ਭਰਾ ਮਾਰੂ ਜੰਗ ਦਾ ਰੂਪ ਧਾਰਨ ਕਰ ਰਿਹੈ
Published : Aug 6, 2018, 2:57 pm IST
Updated : Aug 6, 2018, 2:57 pm IST
SHARE ARTICLE
Gurdwara Sahib Glenwood Sydney
Gurdwara Sahib Glenwood Sydney

'ਜਥੇਦਾਰਾਂ' ਵਲੋਂ ਲੰਗਰ ਛਕਣ ਨੂੰ ਲੈ ਕੇ ਜਾਰੀ ਹੁਕਮਨਾਮਾ ਹੁਣ ਭਰਾ ਮਾਰੂ ਜੰਗ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ..........

ਤਰਨਤਾਰਨ : 'ਜਥੇਦਾਰਾਂ' ਵਲੋਂ ਲੰਗਰ ਛਕਣ ਨੂੰ ਲੈ ਕੇ ਜਾਰੀ ਹੁਕਮਨਾਮਾ ਹੁਣ ਭਰਾ ਮਾਰੂ ਜੰਗ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਸਿਡਨੀ ਦੇ ਐਸਟੇਲ ਗੁਰੂਘਰ ਵਿਚ ਅੱਜ ਵਾਪਰੀ ਘਟਨਾ ਤੋਂ ਬਾਅਦ ਸੰਗਤ ਵਿਚ ਭਾਰੀ ਰੋਸ ਹੈ। ਸੰਗਤ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਸਲੇ ਦੇ ਹੱਲ ਲਈ ਅਕਾਲ ਤਖ਼ਤ ਸਾਹਿਬ ਤੋਂ ਕੋਈ ਕਮੇਟੀ ਆ ਕੇ ਪਹਿਲ ਕਰੇ। ਵੀਡੀਉ ਅਤੇ ਫ਼ੋਨ 'ਤੇ ਪ੍ਰਾਪਤ ਜਾਣਕਾਰੀ ਮੁਤਾਬਕ ਐਸਟੇਲ ਗੁਰੂ ਘਰ ਵਿਚ ਲੰਗਰ ਕੁਰਸੀ 'ਤੇ ਛਕਣ ਜਾਂ ਜ਼ਮੀਨ 'ਤੇ ਬੈਠ ਕੇ ਛਕਣ ਨੂੰ ਲੈ ਕੇ ਵਿਵਾਦ ਚਲ ਰਿਹਾ ਸੀ।

ਅੱਜ ਗੁਰੂ ਘਰ ਦੇ ਪ੍ਰਬੰਧਕਾਂ ਨੇ ਦਰਵਾਜ਼ੇ 'ਤੇ ਇਕ ਨੋਟਿਸ ਲੱਗਾ ਦਿਤਾ ਜਿਸ ਕਰ ਕੇ ਸੰਗਤ ਵਿਚ ਰੋਸ ਪੈਦਾ ਹੋਇਆ। ਪ੍ਰਬੰਧਕਾਂ ਨੇ ਮੁੱਖ ਗੇਟ 'ਤੇ ਨਿਜੀ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਹੋਏ ਸਨ ਜੋ ਸੰਗਤ ਦੇ ਦਾਖ਼ਲੇ ਤੋਂ ਪਹਿਲਾਂ ਸਵਾਲ ਜਵਾਬ ਕਰਦੇ ਸਨ। ਜਿਸ ਦੇ ਜਵਾਬ ਤੋਂ ਸੁਰੱਖਿਆ ਕਰਮਚਾਰੀ ਸੰਤੁਸ਼ਟ ਨਹੀਂ ਸਨ ਹੁੰਦੇ ਉਸ ਨੂੰ ਗੁਰੂ ਘਰ ਵਿਚ ਦਾਖ਼ਲ ਨਹੀਂ ਸੀ ਹੋਣ ਦਿਤਾ ਜਾਂਦਾ। ਸੰਗਤ ਵਲੋਂ ਪ੍ਰਬੰਧਕਾਂ 'ਤੇ ਦੋਸ਼ ਲਗਾਇਆ ਗਿਆ ਸਾਬਤ ਸੂਰਤ ਸਿੱਖਾਂ ਖ਼ਾਸਕਾਰ ਜਿਸ ਸਿੰਘ ਨੇ ਦੁਮਾਲਾ ਸਜਾਇਆ ਹੋਇਆ ਸੀ, ਨੂੰ ਬਿਲਕੁਲ ਦਾਖ਼ਲ ਨਹੀਂ ਸੀ ਹੋਣ ਦਿਤਾ ਜਾਂਦਾ। ਦਾਖ਼ਲੇ ਤੋਂ ਪਹਿਲਾਂ ਪੁਛਿਆ ਜਾਂਦਾ ਸੀ ਕਿ ਲੰਗਰ ਛਕੋਗੇ।

ਹਾਂ, ਵਿਚ ਕਹਿਣ ਵਾਲੇ ਕੋਲੋਂ ਫਿਰ ਪੁਛਿਆ ਜਾਂਦਾ ਕਿ ਲੰਗਰ ਕੁਰਸੀ 'ਤੇ ਛਕੋਗੇ ਜਾਂ ਜ਼ਮੀਨ 'ਤੇ। ਇਥੇ ਹੀ ਬਸ ਨਹੀਂ ਗੁਰੂ ਘਰ ਦੇ ਪ੍ਰਬੰਧਕਾਂ ਨੇ ਲੰਗਰ ਹਾਲ ਵਿਚ ਕੁਰਸੀਆਂ ਟੇਬਲਾਂ ਨੂੰ ਜ਼ਮੀਨ 'ਤੇ ਬੋਲਟ ਲਗਾ ਕੇ ਪੱਕਾ ਕੀਤਾ ਹੋਇਆ ਸੀ। ਜਗਜੀਤ ਸਿੰਘ ਨਾਮਕ ਇਕ ਨੌਜਵਾਨ ਨੇ ਦਸਿਆ ਕਿ ਪ੍ਰਬੰਧਕਾਂ ਦੇ ਇਸ ਵਤੀਰੇ ਕਰ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ ਘਰ ਤੋਂ ਬਾਹਰ ਇਕ ਕਾਰ ਵਿਚ ਹੀ ਰਿਹਾ। ਸੰਗਤ ਨੇ ਮੰਗ ਕੀਤੀ ਕਿ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਖ਼ੁਦ ਆ ਕੇ ਇਸ ਮਾਮਲੇ ਦਾ ਹੱਲ ਕਰੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement