
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਭਾਰਤੀ ਰੇਲ ਵਲੋਂ ਪੰਜਾਂ ਤਖ਼ਤਾਂ ਦੀ ਯਾਤਰਾ ਵਾਸਤੇ 12 ਕੋਚ ਦੀ ਵਿਸ਼ੇਸ਼ ਰੇਲ-ਗੱਡੀ ਚਲਾਈ ਜਾ ਰਹੀ........
ਨਵੀਂ ਦਿੱਲੀ: ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਭਾਰਤੀ ਰੇਲ ਵਲੋਂ ਪੰਜਾਂ ਤਖ਼ਤਾਂ ਦੀ ਯਾਤਰਾ ਵਾਸਤੇ 12 ਕੋਚ ਦੀ ਵਿਸ਼ੇਸ਼ ਰੇਲ-ਗੱਡੀ ਚਲਾਈ ਜਾ ਰਹੀ ਹੈ ਜਿਸ ਰਾਹੀਂ 800 ਯਾਤਰੂ ਸਫ਼ਰ ਕਰ ਸਕਦੇ ਹਨ, ਜਿਨ੍ਹਾਂ ਨੂੰ 10 ਦਿਨਾਂ ਵਿਚ ਪੰਜਾਂ ਤਖ਼ਤਾਂ ਦੀ ਯਾਤਰਾ ਕਰਵਾਈ ਜਾਵੇਗੀ। ਇਸ ਲਈ ਤੀਜੇ ਦਰਜੇ ਦੀ ਏ ਸੀ ਟਿਕਟ ਸਾਢੇ ਪੰਦਰਾਂ ਹਜ਼ਾਰ ਰੁਪਏ ਦੀ ਹੈ। ਯਾਤਰੂਆਂ ਨੂੰ ਖਾਣ ਪੀਣ ਦੇ ਨਾਲ ਤਖ਼ਤਾਂ ਦੇ ਦਰਸ਼ਨਾਂ ਵਾਸਤੇ ਆਉਣ ਜਾਣ ਲਈ ਗੱਡੀਆਂ ਵੀ ਮੁਹਈਆ ਕਰਵਾਈ ਜਾਣਗੀਆਂ।
ਇਥੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪੁੱਜ ਕੇ,
ਆਈ.ਆਰ.ਟੀ.ਸੀ. ਉਤਰੀ ਰੇਲ ਦੇ ਗਰੁਪ ਜਨਰਲ ਮੈਨੇਜਰ ਸ. ਗੁਰਿੰਦਰ ਮੋਹਨ ਸਿੰਘ ਨੇ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਵਿਸ਼ੇਸ਼ ਗੱਡੀ ਦੀ ਸਹੂਲਤਾਂ ਆਦਿ ਬਾਰੇ ਦਸਿਆ ਗਿਆ। ਗੱਡੀ ਦਿੱਲੀ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ, ਪਟਨਾ ਸਾਹਿਬ, ਬਿਹਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ, ਤਖ਼ਤ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਤੋਂ ਹੋ ਕੇ, ਵਾਪਸ ਦਿੱਲੀ ਪੁੱਜੇਗੀ।