
ਵਰਖਾ ਆਈ, ਵਰਖਾ ਆਈ, ਗਰਮੀ ਤੋਂ ਕੁਝ ਰਾਹਤ ਪਾਈ.... ਖ਼ਤਮ ਹੋਇਆ ਇੰਤਜ਼ਾਰ, ਮੌਸਮ ਹੋਇਆ ਖ਼ੁਸ਼ਗਵਾਰ |
ਵਰਖਾ ਆਈ, ਵਰਖਾ ਆਈ, ਗਰਮੀ ਤੋਂ ਕੁਝ ਰਾਹਤ ਪਾਈ |
ਖ਼ਤਮ ਹੋਇਆ ਇੰਤਜ਼ਾਰ, ਮੌਸਮ ਹੋਇਆ ਖ਼ੁਸ਼ਗਵਾਰ |
ਦਾਦੀ ਪੂੜੇ ਖੂਬ ਬਣਾਏ, ਨਾਲ ਪਰੋਸ ਕੇ ਖੀਰ ਖੁਆਏ |
ਬੰਟੂ ਵਿਹੜੇ ਵਿਚ ਖੜਾ, ਛਤਰੀ ਤਾਣ ਕੇ ਖੁਸ਼ ਹੈ ਬੜਾ |
ਡੱਡੂ ਟਰ ਟਰ ਕਰ ਕੇ ਬੋਲਣ, ਇਧਰ ਉਧਰ ਖਬਰੇ ਕੀ ਟੋਲਣ?
ਚਿੰਟੂ ਨੇ ਕਿਸ਼ਤੀ ਬਣਾਈ, ਵਗਦੇ ਪਾਣੀ 'ਤੇ ਤੈਰਾਈ |
ਸਭਨਾਂ 'ਤੇ ਮਸਤੀ ਛਾਈ, ਵਰਖਾ ਆਈ, ਵਰਖਾ ਆਈ |
- ਹਰਿੰਦਰ ਸਿੰਘ ਗੋਗਨਾ
ਕੰਡਕਟ ਬਰਾਂਚ (ਪ੍ਰੀਖਿਆਵਾਂ)
ਪੰਜਾਬੀ ਯੂਨੀਵਰਸਿਟੀ, ਪਟਿਆਲਾ | ਮੋਬਾ : 9872325960