'ਡਬਲ ਇੰਜਣ' ਸਰਕਾਰਾਂ ਦਾ ਪ੍ਰਧਾਨ ਮੰਤਰੀ ਵਲੋਂ ਕੀਤਾ ਜਾਂਦਾ ਪ੍ਰਚਾਰ ਤੇ ਵਿਰੋਧੀ ਧਿਰ ਦੀ ਨਿਰਬਲਤਾ
Published : Feb 17, 2022, 8:34 am IST
Updated : Feb 17, 2022, 9:05 am IST
SHARE ARTICLE
politics
politics

ਪ੍ਰਧਾਨ ਮੰਤਰੀ ਦਾ ਇਉਂ ਕਹਿਣਾ ਗ਼ੈਰ ਸੰਵਿਧਾਨਕ ਵੀ ਜਾਪਦਾ ਹੈ ਤੇ ਭਾਰਤ ਦੇ ਸੰਘੀ ਢਾਂਚੇ ਦੀ ਨਿਰਾਦਰੀ ਕਰਨ ਵਾਲੀ ਗੱਲ ਵੀ ਹੈ ਪਰ ਉਹ ਅਜਿਹਾ ਕਹਿ ਕੇ ਬੜੇ ਆਰਾਮ ਨਾਲ ਨਿਕਲ

ਪ੍ਰਧਾਨ ਮੰਤਰੀ ਦਾ ਇਉਂ ਕਹਿਣਾ ਗ਼ੈਰ ਸੰਵਿਧਾਨਕ ਵੀ ਜਾਪਦਾ ਹੈ ਤੇ ਭਾਰਤ ਦੇ ਸੰਘੀ ਢਾਂਚੇ ਦੀ ਨਿਰਾਦਰੀ ਕਰਨ ਵਾਲੀ ਗੱਲ ਵੀ ਹੈ ਪਰ ਉਹ ਅਜਿਹਾ ਕਹਿ ਕੇ ਬੜੇ ਆਰਾਮ ਨਾਲ ਨਿਕਲ ਜਾਂਦੇ ਹਨ ਕਿਉਂਕਿ ਪੂਰੇ ਭਾਰਤ ਵਿਚ ਨੌਕਰੀਆਂ ਨਾਲ ਇਕ ਹੋਰ ਚੀਜ਼ ਦੀ ਕਮੀ ਵੀ ਸਾਨੂੰ ਅਪੰਗ ਬਣਾ ਦੇਂਦੀ ਹੈ ਅਰਥਾਤ ਸਾਡੀ ਆਰਥਕਤਾ ਜੋ ਬੁਰੀ ਤਰ੍ਹਾਂ ਕਮਜ਼ੋਰ ਹੈ | ਇਨ੍ਹਾਂ ਦੋ ਕਾਰਨਾਂ ਸਦਕਾ ਭਾਰਤ ਵਿਚ ਵਿਰੋਧੀ ਧਿਰ ਵੀ ਕਮਜ਼ੋਰ ਪੈ ਰਹੀ ਹੈ, ਅਖ਼ਬਾਰਾਂ ਦੀ ਆਵਾਜ਼ ਦਿਨ ਬ ਦਿਨ ਫਿੱਕੀ ਪੈ ਰਹੀ ਹੈ ਤੇ ਲੋਕ ਰਾਜ ਵੀ ਗੂੜ੍ਹੀ ਨੀਂਦ ਵਿਚ ਜਾਂਦਾ ਪ੍ਰਤੀਤ ਹੋ ਰਿਹਾ ਹੈ |

ਅੱਜ ਅਜਿਹੇ ਹਾਲਾਤ ਬਣ ਰਹੇ ਹਨ ਕਿ ਕੇਂਦਰ ਸਰਕਾਰ ਸੂਬਿਆਂ ਤੋਂ ਜੀ.ਐਸ.ਟੀ. ਤਾਂ ਪੂਰਾ ਲੈ ਰਹੀ ਹੈ ਪਰ ਉਨ੍ਹਾਂ ਨੂੰ  ਬਦਲੇ ਵਿਚ ਕਰਜ਼ਾ ਚੁਕ ਕੇ ਗੁਜ਼ਾਰਾ ਕਰਨ ਵਾਸਤੇ ਆਖ ਰਹੀ ਹੈ | ਜੇ ਵਿਰੋਧੀ ਧਿਰ ਵਿਚ ਤਾਕਤ ਹੁੰਦੀ ਤਾਂ ਉਹ ਜ਼ਰੂਰ ਪੁਛਦੀ ਕਿ ਜੇ ਬਿਹਾਰ ਜਾਂ ਉਤਰ ਪ੍ਰਦੇਸ਼ ਡਬਲ ਇੰਜਣ ਨਾਲ ਵਧੀਆ ਚਲ ਰਹੇ ਹੁੰਦੇ ਤਾਂ ਫਿਰ ਉਨ੍ਹਾਂ ਦੇ ਕਿਸਾਨ ਪੰਜਾਬ ਵਿਚ ਮਜ਼ਦੂਰੀ ਕਰਨ ਲਈ ਕਿਉਂ ਆਉਂਦੇ?

politicspolitics

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਡਬਲ ਇੰਜਣ ਦੀ ਸਰਕਾਰ ਦਾ ਪ੍ਰਚਾਰ ਕਰਨ ਲਈ ਹਰ ਸੂਬੇ ਵਿਚ ਭਾਜਪਾ ਦੀ ਸਰਕਾਰ ਵਾਸਤੇ ਵੋਟਾਂ ਮੰਗਣ ਜਾਂਦੇ ਹਨ | ਇਹ ਪ੍ਰਧਾਨ ਮੰਤਰੀ ਨੂੰ  ਸੋਭਾ ਨਹੀਂ ਦਿੰਦਾ ਕਿ ਉਹ ਆਖਣ ਕਿ ਸਾਰੇ ਦੇਸ਼ ਵਿਚ ਕੇਂਦਰ ਉਥੇ ਹੀ ਮਦਦ ਕਰੇਗਾ ਜਿਥੇ ਸੂਬਾ ਸਰਕਾਰ ਵੀ ਭਾਜਪਾ ਦੀ ਹੀ ਹੋਵੇਗੀ | ਭਾਜਪਾ ਦੇ ਪ੍ਰਧਾਨ ਇਹ ਗੱਲ ਆਖ ਸਕਦੇ ਹਨ ਪਰ ਪ੍ਰਧਾਨ ਮੰਤਰੀ ਦਾ ਇਉਂ ਕਹਿਣਾ ਗ਼ੈਰ ਸੰਵਿਧਾਨਕ ਵੀ ਜਾਪਦਾ ਹੈ ਤੇ ਭਾਰਤ ਦੇ ਸੰਘੀ ਢਾਂਚੇ ਦੀ ਨਿਰਾਦਰੀ

ਕਰਨ ਵਾਲੀ ਗੱਲ ਵੀ ਹੈ ਪਰ ਉਹ ਅਜਿਹਾ ਕਹਿ ਕੇ ਬੜੇ ਆਰਾਮ ਨਾਲ ਨਿਕਲ ਜਾਂਦੇ ਹਨ ਕਿਉਂਕਿ ਪੂਰੇ ਭਾਰਤ ਵਿਚ ਨੌਕਰੀਆਂ ਨਾਲ ਇਕ ਹੋਰ ਚੀਜ਼ ਦੀ ਕਮੀ ਵੀ ਸਾਨੂੰ ਅਪੰਗ ਬਣਾ ਦੇਂਦੀ ਹੈ ਅਰਥਾਤ ਸਾਡੀ ਆਰਥਕਤਾ ਜੋ ਬੁਰੀ ਤਰ੍ਹਾਂ ਕਮਜ਼ੋਰ ਹੈ | ਇਨ੍ਹਾਂ ਦੋ ਕਾਰਨਾਂ ਸਦਕਾ ਭਾਰਤ ਵਿਚ ਵਿਰੋਧੀ ਧਿਰ ਵੀ ਕਮਜ਼ੋਰ ਪੈ ਰਹੀ ਹੈ, ਅਖ਼ਬਾਰਾਂ ਦੀ ਆਵਾਜ਼ ਦਿਨ ਬ ਦਿਨ ਫਿੱਕੀ ਪੈ ਰਹੀ ਹੈ ਤੇ ਲੋਕ ਰਾਜ ਵੀ ਗੂੜ੍ਹੀ ਨੀਂਦ ਵਿਚ ਜਾਂਦਾ ਪ੍ਰਤੀਤ ਹੋ ਰਿਹਾ ਹੈ |

pm modi pm modi

ਅੱਜ ਅਜਿਹੇ ਹਾਲਾਤ ਬਣ ਰਹੇ ਹਨ ਕਿ ਕੇਂਦਰ ਸਰਕਾਰ ਸੂਬਿਆਂ ਤੋਂ ਜੀ.ਐਸ.ਟੀ. ਤਾਂ ਪੂਰਾ ਲੈ ਰਹੀ ਹੈ ਪਰ ਉਨ੍ਹਾਂ ਨੂੰ  ਬਦਲੇ ਵਿਚ ਕਰਜ਼ਾ ਚੁਕ ਕੇ ਗੁਜ਼ਾਰਾ ਕਰਨ ਵਾਸਤੇ ਆਖ ਰਹੀ ਹੈ | ਜੇ ਵਿਰੋਧੀ ਧਿਰ ਵਿਚ ਤਾਕਤ ਹੁੰਦੀ ਤਾਂ ਉਹ ਜ਼ਰੂਰ ਪੁਛਦੀ ਕਿ ਜੇ ਬਿਹਾਰ ਜਾਂ ਉਤਰ ਪ੍ਰਦੇਸ਼ ਡਬਲ ਇੰਜਣ ਨਾਲ ਵਧੀਆ ਚਲ ਰਹੇ ਹੁੰਦੇ ਤਾਂ ਫਿਰ ਉਨ੍ਹਾਂ ਦੇ ਕਿਸਾਨ ਪੰਜਾਬ ਵਿਚ ਮਜ਼ਦੂਰੀ ਕਰਨ ਲਈ ਕਿਉਂ ਆਉਂਦੇ?

Rahul Gandhi Rahul Gandhi

ਜਿਹੜੀ ਪਾਰਟੀ ਦੇਸ਼ ਵਿਚ 2 ਕਰੋੜ ਨੌਕਰੀਆਂ ਦੇਣ ਦੀ ਬਾਂਗ ਦੇਣ ਮਗਰੋਂ ਸਿਰਫ਼ ਦੋ ਲੱਖ ਨੌਕਰੀਆਂ ਹੀ ਦੇ ਸਕੀ ਹੈ, ਉਹ ਡਬਲ ਇੰਜਣ ਸਰਕਾਰ ਦਾ ਪ੍ਰਚਾਰ ਕਰਦੀ ਚੰਗੀ ਨਹੀਂ ਲਗਦੀ ਪਰ ਕਿਉਂਕਿ ਵਿਰੋਧੀ ਧਿਰ ਅਪਣੇ ਆਪ ਵਿਚ ਬਿਖਰੀ ਪਈ ਹੈ, ਮੋਦੀ ਜੀ ਨੂੰ  ਜੋ ਚਾਹੁਣ, ਕਹਿਣ ਦੀ ਖੁਲ੍ਹ ਮਿਲੀ ਹੋਈ ਹੈ | ਚੁਨੌਤੀ ਦੇਣ ਵਾਸਤੇ ਇਕ ਤਾਕਤਵਰ ਵਿਰੋਧੀ ਧਿਰ ਚਾਹੀਦੀ ਹੈ |

PM ModiPM Modi

ਭਾਵੇਂ ਅੱਜ ਸਾਰੇ ਵਿਰੋਧੀ ਦਲਾਂ ਦੇ ਮੈਂਬਰਾਂ ਦੀ ਗਿਣਤੀ 209 ਬਣਦੀ ਹੈ ਪਰ ਉਨ੍ਹਾਂ ਦੀ ਕਮਜ਼ੋਰੀ ਦਾ ਕਾਰਨ ਇਹ ਹੈ ਕਿ ਉਹ ਇਕਜੁਟ ਨਹੀਂ ਹਨ | ਜੇ ਇਕਸੁਰ ਹੋ ਕੇ ਸਾਰੇ ਬੋਲਣ ਤਾਂ ਇਨ੍ਹਾਂ ਸਾਰਿਆਂ ਦੀ ਆਵਾਜ਼ ਵੀ ਕਾਫ਼ੀ ਅਸਰ ਵਿਖਾ ਸਕਦੀ ਹੈ | ਪਰ ਇਨ੍ਹਾਂ ਵਿਚੋਂ ਸਾਰੇ ਅਪਣੇ ਆਪ ਨੂੰ  ਹੀ ਅਗਲੇ ਪ੍ਰਧਾਨ ਮੰਤਰੀ ਵਜੋਂ ਵੇਖਦੇ ਹਨ | ਪਾਰਲੀਮੈਂਟ ਵਿਚ 'ਆਪ' ਦਾ ਇਕ ਐਮ ਪੀ ਹੈ ਜੋ ਦੇਸ਼ ਦੀ ਸੱਭ ਤੋਂ ਵੱਡੀ ਵਿਰੋਧੀ ਧਿਰ ਨਾਲ ਪੰਜਾਬ ਵਿਚ ਲੜ ਰਿਹਾ ਹੈ | ਮਮਤਾ ਬੈਨਰਜੀ ਜਾਣ ਬੁਝ ਕੇ ਗੋਆ ਵਿਚ ਗਈ ਤਾਕਿ ਉਹ ਕਾਂਗਰਸ ਨੂੰ  ਕਮਜ਼ੋਰ ਕਰ ਸਕੇ |

Mamata Banerjee Mamata Banerjee

ਮਮਤਾ ਬੈਨਰਜੀ ਨੇ ਆਪ ਆਖਿਆ ਕਿ ਉਨ੍ਹਾਂ ਉਤਰ ਪ੍ਰਦੇਸ਼ ਵਿਚ ਇਕ ਵੀ ਸੀਟ ਤੇ ਨਾ ਲੜਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਹ ਅਖਿਲੇਸ਼ ਯਾਦਵ ਦੀ ਲੜਾਈ ਵਿਚ ਅੜਚਨ ਨਹੀਂ ਬਣਨਾ ਚਾਹੁੰਦੀ | ਮਮਤਾ ਬੈਨਰਜੀ ਹੁਣ ਸਟਾਲਿਨ, ਜੇ.ਸੀ. ਦੇ ਨਾਲ ਮਿਲ ਕੇ ਅਪਣਾ ਵਿਰੋਧੀ ਧੜਾ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਪਰ ਉਹ ਇਹ ਵੀ ਆਖਦੇ ਹਨ ਕਿ ਉਹ ਕਾਂਗਰਸ ਤੋਂ ਬਗ਼ੈਰ ਹੀ ਚਲਣਗੇ ਕਿਉਂਕਿ ਉਨ੍ਹਾਂ ਨੂੰ  ਨਹੀਂ ਜਾਪਦਾ ਕਿ ਕਾਂਗਰਸ ਵਿਚ ਉਨ੍ਹਾਂ ਦੀ ਕੋਈ ਦਿਲਚਸਪੀ ਹੈ | 

ਮਮਤਾ ਬੈਨਰਜੀ ਵੀ ਸਹੀ ਹਨ | ਕਾਂਗਰਸ ਅਪਣੇ ਆਪ ਨੂੰ  ਉਨ੍ਹਾਂ ਪਿਛੇ ਲਗਾਉਣ ਨਾਲ ਵੱਡੀ ਬਣਦੀ ਹੈ ਜਾਂ ਛੋਟੀ ਲੱਗਣ ਲੱਗ ਜਾਂਦੀ ਹੈ? ਇਹ ਸਵਾਲ ਉਨ੍ਹਾਂ ਸਾਰਿਆਂ ਲਈ ਅਪੋਜ਼ੀਸ਼ਨ ਦੀ ਸਾਂਝੀ ਤਾਕਤ ਨਾਲੋਂ ਵੱਡਾ ਹੈ | ਜਿਸ ਰਫ਼ਤਾਰ ਨਾਲ ਕਾਂਗਰਸ ਅਪਣੇ ਆਗੂਆਂ ਨੂੰ  ਗੁਆ ਰਹੀ ਹੈ, ਉਹ ਆਉਣ ਵਾਲੇ ਸਮੇਂ ਵਿਚ ਪਾਰਲੀਮੈਂਟ ਵਿਚ ਟੀ.ਐਮ.ਸੀ. ਮੈਂਬਰਾਂ ਦੀ ਗਿਣਤੀ ਨਾਲੋਂ ਵੀ ਹੇਠਾਂ ਜਾ ਸਕਦੀ ਹੈ |

Indian National CongressIndian National Congress

ਇਸ ਵੇਲੇ ਗਿਣਤੀਆਂ ਮਿਣਤੀਆਂ ਨੂੰ  ਛੱਡ ਕੇ ਉਸ ਵਿਚਾਰਧਾਰਾ ਨੂੰ  ਬਚਾਉਣ ਦਾ ਫ਼ਿਕਰ ਹੋਣਾ ਚਾਹੀਦਾ ਹੈ ਜੋ ਸੰਵਿਧਾਨ ਵਿਚ ਦਰਜ ਕੀਤੀ ਗਈ ਸੀ | ਕਿਸ ਦੀ ਸੋਚ ਵੱਡੀ ਹੈ? ਕਾਂਗਰਸ ਅਪਣੇ ਪੁਰਵਜਾਂ ਨੂੰ  ਯਾਦ ਕਰੇ ਤਾਂ ਵੇਖੇਗੀ ਕਿ ਦੇਸ਼ ਦੀ ਏਕਤਾ ਖ਼ਾਤਰ ਉਨ੍ਹਾਂ ਨੇ ਅਪਣੇ ਆਪ ਨੂੰ  ਪਿਛੇ ਕਰ ਕੇ ਕਈ ਵਾਰ ਉਨ੍ਹਾਂ ਨੂੰ  ਅੱਗੇ ਕੀਤਾ ਜਿਨ੍ਹਾਂ ਨੂੰ  ਦੇਸ਼ ਦੀ ਲੋੜ ਸੀ |

ਅੱਜ ਭਾਰਤ ਨੂੰ  ਇਕ ਤਾਕਤਵਰ ਵਿਰੋਧੀ ਧਿਰ ਦੀ ਲੋੜ ਹੈ ਅਤੇ ਉਸ ਵਾਸਤੇ ਵੱਡਿਆਂ ਨੂੰ  ਪਿਛੇ ਹੱਟ ਕੇ ਛੋਟਿਆਂ ਨੂੰ  ਅੱਗੇ ਆਉਣ ਲਈ ਅਪਣੀ ਕੁਰਬਾਨੀ ਵੀ ਦੇਣੀ ਪਵੇ ਤਾਂ ਦੇਸ਼ ਦੀ ਖ਼ਾਤਰ ਅਜਿਹਾ ਕਰਨੋਂ ਪਿੱਛੇ ਨਹੀਂ ਹਟਣਾ ਚਾਹੀਦਾ |                                                     

  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

For Rajvir Jawanda's long life,Gursikh brother brought Parsaad offering from Amritsar Darbar Sahib

29 Sep 2025 3:22 PM

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM
Advertisement