
Poem: ਨਸ਼ਾ ਉਹ ਦੁਸ਼ਮਣ ਬਣ ਗਿਆ,
Poem: ਨਸ਼ਾ ਉਹ ਦੁਸ਼ਮਣ ਬਣ ਗਿਆ,
ਜੋ ਦਿਲਾਂ ਵਿਚ ਘੁੱਸ ਗਿਆ।
ਹਸਦੀ ਜ਼ਿੰਦਗੀ ਨੂੰ ਛੱਡ,
ਸਾਹਾਂ ਨੂੰ ਵੀ ਡੁੱਸ ਗਿਆ।
ਪਹਿਲਾਂ ਮਜ਼ੇ ਵਾਂਗ ਲਗਦਾ ਸੀ,
ਫਿਰ ਪੱਕਾ ਬਣ ਗਿਆ ਸਾਥੀ,
ਦਿਨ ਚੜ੍ਹੇ ਲੋੜ ਪੈ ਜਾਵੇ,
ਔਖੀਆਂ ਲੰਘਣ ਰਾਤੀ।
ਮਾਂ ਦਾ ਪੁੱਤ ਸੀ ਹੀਰੇ ਵਰਗਾ,
ਅੱਜ ਗਲੀਆਂ ਦੇ ਵਿਚ ਰੁਲ ਗਿਆ।
ਚਿੱਟਾ, ਗਾਂਜਾ, ਸ਼ਰਾਬਾਂ ਨਾਲ,
ਸਜਦਾ ਕਰਦਾ ਡੁਲ ਗਿਆ।
ਸੱਜਣ ਵਿਹੁੱਟੇ ਰਿਸ਼ਤੇ ਟੁੱਟੇ,
ਹਰ ਮੋਹ ਲੱਗੇ ਝੂਠਾ,
ਮੋਹ ਮਾਇਆ ਤਾਂ ਰਹਿ ਗਈ ਪਿੱਛੇ,
ਇਹ ਨਸ਼ਾ ਨਾ ਛੱਡੇ ਠੂਠਾ।
ਹੁਣ ਵੀ ਸਮਾਂ ਹੱਥੀਂ ਐ,
ਜ਼ਿੰਦ ਵਾਪਸ ਲਿਆਈਏ,
ਨਸ਼ਿਆਂ ਵਾਲੀ ਸਾਰੀ ਦੁਨੀਆਂ,
ਮੁਹੱਬਤ ਨਾਲ ਜਗਾਈਏ।
- ਪਲਵਿੰਦਰ ਕੌਰ (ਹੈਡ ਟੀਚਰ)
ਮੋਬਾਈਲ:85560-01971