RSS vs BJP: ਨਾਗਪੁਰ (ਆਰ ਐਸ ਐਸ) ਅਤੇ ਦਿੱਲੀ (ਭਾਜਪਾ) ਵਿਚ ਪੈ ਰਹੀਆਂ ਦਰਾੜਾਂ

By : NIMRAT

Published : Jun 13, 2024, 7:31 am IST
Updated : Jun 13, 2024, 7:35 am IST
SHARE ARTICLE
File Photo
File Photo

ਭਾਜਪਾ ਜਨਮੀ ਤਾਂ ਆਰਐਸਐਸ ਦੀ ਕੁੱਖ ਵਿਚੋਂ ਹੈ ਪਰ ਅੱਜ ਉਹ ਇਕ ਨੌਜੁਆਨ ਵਾਂਗ ਅਪਣੀ ਬੁਨਿਆਦ ਤੋਂ ਬਾਗ਼ੀ ਹੋ ਰਹੀ ਹੈ।

 

RSS vs BJP: ਕਾਫ਼ੀ ਦੇਰ ਤੋਂ ਨਾਗਪੁਰ ਅਤੇ ਦਿੱਲੀ ਵਿਚਕਾਰ ਪੈ ਚੁਕੀਆਂ ਦਰਾੜਾਂ ਦੀਆਂ ਚਰਚਾਵਾਂ ਚਲ ਰਹੀਆਂ ਸਨ ਪਰ ਮੋਹਨ ਭਾਗਵਤ ਨੇ ਹੁਣ ਸਾਫ਼ ਹੀ ਕਰ ਦਿਤਾ ਹੈ ਕਿ ਅੰਦਰ ਸੱਭ ਠੀਕ ਨਹੀਂ ਹੈ। ਜਿਥੇ ਭਾਜਪਾ ਅਪਣੇ ਗਠਜੋੜ (ਐਨ.ਡੀ.ਏ.) ਨੂੰ ਸਲਾਮਤ ਰੱਖਣ ਵਾਸਤੇ ਹਰ ਯਤਨ ਕਰ ਰਹੀ ਹੈ, ਉਥੇ ਆਰਐਸਐਸ ਦੇ ਆਗੂਆਂ ਨੂੰ ਮੰਤਰਾਲੇ ਵਿਚ ਥਾਂ ਵੀ ਨਹੀਂ ਦਿਤੀ ਜਾ ਰਹੀ।

ਜਿਨ੍ਹਾਂ ਨੂੰ ਦਿਤੀ ਗਈ ਹੈ, ਉਨ੍ਹਾਂ ’ਤੇ ਆਰਐਸਐਸ ਦੀ ਸੋਚ ਨਹੀਂ ਢੁਕਦੀ। ਰਵਨੀਤ ਬਿੱਟੂ ਦਾ ਮੰਤਰਾਲੇ ਵਿਚ ਸ਼ਾਮਲ ਹੋਣਾ ਆਰਐਸਐਸ ਦੀ ਸੋਚ ਮੁਤਾਬਕ ਠੀਕ ਨਹੀਂ ਕਿਉਂਕਿ ਆਰਐਸਐਸ ਹਾਰੇ ਹੋਏ ਨੂੰ ਮੰਤਰੀ ਨਹੀਂ ਬਣਾਉਂਦੀ ਜਿਵੇਂ ਵਾਜਪਾਈ ਸਰਕਾਰ ਵਿਚ ਪ੍ਰਮੋਦ ਮਹਾਜਨ ਤੇ ਜਸਵੰਤ ਸਿੰਘ ਨੂੰ ਐਮਪੀ ਬਣਨ ਤਕ, ਮੰਤਰੀ ਨਹੀਂ ਬਣਾਇਆ ਗਿਆ ਸੀ। ਪਰ ਹੁਣ ਮੋਹਨ ਭਾਗਵਤ ਵਲੋਂ ਹੀ ਭਾਜਪਾ ਨੂੰ ਇਨ੍ਹਾਂ ਸਖ਼ਤ ਸ਼ਬਦਾਂ ਨਾਲ ਚੇਤਾਵਨੀ ਦਿਤੀ ਗਈ ਹੈ ਕਿ ‘‘ਇਕ ਸੱਚਾ ਸੇਵਕ ਹੰਕਾਰੀ ਨਹੀਂ ਹੁੰਦਾ।’’ ਇਹ ਭਾਜਪਾ ਵਲੋਂ ਚੋਣਾਂ ਵਿਚ ਵਰਤੀ ਸ਼ਬਦਾਵਲੀ ਬਾਰੇ ਆਰਐਸਐਸ ਦੀ ਟਿਪਣੀ ਆਉਣ ਵਾਲੇ ਸਮੇਂ ਵਿਚ ਦੋਹਾਂ ਦੇ ਰਿਸ਼ਤਿਆਂ ਵਿਚ ਹੋਰ ਦੂਰੀ ਪੈਦਾ ਕਰ ਸਕਦੀ ਹੈ।

