Operation Blue Star 40th anniversary: 2 ਜੂਨ 1984 ਨੂੰ ਦੇਸ਼ ਤੇ ਦੁਨੀਆ ਨਾਲੋਂ ਕੱਟ ਦਿਤਾ ਗਿਆ ਸੀ ਅੰਮ੍ਰਿਤਸਰ ਦਾ ਰਾਬਤਾ
Published : Jun 2, 2024, 8:45 am IST
Updated : Jun 2, 2024, 8:45 am IST
SHARE ARTICLE
Operation Blue Star
Operation Blue Star

ਖ਼ਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਕਿ ਸ੍ਰੀ ਦਰਬਾਰ ਸਾਹਿਬ ਵਲ ਸੀਆਰਪੀਐਫ ਨੇ ਗੋਲੀ ਚਲਾਈ ਹੈ।

Operation Blue Star 40th anniversary: ਦੁਨੀਆਂ ਭਰ ਵਿਚ ਜਿਥੇ-ਜਿਥੇ ਵੀ ਸਿੱਖ ਵਸਦਾ ਹੈ ਉਹ ਹਰ ਰੋਜ਼ ਆਪਣੀ ਅਰਦਾਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਦਾਤ ਅਕਾਲ ਪੁਰਖ ਤੋਂ ਮੰਗਦਾ ਹੈ। ਸ੍ਰੀ ਦਰਬਾਰ ਸਾਹਿਬ ਵਲ 1 ਜੂਨ ਦੀ ਹੋਈ ਗੋਲੀਬਾਰੀ ਤੋਂ ਬਾਅਦ ਅਗਲੀ ਸਵੇਰ ਭਾਵ 2 ਜੂਨ ਨੂੰ ਸ਼ਹਿਰ ਦੇ ਸਿੱਖ ਅਤੇ ਦੂਰ ਦੁਰਾਡਿਓਂ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਸ੍ਰੀ ਦਰਬਾਰ ਸਾਹਿਬ ਵੱਲ ਤੁਰ ਪਈਆਂ। ਖ਼ਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਕਿ ਸ੍ਰੀ ਦਰਬਾਰ ਸਾਹਿਬ ਵਲ ਸੀਆਰਪੀਐਫ ਨੇ ਗੋਲੀ ਚਲਾਈ ਹੈ।

ਅੰਮ੍ਰਿਤਸਰ ਦੀ ਕੋਈ ਵੀ ਖ਼ਬਰ ਅਖ਼ਬਾਰਾਂ ਵਿਚ ਲਗਾਉਣ ਤੋਂ ਮਨਾਹੀ ਸੀ। ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਜਿਥੇ-ਜਿਥੇ ਸੀਆਰਪੀਐਫ ਦੀਆਂ ਚਲਾਈਆਂ ਗੋਲੀਆਂ ਲੱਗੀਆਂ ਸਨ, ਦੇ ਦੁਆਲੇ ਸੰਤ ਜਰਨੈਲ ਸਿੰਘ ਖ਼ਾਲਸਾ ਦੇ ਨਾਲ ਰਹਿੰਦੇ ਸਿੰਘਾਂ ਨੇ ਨਿਸ਼ਾਨ ਬਣਾ ਦਿਤੇ। ਸਰਕਾਰ ਨੇ ਆਪਣੀ ਚਾਲ ਦਾ ਅਗਲਾ ਪਾਸਾ ਚੱਲਣ ਦੀ ਤਿਆਰੀ ਵਿੱਢਣੀ ਸ਼ੁਰੂ ਕਰ ਦਿਤੀ। ਇਸ ਗੋਲੀਬਾਰੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਗੁਰਚਰਨ ਸਿੰਘ ਟੌਹੜਾ 2 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਆਣ ਪੁੱਜੇ।

ਉਨ੍ਹਾਂ ਆਉਂਦੇ ਸਾਰ ਹੀ ਆਪਣੇ ਨਿਜੀ ਸਹਾਇਕ ਅਵਿਨਾਸ਼ੀ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਸਕਤੱਰ ਸਰਦਾਰ ਭਾਨ ਸਿੰਘ ਰਾਹੀ. ਪ੍ਰਧਾਨ ਮੰਤਰੀ ਇੰਦਰਾ ਗਾਂਧੀ  ਨੂੰ ਇਕ ਪੱਤਰ ਲਿਖ ਕੇ ਸੀਆਰਪੀਐਫ ਦੁਆਰਾ ਬਿਨਾਂ ਕਿਸੇ ਭੜਕਾਹਟ ਦੇ ਚਲਾਈ ਗੋਲੀ ਤੇ ਗੰਭੀਰ ਅਤੇ ਸਖ਼ਤ ਸ਼ਬਦਾਂ ਵਿਚ ਇਤਰਾਜ਼ ਕੀਤਾ। ਸ੍ਰੀ ਦਰਬਾਰ ਸਾਹਿਬ ਤੇ ਹੋਈ ਗੋਲੀਬਾਰੀ ਦਾ ਸਿੱਖਾਂ ਦੇ ਮਨਾਂ ਵਿਚ ਰੋਸ ਸੀ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਵੀ ਆਪਣਾ ਰੋਸ ਜਿਤਾਉਂਣ ਦਾ ਫੈਸਲਾ ਲਿਆ। ਉਧਰ ਦਿਲੀ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੀਆਂ ਤਿਆਰੀਆਂ ਨੂੰ ਆਖ਼ਰੀ ਛੋਹਾਂ ਦਿਤੀਆਂ ਜਾ ਰਹੀਆ ਸਨ। ਸ਼ਾਮ ਤਕ ਕੁੱਝ ਫ਼ੌਜੀ ਅਧਿਕਾਰੀ ਸਾਦੇ ਕਪੜਿਆਂ ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਮੁਆਇਨਾ ਕਰ ਗਏ ਸਨ। ਇਨ੍ਹਾਂ ਫ਼ੌਜੀ ਅਧਿਕਾਰੀਆਂ ਦਾ ਸ੍ਰੀ ਦਰਬਾਰ ਸਾਹਿਬ ਦਾ ਮੁਆਇਨਾ ਕਰਨ ਦਾ ਮਕਸਦ ਜਰਨਲ ਸੁਬੇਗ ਸਿੰਘ ਦੀ ਜੰਗੀ ਤਿਆਰੀ ਦਾ ਜਾਇਜ਼ਾ ਲੈਣਾ ਸੀ। 

ਜਰਨਲ ਸੁਬੇਗ ਸਿੰਘ ਨੇ ਫ਼ੌਜੀ ਰਣਨੀਤੀ ਦਾ ਮੁਜ਼ਾਹਿਰਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦਾ ਜਾਇਜ਼ਾ ਲੈਣ ਆਏ ਫ਼ੌਜੀ ਅਧਿਕਾਰੀਆਂ ਨੂੰ ਅਸਲ ਸਥਿਤੀ ਤੋਂ ਜਾਣੂ ਹੋਣ ਹੀ ਨਹੀਂ ਦਿਤਾ। ਉਸ ਸਮੇਂ ਚਲਦੇ ਸਰਕਾਰੀ ਰੇਡੀਓ ਅਕਾਸ਼ਵਾਣੀ ਤੇ  ਟੈਲੀਵਿਜ਼ਨ ਦੂਰਦਰਸ਼ਨ ਤੇ ਰਾਤ 8-30 ਵਜੇ ਅਚਾਨਕ ਇੰਦਰਾ ਗਾਂਧੀ ਨੇ ਆਪਣਾ ਭਾਸ਼ਣ ਸ਼ੁਰੂ ਕਰ ਦਿਤਾ। ਇਹ ਭਾਸ਼ਣ ਪਹਿਲਾਂ ਤੋਂ ਤੈਅ ਨਹੀਂ ਸੀ। ਦੂਰਦਰਸ਼ਨ 'ਤੇ ਆਪਣੇ ਭਾਸ਼ਣ ਵਿਚ ਇੰਦਰਾ ਗਾਂਧੀ ਦੀ ਅਵਾਜ਼ ਵਿਚ ਉਹ ਗਰਜ ਨਹੀਂ ਸੀ ਜੋ ਪਹਿਲਾਂ ਬੋਲਦਿਆਂ ਸਮੇਂ ਹੁੰਦੀ ਸੀ। 

ਚਿਹਰੇ ਦੇ ਹਾਵ ਭਾਵ ਦੱਸ ਰਹੇ ਸਨ ਕਿ ਪ੍ਰਧਾਨ ਮੰਤਰੀ ਘਬਰਾਹਟ ਵਿਚ ਹੈ। ਕੋਈ ਅਣਹੋਣੀ ਵਾਪਰ ਸਕਦੀ ਹੈ। ਆਪਣੇ ਕਰੀਬ 40 ਮਿੰਟ ਦੇ ਭਾਸ਼ਣ ਦੇ ਅਖੀਰ ਵਿਚ ਇੰਦਰਾ ਗਾਂਧੀ ਨੇ ਅਕਾਲੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ''ਆਓ ਰਲ ਕੇ ਜ਼ਖ਼ਮਾਂ 'ਤੇ ਮੱਲ੍ਹਮ ਲਗਾਈਏ, ਲਹੂ ਨਾ ਵਹਾਓ ਨਫ਼ਰਤ ਨੂੰ ਮੁਕਾਓ। ਇਸ ਭਾਸ਼ਣ ਦੇ ਤੁੰਰਤ ਬਾਅਦ ਅੰਮ੍ਰਿਤਸਰ ਸ਼ਹਿਰ ਦਾ ਬਾਕੀ ਦੇਸ਼ ਨਾਲੋਂ ਸੰਪਰਕ ਟੁੱਟ ਗਿਆ। ਟੈਲੀਫੂਨ ਦੀਆਂ ਲਾਈਨਾਂ ਕਟ ਦਿੱਤੀਆਂ ਗਈਆਂ।

ਸ਼ਹਿਰ ਵਾਸੀ ਅਜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਭਾਸ਼ਣ ਦੇ ਮਤਲਬ ਕੱਢ ਹੀ ਰਹੇ ਸਨ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਤੇ ਨੇੜਲੇ ਇਲਾਕੇ ਭਾਵ ਸ਼ਹਿਰ ਦੇ ਅੰਦਰੂਨੀ ਭਾਗ ਖ਼ਾਸ ਕਰ ਸ੍ਰੀ ਦਰਬਾਰ ਸਾਹਿਬ ਚੌਕ, ਮੁਨਿਆਰਾ ਬਜ਼ਾਰ, ਮਾਈ ਸੇਵਾ ਬਾਜ਼ਾਰ, ਘੰਟਾਘਰ ਚੌਕ, ਸਰਾਂ ਗੁਰੂ ਰਾਮਦਾਸ, ਪ੍ਰਾਗਦਾਸ ਚੌਕ, ਬਾਬਾ ਸਾਹਿਬ ਚੌਕ ਨੂੰ ਫ਼ੌਜ ਨੇ ਘੇਰੇ ਵਿਚ ਲੈ ਲਿਆ। ਸ਼ਹਿਰ ਵਿਚ ਪਸਰੀ ਚੁਪ ਕਾਰਨ ਫ਼ੌਜੀ ਬੂਟਾਂ ਦੀ ਦਗੜ-ਦਗੜ ਸਾਫ਼ ਤੇ ਦੂਰ-ਦੂਰ ਤਕ ਸੁਣਾਈ ਦੇ ਰਹੀ ਸੀ। 

ਫ਼ੌਜੀ ਗੱਡੀਆਂ ਦੀ ਆਵਾਜ਼ ਸ਼ਹਿਰ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਤਿਆਰ ਸੀ। ਚੀਨੀ ਦਾਰਸ਼ਨਿਕ ਲਾਉਂਡਸੇ ਦੇ ਬੋਲ ਇਥੇ ਪੂਰੀ ਤਰ੍ਹਾਂ ਨਾਲ ਢੁਕਦੇ ਹਨ ਕਿ ਜਿੱਥੋਂ ਫ਼ੌਜਾਂ ਲੰਘਦੀਆਂ ਹਨ, ਉਥੇ ਰਸਤੇ ਬਣਦੇ ਹਨ। ਜਿੱਥੇ ਫ਼ੌਜਾਂ ਰੁਕਦੀਆਂ ਹਨ ਉਥੇ ਕੰਡਿਆਂ ਦੇ ਜੰਗਲ ਪੈਦਾ ਹੁੰਦੇ ਹਨ। ਅੰਮ੍ਰਿਤਸਰ ਵਿਚ ਫ਼ੌਜਾਂ ਰੁਕ ਚੁੱਕੀਆਂ ਸਨ ਤੇ ਮਨੁੱਖਤਾ ਦੇ ਘਰ ਜਿੱਥੋਂ ਹਮੇਸ਼ਾਂ ਹੀ ਸਰਬਤ ਦੇ ਭਲੇ ਦੀ ਅਰਦਾਸ ਗੂੰਜਦੀ ਹੈ, ਨੂੰ ਕੰਡਿਆਂ ਦੇ ਜੰਗਲ ਵਿਚ ਤਬਦੀਲ ਕਰਨ ਲਈ ਇਕ ਇਸ਼ਰੇ ਦੀ ਉਡੀਕ ਜਾਰੀ ਸੀ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement