
ਟੁੱਟਿਆ ਹਾਰ ਖਿਲਰਗੀਆਂ ਕਲੀਆਂ, ਮਲਦੇ ਰਹਿ ਗਏ ਅਣਖੀ ਤਲੀਆਂ...
ਪੰਜਾਬ ਹੈ ਇਥੇ ਕਿਥੇ,
ਵਿਚ ਕਿਤਾਬਾਂ ਰਹਿ ਗਏ ਕਿੱਸੇ।
ਟੁੱਟਿਆ ਹਾਰ ਖਿਲਰਗੀਆਂ ਕਲੀਆਂ,
ਮਲਦੇ ਰਹਿ ਗਏ ਅਣਖੀ ਤਲੀਆਂ,
ਲੈ ਕੇ ਬਹਿ ਗਏ ਮੂੰਹ ਦੇ ਮਿੱਠੇ,
ਪੰਜਾਬ ਹੈ ਇਥੇ ਕਿਥੇ,
ਵਿਚ ਕਿਤਾਬਾਂ ਰਹਿ ਗਏ ਕਿੱਸੇ।
ਕਿਹੜੇ ਮੂੰਹ ਨਾਲ ਪੰਜਾਬ ਬੁਲਾਵਾਂ,
ਪੰਜਾਬ ਨਹੀਂ ਕਿਵੇਂ ਭੁਲਾਵਾਂ,
ਫਲ ਬਕ ਬਕੇ ਤੇ ਹੋ ਗਏ ਫਿੱਕੇ,
ਪੰਜਾਬ ਹੈ ਇਥੇ ਕਿਥੇ,
ਵਿਚ ਕਿਤਾਬਾਂ ਰਹਿ ਗਏ ਕਿੱਸੇ।
ਲੜਦੇ ਰਹਿ ਗਏ ਪੰਜਾਬ ਲਈ,
ਸ਼ਹੀਦ ਨੇ ਹੋ ਗਏ ਇਸ ਤਾਜ ਲਈ,
ਸੁਪਨੇ ਰਹਿ ਗਏ ਵਿਚੇ ਹੀ ਵਿਚੇ,
ਪੰਜਾਬ ਹੈ ਇਥੇ ਕਿਥੇ,
ਵਿਚ ਕਿਤਾਬਾਂ ਰਹਿ ਗਏ ਕਿੱਸੇੇ।
ਬਚਿਆ ਖੁਚਿਆ ਪਾਣੀ ਰੜਕੇ,
ਚੋਰ ਲੁੱਟਣ ਲਈ ਫਿਰ ਤੋਂ ਕੜਕੇ,
ਰੋਅਬ ਨਾਲ ਕਦੇ ਹੁੰਦੇ ਮਿੱਠੇ,
ਪੰਜਾਬ ਹੈ ਇਥੇ ਕਿਥੇ,
ਵਿਚ ਕਿਤਾਬਾਂ ਰਹਿ ਗਏ ਕਿੱਸੇ।
‘ਸੁਰਿੰਦਰ’ ਪੇਚ ਵੇ ਕਸਣਾ ਪੈਣਾ,
ਪੰਜਾਬ ਦਾ ਹੱਕ ਰਖਣਾ ਪੈਣਾ,
ਅਣਖ਼ ਬਿਨਾਂ ਨਾ ਨਿਕਲਣ ਸਿੱਟੇ,
ਪੰਜਾਬ ਹੈ ਇਥੇ ਕਿਥੇ,
ਵਿਚ ਕਿਤਾਬਾਂ ਰਹਿ ਗਏ ਕਿੱਸੇ।
-ਸੁਰਿੰਦਰ ‘ਮਾਣੂੰਕੇ ਗਿੱਲ’। 8872321000