ਭਾਜਪਾ ਜਨਮੀ ਤਾਂ ਆਰਐਸਐਸ ਦੀ ਕੁੱਖ ਵਿਚੋਂ ਹੈ ਪਰ ਅੱਜ ਉਹ ਇਕ ਨੌਜੁਆਨ ਵਾਂਗ ਅਪਣੀ ਬੁਨਿਆਦ ਤੋਂ ਬਾਗ਼ੀ ਹੋ ਰਹੀ ਹੈ। ਆਰਐਸਐਸ ਵਾਲਿਆਂ ਬਾਰੇ ਆਖਿਆ ਜਾਂਦਾ ਹੈ ਕਿ ਉਹ ਕੁਰਸੀ ਜਾਂ ਸੱਤਾ ਦੇ ਬਦਲਾਅ ਵਾਸਤੇ ਨਹੀਂ ਬਲਕਿ ਸੋਚ ਦੇ ਬਦਲਾਅ ਵਾਸਤੇ ਕੰਮ ਕਰਦੇ ਹਨ ਤੇ ਕਾਹਲ ਵਿਚ ਕੰਮ ਨਹੀਂ ਕਰਦੇ। ਉਹ ਲੰਮੀ ਖੇਡ ਦੇ ਖਿਡਾਰੀ ਹਨ ਤੇ ਖੇਡ ਵਿਚ ਜਿੱਤਣ ਵਾਸਤੇ ਕਦੇ ਵੀ ਅਪਣੇ ਅਸੂਲਾਂ ਦੀ ਬਲੀ ਨਹੀਂ ਦੇਂਦੇ। ਅਨੁਸ਼ਾਸਨ ਤੇ ਸਬਰ ਇਨ੍ਹਾਂ ਦੀ ਤਾਕਤ ਮੰਨੀ ਜਾਂਦੀ ਹੈ।

2014 ਤੋਂ 2019 ਦੌਰਾਨ ਜਿਸ ਤਰ੍ਹਾਂ ਇਨ੍ਹਾਂ ਵਲੋਂ ਚੋਣਾਂ ਲੜੀਆਂ ਗਈਆਂ ਸਨ ਤੇ 2024 ਦੀਆਂ ਚੋਣਾਂ ’ਚ ਵਰਤੀ ਗਈ ਇਨ੍ਹਾਂ ਦੀ ਸ਼ਬਦਾਵਲੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਸੀ ਤੇ ਮੋਹਨ ਭਾਗਵਤ ਨੇ ਇਸ ਨੂੰ ਮਨੀਪੁਰ ਦੀ ਉਦਾਹਰਣ ਨਾਲ ਜੋੜ ਕੇ ਇਲਜ਼ਾਮ ਭਾਜਪਾ ਦੇ ਸਿਰ ਮੜ੍ਹ ਦਿਤਾ ਹੈ। ਪਰ ਇਥੇ ਆਰਐਸਐਸ ਨੂੰ ਵੀ ਸੋਚਣਾ ਪਵੇਗਾ ਕਿ ਆਖ਼ਰਕਾਰ ਸਿਆਸਤ ਵਿਚ ਆਉਂਦੇ ਹੀ ਆਰਐਸਐਸ ਦੇ ਕਾਰਜਕਰਤਾ ਬਦਲ ਕਿਉਂ ਰਹੇ ਹਨ?

ਇਨ੍ਹਾਂ ਆਗੂਆਂ ਅੰਦਰੋਂ ਇਕ ਧਰਮ ਵਿਰੁਧ ਨਫ਼ਰਤ ਝਲਕਣੀ ਏਨੀ ਆਮ ਗੱਲ ਕਿਉਂ ਬਣ ਗਈ ਹੈ? ਕੰਗਨਾ ਰਨੌਤ ਤਾਂ ਹੁਣ ਸਿੱਖਾਂ ਵਿਰੁਧ ਵੀ ਨਫ਼ਰਤ ਉਗਲਦੀ ਹੈ ਤੇ ਇਸ ਦਾ ਅਸਰ ਅਸੀ ਕੈਥਲ ਵਿਚ ਵੇਖ ਹੀ ਲਿਆ ਹੈ। ਜਿਨ੍ਹਾਂ ਸਿੱਖਾਂ ਨੂੰ ਆਰਐਸਐਸ ਅਪਣਾ ਹਿੱਸਾ ਦੱਸਣ ਦੇ ਯਤਨ ਕਰਦੀ ਰਹਿੰਦੀ ਹੈ, ਉਨ੍ਹਾਂ ਨੂੰ ਅਪਣੇ ਹੀ ਦੇਸ਼ ਵਿਚ ‘ਵੱਖਵਾਦੀ’ ਗਰਦਾਨਿਆ ਜਾ ਰਿਹਾ ਹੈ। 

ਪੰਜਾਬ ਦੀ ਜੀਟੀ ਰੋਡ ਨੂੰ ਜੰਗੀ ਸਰਹੱਦ ਬਣਾ ਦਿਤਾ ਗਿਆ ਹੈ। ਮਨੀਪੁਰ ’ਚ ਹਿੰਸਾ ਬਾਹਰ ਆ ਰਹੀ ਹੈ ਪਰ ਅੱਜ ਦੇਸ਼ ਵਿਚ ਅਮੀਰ-ਗ਼ਰੀਬ ਦੀ ਵੰਡ ਹੀ ਨਹੀਂ ਬਲਕਿ ਧਰਮ ਦੇ ਨਾਮ ’ਤੇ ਵੀ ਵੰਡ ਪੈ ਗਈ ਹੈ। ਚੰਗਾ ਹਿੰਦੂ ਉਹ ਮੰਨਿਆ ਜਾਣ ਲੱਗ ਪਿਆ ਹੈ ਜੋ ਇਕ ਖ਼ਾਸ ਪਾਰਟੀ ਦਾ ਸਮਰਥਨ ਕਰੇਗਾ। ਇਸ ਸੋਚ ਨੇ ਹਿੰਦੂ ਨੂੰ ਹਿੰਦੂ ਦਾ ਦੁਸ਼ਮਣ ਬਣਾ ਦਿਤਾ ਹੈ।

ਧਰਮ ਦੇ ਆਧਾਰ ਤੇ ਚਲੀਆਂ ਸਰਕਾਰਾਂ ਇਤਿਹਾਸ ਵਿਚ ਵੀ ਤਬਾਹ ਹੀ ਹੋਈਆਂ ਹਨ ਭਾਵੇਂ ਉਹ ਮੁਗਲ ਹੋਣ, ਭਾਵੇਂ ਉਹ ਹਿਟਲਰ ਹੋਵੇ, ਭਾਵੇਂ ਉਹ ਗੁਪਤ ਰਾਜੇ ਹੋਣ। ਘੱਟ-ਗਿਣਤੀ ਹੋਣ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੇ ਹਿੰਦੂ-ਮੁਸਲਮਾਨਾਂ ਦੇ ਸਮਰਥਨ ਨਾਲ ਪੰਜਾਬ ਦਾ ਝੰਡਾ ਖ਼ੈਬਰ ਤੋਂ ਅੱਗੇ ਗੱਡਿਆ। ਸੱਤਾ ਨਾਲ ਜੇ ਧਾਰਮਕ ਸਹਿਨਸ਼ੀਲਤਾ ਵਾਲੀ ਸੋਚ ਨਾ ਆਈ ਤਾਂ ਸਿਆਸਤ ਦਾ ਗਰੂਰ ਪਹਿਲਾਂ ਵਾਂਗ ਅਪਣੀ ਬੁਨਿਆਦ ਨੂੰ ਕਮਜ਼ੋਰ ਕਰ ਕੇ ਰਹੇਗਾ।                      - - ਨਿਮਰਤ ਕੌਰ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement