ ਗਿਆ, ਜੇਕਰ ਕੇਂਦਰ ਸਰਕਾਰ ਸੜਕਾਂ ਹੀ ਬਣਾਉਂਦੀ ਰਹੀ ਪਰ ਸਿਖਿਆ ਤੇ ਸਿਹਤ ਸਹੂਲਤਾਂ ਮੁਹਈਆ ਨਾ ਕਰਵਾ ਸਕੀ ਤਾਂ ਬਦਲਾਅ ਕਿਵੇਂ ਆਵੇਗਾ? ਪਿਛਲੀਆਂ ਪੰਜ ਸਾਲ ਪਹਿਲਾਂ ਬਣੀ ਸਰਕਾਰ ਦੇ ਮੁਕਾਬਲੇ, ਪਿਛਲੀਆਂ ਸਰਕਾਰਾਂ ਦਾ ਧਿਆਨ ਹੁਣ ਨਾਲੋਂ ਬਿਹਤਰ ਆਖਿਆ ਜਾ ਸਕਦਾ ਹੈ ਪਰ ਜੋ ਸੰਕਟ ਸਾਡੀ ਆਉਣ ਵਾਲੀ ਪੀੜ੍ਹੀ ਉਤੇ ਮੰਡਰਾ ਰਿਹਾ ਹੈ, ਉਹ ਇਕ ਅਜਿਹੀ ਸੋਚ ਮੰਗਦਾ ਹੈ ਜੋ ਇਸ ਦੀ ਰਣਨੀਤੀ, ਇਸ ਸਥਿਤੀ ਦੀ ਅਸਲ ਲੋੜ ਨੂੰ ਸਮਝ ਕੇ ਬਣਾਵੇ। ਇਕੋ ਇਕ ਐਮਰਜੰਸੀ ਹੈ ਜੋ ਅੱਜ ਸਾਰੀ ਸਰਕਾਰ ਦਾ ਧਿਆਨ ਮੰਗਦੀ ਹੈ। 

Make In IndiaMake In India

ਜੇਕਰ ਸਿਆਸੀ ਸੋਚ ਵਿਚ ਤਬਦੀਲੀ ਨਾ ਆਈ ਤਾਂ ਇਸ ਨਾਲ ਨੌਜੁਆਨਾਂ ਅੰਦਰ ਨਿਰਾਸ਼ਾ ਵਧਦੀ ਹੀ ਜਾਵੇਗੀ। ਮੇਕ ਇੰਨ ਇੰਡੀਆ ਸੋਚ ਚੰਗੀ ਹੈ ਪਰ ਉਸ ਨੂੰ ਜੇ ਅਸਲੀਅਤ ਵਿਚ ਲਾਗੂ ਕਰਨ ਦਾ ਇਕ ਕਦਮ ਵੀ ਚੁਕ ਲਿਆ ਹੁੰਦਾ ਤਾਂ ਅੱਜ ਤਸਵੀਰ ਕੁੱਝ ਹੋਰ ਹੀ ਹੋਣੀ ਸੀ। ਭਾਰਤ ਦੀ ਗ਼ਰੀਬ ਜਨਤਾ ਕਿਸ ਦੇ ਸਹਾਰੇ ਜੀਅ ਰਹੀ ਹੈ? ਵਧਦੇ ਭਾਰਤ ਕੋਲੋਂ ਨੌਜੁਆਨ ਅਪਣੀਆਂ ਮੁਸ਼ਕਲਾਂ ਦਾ ਇਕ ਵਧੀਆ ਅਮਲੀ ਹੱਲ ਮੰਗਦੇ ਹਨ (ਸਿਰਫ਼ ਨਾਹਰੇ ਤੇ ਜੁਮਲੇ ਨਹੀਂ) ਤੇ ਇਹ ਉਨ੍ਹਾਂ ਦਾ ਜਾਇਜ਼ ਹੱਕ ਬਣਦਾ ਹੈ।  - ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement