ਅਧਿਆਪਕ ਗੁਣਾਂ ਦੀ ਖਾਨ ਹੈ, ਇਹ ਵਿਸ਼ਵਾਸ ਜਗਾਉਣਾ ਜ਼ਰੂਰੀ ਹੈ
Published : Sep 5, 2019, 4:21 pm IST
Updated : Sep 5, 2019, 4:21 pm IST
SHARE ARTICLE
Teacher
Teacher

ਪ੍ਰਿੰਸੀਪਲ ਨੇ ਦੋ-ਚਾਰ ਗੱਲਾਂ ਪੁੱਛ ਕੇ ਉਨ੍ਹਾਂ ਨੂੰ ਨੌਕਰੀ ਉਤੇ ਰੱਖ ਲਿਆ

ਇਕ ਅੰਤਰਰਾਸ਼ਟਰੀ ਕਾਨਫ਼ਰੰਸ ਵਿਖੇ ਗੁਆਂਢੀ ਦੇਸ਼ ਦੇ ਰਾਸ਼ਟਰਪਤੀ ਅਤੇ ਇਕ ਸਨਮਾਨਤ ਸਾਇੰਸਦਾਨ, ਅਨੇਕਾਂ ਸਾਲ ਪਹਿਲਾਂ ਮੁੰਬਈ ਵਿਖੇ ਪੰਜ ਤਾਰਾ ਹੋਟਲ 'ਚ ਪਹੁੰਚੇ। ਉਨ੍ਹਾਂ ਨੂੰ ਇਕ ਡਬਲ ਰੂਮ ਦਿਤਾ ਗਿਆ। ਉਨ੍ਹਾਂ ਨੇ ਪ੍ਰਬੰਧਕਾਂ ਅਤੇ ਹੋਟਲ ਮੈਨੇਜਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਲਈ ਦੋ ਚੰਗੇ ਤਾਲੇ ਮੰਗਵਾ ਕੇ ਦਿਤੇ ਜਾਣ। ਪ੍ਰਬੰਧਕਾਂ ਅਤੇ ਹੋਟਲ ਮਾਲਕਾਂ ਨੇ ਕਿਹਾ ਕਿ ਇਸ ਹੋਟਲ ਵਿਚ ਚੋਰੀ ਨਹੀਂ ਹੁੰਦੀ, ਕੈਮਰੇ ਲੱਗੇ ਹਨ, ਸਾਰੇ ਕਰਮਚਾਰੀ ਵਿਸ਼ਵਾਸ਼ਪਾਤਰ ਹਨ। ਪਰ ਉਹ ਤਾਲਿਆਂ ਲਈ ਅੜ ਗਏ। ਪ੍ਰਬੰਧਕਾਂ ਨੇ ਫਿਰ ਅਪੀਲ ਕੀਤੀ ਕਿ ਚੋਰੀ ਦੀ ਇਕ ਫ਼ੀ ਸਦੀ ਵੀ ਗੁੰਜਾਇਸ਼ ਨਹੀਂ ਪਰ ਫਿਰ ਵੀ ਜੇਕਰ ਉਨ੍ਹਾਂ ਨੂੰ ਕਿਸੇ ਕਰਮਚਾਰੀ ਤੇ ਸ਼ੱਕ ਹੈ ਤਾਂ ਉਹ ਦੱਸ ਦੇਣ, ਉਸ ਨੂੰ ਛੁੱਟੀ ਉਤੇ ਭੇਜ ਦਿਤਾ ਜਾਵੇਗਾ।

Teacher Teacher

ਇਸ ਤੇ ਉਹ ਕਹਿੰਦੇ ਕਿ ਉਨ੍ਹਾਂ ਨੂੰ ਕਿਸੇ ਕਰਮਚਾਰੀ ਤੇ ਸ਼ੱਕ ਨਹੀਂ ਪਰ ਉਨ੍ਹਾਂ ਨੂੰ ਇਕ-ਦੂਜੇ ਤੇ ਹੀ ਵਿਸ਼ਵਾਸ਼ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਨਫ਼ਰੰਸ ਵਿਚੋਂ ਵਾਪਸ ਭੇਜ ਦਿਤਾ ਗਿਆ ਕਿ ਜੋ ਇਨਸਾਨ ਇਕ ਹੀ ਪੇਸ਼ੇ ਅਤੇ ਇਕ ਹੀ ਦੇਸ਼ ਦੇ ਮਹਿਕਮੇ ਤੋਂ ਹੋਣ, ਉਹ ਇਕ-ਦੂਜੇ ਤੇ ਹੀ ਵਿਸ਼ਵਾਸ਼ ਨਹੀਂ ਕਰ ਰਹੇ।
ਮੈਂ ਇਕ ਨਿਜੀ ਸਕੂਲ ਵਿਖੇ ਫ਼ਸਟ ਏਡ, ਸਿਹਤ, ਫ਼ਾਇਰ ਸੇਫ਼ਟੀ ਅਤੇ ਰੋਡ ਸੇਫ਼ਟੀ ਸਬੰਧੀ ਲੈਕਚਰ ਦੇ ਕੇ ਪ੍ਰਿੰਸੀਪਲ ਕੋਲ ਚਾਹ ਪੀ ਰਿਹਾ ਸੀ। ਇਸੇ ਦੌਰਾਨ ਦੋ ਲੜਕੀਆਂ ਅਪਣੀ ਅਰਜ਼ੀ ਲੈ ਆਈਆਂ। ਉਨ੍ਹਾਂ ਨੇ ਬੀ.ਐੱਡ. ਦਾ ਕੋਰਸ ਕੀਤਾ ਸੀ ਅਤੇ ਨੌਕਰੀ ਚਾਹੁੰਦੀਆਂ ਸਨ।

TeacherTeacher

ਪ੍ਰਿੰਸੀਪਲ ਨੇ ਦੋ-ਚਾਰ ਗੱਲਾਂ ਪੁੱਛ ਕੇ ਉਨ੍ਹਾਂ ਨੂੰ ਨੌਕਰੀ ਉਤੇ ਰੱਖ ਲਿਆ। ਮੈਂ ਉਨ੍ਹਾਂ ਤੋਂ ਪੁਛਿਆ ਕਿ ਇਨ੍ਹਾਂ ਲੜਕੀਆਂ ਤੋਂ ਤਜਰਬਾ, ਸਿਖਲਾਈ ਜਾਂ ਉੱਚ ਸਿਖਿਆ ਬਾਰੇ ਕਿਉਂ ਨਹੀਂ ਪੁਛਿਆ? ਉਨ੍ਹਾਂ ਦਸਿਆ ਕਿ ਉਹ ਘੱਟ ਤਨਖਾਹ ਦਿੰਦੇ ਹਨ ਅਤੇ ਲੋਕ ਸਕੂਲ ਦੀ ਇਮਾਰਤ, ਗੱਡੀਆਂ, ਵਰਦੀਆਂ, ਤਸਵੀਰਾਂ ਅਤੇ ਦੂਜੇ ਬੱਚਿਆਂ ਨੂੰ ਮਿਲਦੇ ਵੱਧ ਨੰਬਰ, ਇਨਾਮ ਆਦਿ ਵੇਖ ਕੇ ਪ੍ਰਾਈਵੇਟ ਸਕੂਲਾਂ ਵਿਚ ਬੱਚੇ ਭੇਜ ਰਹੇ ਹਨ ਅਤੇ ਇਸ ਤਰ੍ਹਾਂ ਸਕੂਲ ਚੰਗਾ ਵਪਾਰ ਕਰ ਰਹੇ ਹਨ।ਮੈਂ ਸੋਚ ਰਿਹਾ ਸੀ ਕਿ ਸਰਕਾਰੀ ਸਕੂਲਾਂ ਅੰਦਰ ਅਧਿਆਪਕ ਰੱਖਣ ਲਈ ਸਰਕਾਰ ਕਈ ਤਰ੍ਹਾਂ ਦੇ ਟੈਸਟ, ਇੰਟਰਵਿਊ, ਸਿਖਲਾਈ ਅਤੇ ਹੋਰ ਸ਼ਰਤਾਂ ਵੇਖਦੀ ਹੈ। ਹੁਣ ਤਾਂ ਟੈਟ ਇਮਤਿਹਾਨ ਪਾਸ ਕਰਨ ਵਾਲੇ ਬਹੁਤ ਕਾਬਲ ਅਧਿਆਪਕ ਹੀ ਸਕੂਲਾਂ ਵਿਚ ਆ ਰਹੇ ਹਨ।

TeacherTeache

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸਮੇਂ-ਸਮੇਂ ਤੇ ਸਿਖਲਾਈ ਲਗਦੀ ਹੈ, ਬਦਲੀਆਂ ਹੁੰਦੀਆਂ ਹਨ। ਵਧੀਆ ਨਤੀਜੇ ਦੇਣੇ ਹੁੰਦੇ ਹਨ, ਵਧੀਆ ਤਨਖਾਹਾਂ ਅਤੇ ਸਹੂਲਤਾਂ ਵੀ ਹਨ ਜਦਕਿ ਨਿਜੀ ਸਕੂਲਾਂ ਵਿਖੇ ਸਿਫ਼ਾਰਸ਼ੀ ਅਤੇ ਆਮ ਜਹੀ ਅਰਜ਼ੀ ਦੇਣ ਤੇ ਅਧਿਆਪਕ ਨੂੰ ਬਿਨਾਂ ਤਜਰਬੇ ਅਤੇ ਬਿਨਾਂ ਇੰਟਰਵਿਊ ਤੋਂ ਹੀ ਰੱਖ ਲਿਆ ਜਾਂਦਾ ਹੈ। 90 ਫ਼ੀ ਸਦੀ ਨੌਜਵਾਨ ਬੀ.ਐੱਡ. ਕਰਨ ਮਗਰੋਂ ਪ੍ਰਾਈਵੇਟ ਸਕੂਲਾਂ ਵਿਖੇ ਹੀ ਨੌਕਰੀ ਸ਼ੁਰੂ ਲੈਂਦੇ ਹਨ ਜਦਕਿ ਸਰਕਾਰੀ ਸਕੂਲਾਂ ਵਿਖੇ ਕਈ ਟੈਸਟ ਦੇ ਕੇ ਨੌਕਰੀ ਮਿਲਦਾ ਹੈ। ਇਸ ਦਾ ਭਾਵ ਸਰਕਾਰੀ ਸਕੂਲਾਂ ਦੇ ਅਧਿਆਪਕ, ਅਨੇਕਾਂ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਤੋਂ ਵੱਧ ਗੁਣਵਾਨ, ਤਜਰਬੇਕਾਰ, ਸਿਆਣੇ ਹੁੰਦੇ ਹਨ ਪਰ ਉਹ ਅਪਣੇ ਬੱਚੇ ਹਮੇਸ਼ਾ ਨਿਜੀ ਸਕੂਲਾਂ 'ਚ ਹੀ ਪੜ੍ਹਾਈ ਲਈ ਭੇਜਦੇ ਹਨ।

Teacher and studentsTeacher and students

ਸਰਕਾਰੀ ਸਕੂਲਾਂ ਵਿਚ ਕਿਉਂ ਨਹੀਂ? 90 ਫ਼ੀ ਸਦੀ ਜਾਂ 99 ਫ਼ੀ ਸਦੀ  ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਬੱਚੇ ਨਿਜੀ ਸਕੂਲਾਂ ਵਿਚ ਹੀ ਗ਼ੈਰਤਜਰਬੇਕਾਰ ਅਧਿਆਪਕਾਂ ਕੋਲ ਪੜ੍ਹਦੇ ਹਨ। ਇਸ ਦਾ ਭਾਵ ਸਰਕਾਰੀ ਅਧਿਆਪਕ ਅਪਣੇ ਆਪ ਉਤੇ ਅਤੇ ਸਾਥੀ ਅਧਿਆਪਕਾਂ ਉਤੇ ਹੀ ਵਿਸ਼ਵਾਸ਼ ਨਹੀਂ ਕਰ ਰਹੇ। ਇਸੇ ਕਰ ਕੇ ਉਹ ਅਪਣੇ ਬੱਚੇ ਪ੍ਰਾਈਵੇਟ ਸਕੂਲ ਵਿਖੇ ਪੜ੍ਹਾ ਰਹੇ ਹਨ ਪਰ ਘਰ ਅੰਦਰ ਉਹ ਖ਼ੁਦ ਹੀ ਬੱਚਿਆਂ ਨੂੰ ਪੜ੍ਹਾਉਂਦੇ ਹਨ।ਸਪੱਸ਼ਟ ਹੈ ਕਿ ਸਰਕਾਰੀ ਅਧਿਆਪਕ, ਅਪਣੇ ਹੀ ਸਾਥੀਆਂ ਉਤੇ ਵਿਸ਼ਵਾਸ਼ ਨਹੀਂ ਕਰ ਰਹੇ ਜਦਕਿ ਇਕ ਨਿਜੀ ਸਕੂਲ ਅਧਿਆਪਕ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਸਕੂਲਾਂ ਦੇ ਅਧਿਆਪਕ, ਅਪਣੇ ਆਪ ਅਤੇ ਅਪਣੀ ਮਿਹਨਤ, ਤਜਰਬੇ, ਸਿਖਲਾਈ ਉਤੇ ਵਿਸ਼ਵਾਸ਼ ਕਰ ਕੇ ਸਖ਼ਤ ਮਿਹਨਤ ਕਰਨ ਤਾਂ ਪ੍ਰਾਈਵੇਟ ਸਕੂਲ ਤਾਂ ਸਾਲਾਂ ਵਿਚ ਹੀ ਬੰਦ ਹੋ ਜਾਣ।

Teacher and studentsTeacher and students

ਪ੍ਰਾਈਵੇਟ ਸਕੂਲਾਂ ਅੰਦਰ ਮਾਪੇ ਦਖ਼ਲ ਨਹੀਂ ਦਿੰਦੇ, ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਬੱਚਿਆਂ ਨੂੰ ਕੀ ਪੜ੍ਹਾਉਣਾ, ਸਿਖਾਉਣਾ ਅਤੇ ਬਣਾਉਣਾ ਹੈ। ਉਹ ਤਾਂ ਬੱਚਿਆਂ ਦੇ ਵਧੀਆ ਨੰਬਰ, ਵਧੀਆ ਵਰਦੀ ਵੇਖ ਕੇ ਹੀ ਸੰਤੁਸ਼ਟ ਹੁੰਦੇ ਹਨ ਪਰ ਅਪਣੀ ਕਾਬਲੀਅਤ ਉਤੇ ਵਿਸ਼ਵਾਸ਼ ਨਾ ਕਰ ਕੇ, ਅਪਣੇ ਆਪ ਦੀ ਹੀ ਬਦਨਾਮੀ ਕਰ ਰਹੇ ਹਨ ਅਤੇ ਅਪਣੇ ਅਧਿਆਪਕ ਸਾਥੀਆਂ, ਅਪਣੀ ਸੰਸਥਾ, ਵਿਭਾਗ ਦੀ ਦਿਲ ਖੋਲ੍ਹ ਕੇ ਬਦਨਾਮੀ ਕਰਦੇ ਹਨ, ਪਾਰਟੀਆਂ ਬਣਾ ਕੇ ਇਕ-ਦੂਜੇ ਦੀਆਂ ਲੱਤਾਂ ਅਤੇ ਸਨਮਾਨ ਖਿੱਚ ਰਹੇ ਹਨ। ਅਪਣੇ ਹੀ ਅਧਿਆਪਕ ਸਾਥੀ, ਜ਼ਿਲ੍ਹਾ ਸਿਖਿਆ ਅਫ਼ਸਰ ਅਤੇ ਦੂਜੇ ਅਧਿਆਪਕਾਂ ਵਿਰੁਧ ਗੰਦੇ ਤੋਂ ਗੰਦੇ ਸ਼ਬਦ ਬੋਲ ਕੇ, ਸਰਕਾਰੀ ਖੇਤਰ ਨੂੰ ਖ਼ਤਮ ਕਰ ਰਹੇ ਹਨ।

Teacher and studentsTeacher and students

ਅਸੀ ਲੋਕ ਵੀ ਸਰਕਾਰੀ ਸਕੂਲਾਂ 'ਚ ਪੜ੍ਹ ਕੇ, ਹਰ ਰੋਜ਼ ਅਧਿਆਪਕਾਂ ਦੇ ਪੈਰੀਂ ਹੱਥ ਲਾ ਕੇ ਅੱਗੇ ਵਧੇ ਹਾਂ ਪਰ ਇਸ ਸਮੇਂ ਸਾਰੇ ਇਕ-ਦੂਜੇ ਨੂੰ ਬਦਨਾਮ ਕਰਨ ਤੇ ਲੱਗੇ ਹਨ ਕਿ ਜੇਕਰ ਮੈਨੂੰ ਨਹੀਂ ਮਿਲਦਾ ਤਾਂ ਮੇਰੇ ਸਾਥੀ ਨੂੰ ਕਿਉਂ? ਸਕੂਲ ਅੰਦਰੋਂ ਖ਼ਬਰ ਹਮੇਸ਼ਾ ਅਧਿਆਪਕ ਹੀ ਕਢਦੇ ਹਨ ਅਤੇ ਅੱਜ ਅਜਿਹੇ 60 ਫ਼ੀ ਸਦੀ ਅਧਿਆਪਕਾਂ ਕਰ ਕੇ ਸਰਕਾਰੀ ਸਕੂਲ ਬਦਨਾਮ ਹੋ ਰਹੇ ਹਨ ਅਤੇ ਖ਼ਤਮ ਹੋ ਰਹੇ ਹਨ। ਆਉਣ ਵਾਲੇ ਸਮੇਂ ਵੀ ਜੇ ਸੰਭਲ ਗਏ ਤਾਂ ਵਸੇ ਰਹਿਣਗੇ। ਅਪਣੇ ਬੱਚਿਆਂ ਲਈ ਸਨਮਾਨ ਅਤੇ ਰੁਜ਼ਗਾਰ ਦੇ ਰਸਤੇ ਬੰਦ ਨਹੀਂ ਕਰਨਗੇ।  ਸੰਪਰਕ : 98786-11620

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement