
ਦੌਲਤਾਂ ਸ਼ੌਹਰਤਾਂ ਰੁਤਬਿਆਂ ਦੀ ਦੌੜ ਲੱਗੀ, ਗਹਿਣੇ ਦਲੇਰੀ, ਅਣਖ, ਆਬਰੂ ਪਾਉਣ ਲੱਗੇ।
ਦੌਲਤਾਂ ਸ਼ੌਹਰਤਾਂ ਰੁਤਬਿਆਂ ਦੀ ਦੌੜ ਲੱਗੀ,
ਗਹਿਣੇ ਦਲੇਰੀ, ਅਣਖ, ਆਬਰੂ ਪਾਉਣ ਲੱਗੇ।
ਖਿੱਤੇ, ਕੌਮ ਦੀ ਰਖਣੀ ਇਨ੍ਹਾਂ ਹੁਣ ਗੱਲ ਕਿੱਥੇ,
ਹਕੂਮਤ ਦੇ ਇਸ਼ਾਰਿਆਂ ’ਤੇ ਗੀਤ ਗਾਉਣ ਲੱਗੇ।
ਨਚਾਰ ਜੋ ਨੇ ਅਪਣੀ ਔਕਾਤ ਤਾਂ ਵਿਖਾਉਣਗੇ,
ਲਾਹ ਕੇ ਚਾਦਰਾ ਖਾਕੀ ਧੋਤੀਆਂ ਪਾਉਣ ਲੱਗੇ।
ਬੰਦ ਕਮਰੇ ਦੀ ਮੁਲਾਕਾਤ ਸਭ ਨੇ ਬਦਲ ਦਿਤਾ,
ਇਸ਼ਾਰੇ ਰਾਜਿਆਂ ਦੇ ਬਾਗ਼ੀ ਸੁਰ ਨਿਵਾਉਣ ਲੱਗੇ।
‘ਸੇਖੋਂ’ ਜੰਗਾਲੀ ਗਈ ਅੱਜ ਸਾਡੀ ਜ਼ਹਿਨੀਅਤ ਵੀ,
ਭੋਰਾ ਸੋਚਦੇ ਨਹੀਂ ਨਿੱਤ ਨਵੇਂ ਹੀਰੋ ਬਣਾਉਣ ਲੱਗੇ।
- ਗੁਰਦਿੱਤ ਸਿੰਘ ਸੇਖੋਂ, ਮੋਬਾ : 97811-72781